ਦੋ ਬਾਈਕਾਂ ’ਚ ਹੋਈ ਟੱਕਰ ਵਿਚ ਇੱਕ ਸਕੂਲੀ ਵਿਦਿਆਰਥੀ ਦੀ ਹੋਈ ਮੌ.ਤ, ਦੂਜਾ ਜਖ਼ਮੀ

Date:

spot_img

ਬਟਾਲਾ, 15 ਜੁਲਾਈ: ਸੋਮਵਾਰ ਦੁਪਿਹਰ ਸਮੇਂ ਇੱਥੇ ਇਕ ਪੈਟਰੋਲ ਪੰਪ ਦੇ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਸਕੂਲੀ ਵਿਦਿਆਰਥੀਦੀ ਮੌਤ ਹੋ ਗਈ ਜਦੋਂਕਿ ਦੂਜਾ ਵੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਘਟਨਾ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖ਼ਵਾਈ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸਾਹਬਾਜ਼ ਸਿੰਘ ਪੁੱਤਰ ਕੁਲਵੰਤ ਵਾਸੀ ਬਹਾਦਰ ਸੈਣ ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਹ ਬਟਾਲਾ ਦੇ ਇੱਕ ਸਕੂਲ ਵਿਚ ਦਸਵੀਂ ਜਮਾਤ ’ਚ ਪੜਦਾ ਸੀ।

ਕੋਰਟ ਦੇ ਪਿਆਦੇ ਤੋਂ ਸਿਕਾਇਤ ਵਾਪਸ ਲੈਣ ਬਦਲੇ ਡੇਢ ਲੱਖ ਲੈਂਦਾ ਪ੍ਰਾਈਵੇਟ ਟਾਈਪਿਸਟ ਵਿਜੀਲੈਂਸ ਨੇ ਦਬੋਚਿਆ

ਘਟਨਾ ਸਮੇਂ ਉਹ ਆਪਣੇ ਸਕੂਟਰ ’ਤੇ ਸਕੂਲੋਂ ਵਾਪਸ ਆ ਰਿਹਾ ਸੀ ਤੇ ਪੰਪ ’ਤੇ ਤੇਲ ਪਵਾਊਣ ਤੋਂ ਬਾਅਦ ਸੜਕ ’ਤੇ ਨਿਕਲਿਆ। ਇਸ ਦੌਰਾਨ ਅੱਗੇ ਤੋਂ ਇੱਕ ਬੁਲੇਟ ਸਵਾਰ ਨੌਜਵਾਨ ਆ ਗਿਆ ਤੇ ਦੋਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀ ਭਿਆਨਕ ਸੀ ਕਿ ਸਾਹਬਾਜ਼ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਜਦੋਂਕਿ ਦੂਜਾ ਨੌਜਵਾਨ ਜੋਕਿ ਇੱਕ ਕਾਲਜ਼ ਦਾ ਵਿਦਿਆਰਥੀ ਰਣਵੀਰ ਸਿੰਘ ਦਸਿਆ ਜਾ ਰਿਹਾ ਸੀ, ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਸੀ।

 

spot_img
spot_img

Share post:

Popular

More like this
Related

ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਗੁਰਸ਼ਰਨ ਮਾਖਾ ਨੇ ਦਿੱਤੀ ਵਧਾਈ

ਔਖੇ ਸਮੇਂ 'ਚ ਕਾਂਗਰਸ ਦੀ ਕਮਾਂਡ ਸੰਭਾਲਣ ਵਾਲੇ ਰਾਜਾ...

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Amritsar News: ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ...

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...