ਸਰਕਾਰ ਦੀ ਸਖ਼ਤੀ ਦਾ ਅਸਰ; ਤਹਿਸੀਲਦਾਰਾਂ ਵੱਲੋਂ ਬਿਨ੍ਹਾਂ ਸ਼ਰਤ ਆਪਣੇ ਕੰਮ ’ਤੇ ਵਾਪਸ ਆਉਣ ਦਾ ਐਲਾਨ

0
394
+2

👉ਰਜਿਸਟਰੀਆਂ ਸਹਿਤ ਹਰ ਤਰ੍ਹਾਂ ਦੇ ਕੰਮ ਤਨਦੇਹੀ ਨਾਲ ਕਰਨ ਦਾ ਦਿੱਤਾ ਭਰੋਸਾ
Chandigarh News: ਪਿਛਲੇ ਤਿੰਨ ਦਿਨਾਂ ਤੋਂ ਸੰਘਰਸ਼ ’ਤੇ ਚੱਲ ਰਹੇ ਪੰਜਾਬ ਭਰ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੇ ਆਪਣੇ ਕੰਮ ’ਤੇ ਵਾਪਸ ਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ਵਿਚ ਇੱਕ ਪੱਤਰ ਸ਼ੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਿਹਾ ਹੈ, ਜੋ ਮਾਲ ਅਫ਼ਸਰ ਐਸੋੋਸੀਏਸ਼ਨ ਦੇ ਲੈਟਰਹੈੱਡ ਉਪਰ ਲਿਖਿਆ ਹੋਇਆ ਹੈ। ਚੱਲ ਰਹੀ ਚਰਚਾ ਮੁਤਾਬਕ ਤਹਿਸੀਲਦਾਰਾਂ ਵੱਲੋਂ ਸਰਕਾਰ ਦੇ ਸਖ਼ਤੀ ਭਰੇ ਰੌਅ ਨੂੰ ਦੇਖਦਿਆਂ ਆਪਣਾ ਫੈਸਲਾ ਬਦਲਿਆਂ ਗਿਆ ਹੈ।

ਇਹ ਵੀ ਪੜ੍ਹੋ 20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਵਿਜੀਲੈਂਸ ਵੱਲੋਂ ਕਾਬੂ,BDPO’ਤੇ ਵੀ ਕੇਸ ਦਰਜ 

ਇਸ ਪੱਤਰ ਮੁਤਾਬਕ ਸੂਬੇ ਭਰ ਦੇ ਮਾਲ ਅਧਿਕਾਰੀਆਂ ਨੇ ਹੁਣ ਬਿਨ੍ਹਾਂ ਸ਼ਰਤ ਆਪਣੇ ਕੰਮ ’ਤੇ ਵਾਪਸ ਆਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਦਾਅਵਾ ਕੀਤਾ ਹੈ ਕਿ ਉਹ ਹਰ ਤਰ੍ਹਾਂ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨਗੇ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅੱਜ ਸਰਕਾਰ ਨੇ ਕਰੀਬ-ਕਰੀਬ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਦੂਰ-ਦੁਰਾਡੇ ਖੇਤਰਾਂ ਵਿਚ ਕਰ ਦਿੱਤੀਆਂ ਸਨ। ਇਕੱਲੀਆਂ ਬਦਲੀਆਂ ਹੀ ਨਹੀਂ ਕੀਤੀਆਂ ਗਈਆਂ, ਬਲਕਿ ਪਹਿਲੀ ਵਾਰ ਉਨ੍ਹਾਂ ਨੂੰ ਵਿਸ਼ੇਸ ਸਟੇਸ਼ਨ ਅਲਾਟ ਕਰਨ ਦੀ ਬਜਾਏ ਸਿਰਫ਼ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਰੀਪੋਰਟ ਕਰਨ ਲਈ ਕਿਹਾ ਗਿਆ।

ਇਹ ਵੀ ਪੜ੍ਹੋ ਤਹਿਸੀਲਦਾਰਾਂ ਦੇ ਰੋਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਥੋਕ ’ਚ ਦੂਰ-ਦੁਰਾਡੇ ਤਬਾਦਲੇ

ਦਸਣਾ ਬਣਦਾ ਹੈਕਿ ਬਦਲੀਆਂ ਤੋਂ ਇਲਾਵਾ ਬੀਤੇ ਕੱਲ ਪੰਜਾਬ ਸਰਕਾਰ ਨੇ ਰਜਿਸਟਰੀਆਂ ਦਾ ਕੰਮ ਨਾਂ ਕਰਨ ਵਾਲੇ 15 ਤਹਿਸੀਲਦਾਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਤੇ ਇਸਤੋਂ ਪਹਿਲਾਂ ਰਜਿਸਟਰੀਆਂ ਦੇ ਕੰਮ ਨੂੰ ਕਾਨੂੰਗੋ ਤੇ ਸੀਨੀਅਰ ਸਹਾਇਕਾਂ ਨੂੰ ਸੌਪ ਦਿੱਤਾ ਸੀ। ਜਿਸਦੇ ਕਾਰਨ ਲਗਾਤਾਰ ਤਹਿਸੀਲਦਾਰਾਂ ਉਪਰ ਦਬਾਅ ਬਣਿਆ ਹੋਇਆ ਸੀ। ਉਧਰ ਤਹਿਸੀਲਦਾਰਾਂ ਵੱਲੋਂ ਕੰਮ ’ਤੇ ਵਾਪਸ ਪਰਤਣ ਦੇ ਐਲਾਨ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਦੀਆਂ ਕੀਤੀਆਂ ਹੋਈਆਂ ਬਦਲੀਆਂ ਬਾਰੇ ਸਰਕਾਰ ਦਾ ਕੋਈਪ੍ਰਤੀਕ੍ਰਮ ਨਹੀਂ ਆਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+2

LEAVE A REPLY

Please enter your comment!
Please enter your name here