ਪਹਿਲੀ ਪਤਨੀ ਦੇ ਅਮਰੀਕਾ ਬੈਠੇ ਪੇਕੇ ਪ੍ਰਵਾਰ ਵਾਲਿਆਂ ਨੇ ਕਰਵਾਇਆ ਸੀ ਹਮਲਾ
ਅੰਮ੍ਰਿਤਸਰ, 25 ਅਗਸਤ: ਬੀਤੇ ਕੱਲ ਸੁਵੱਖਤੇ ਹੀ ਨਜਦੀਕੀ ਪਿੰਡ ਦੋਬਰਜ਼ੀ ਵਿਖੇ ਇੱਕ ਐਨਆਰਆਈ ਦੇ ਘਰ ’ਚ ਗੋਲੀਆਂ ਚੱਲਣ ਦੇ ਮਾਮਲੇ ਦਾ ਪੁਲਿਸ ਨੇ 24 ਘੰਟਿਆਂ ਦੇ ਘੱਟ ਸਮੇਂ ਤੋਂ ਪਰਦਾਫ਼ਾਸ ਕਰਕੇ 5 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਦਾ ਖ਼ੁਲਾਸਾ ਐਤਵਾਰ ਨੂੰ ਖ਼ੁਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਉਨ੍ਹਾਂ ਵਿਸਥਾਰ ਵਿਚ ਦਸਿਆ ਕਿ ਇਹ ਹਮਲਾ ਕੋਈ ਫ਼ਿਰੌਤੀ ਜਾਂ ਹੋਰ ਕਿਸੇ ਕਾਰਨ ਕਰਕੇ ਨਹੀਂ ਹੋਇਆ, ਬਲਕਿ ਸੂਖਚੈਨ ਨੂੰ ਮਾਰਨ ਦੇ ਲਈ ਇਹ ਹਮਲਾ ਉਸਦੀ ਮ੍ਰਿਤਕ ਪਤਨੀ ਦੇ ਪੇਕੇ ਪ੍ਰਵਾਰ ਵੱਲੋਂ ਕਿਰਾਏ ਦੇ ਕਾਤਲਾਂ ਤੋਂ ਕਰਵਾਇਆ ਗਿਆ ਸੀ, ਜਿੰਨ੍ਹਾਂ ਦਾ ਮਕਸਦ ਉਸਨੂੰ ਜਾਨ ਤੋਂ ਮਾਰਨਾ ਸੀ ਪ੍ਰੰਤੂ ਪਿਸਤੌਲ ’ਚ ਗੋਲੀਆਂ ਫ਼ਸ ਜਾਣ ਕਾਰ ਉਸਦੀ ਜਾਨ ਬਚ ਗਈ।
ਪੰਜਾਬ ਦੇ ਇਸ ਪਿੰਡ ਵਿਚ ‘ਭੂਤ’ ਕੱਢਦੇ-ਕੱਢਦੇ ਬਾਬਿਆਂ ਨੇ ਨੌਜਵਾਨ ਦੀ ‘ਜਾਨ’ ਹੀ ਕੱਢ ਦਿੱਤੀ
ਕਮਿਸਨਰ ਨੇ ਦਸਿਆ ਕਿ ਇਸ ਮਾਮਲੇ ਵਿਚ ਬੀਤੇ ਕੱਲ ਹੀ ਜਖ਼ਮੀ ਦੀ ਮਾਤਾ ਦੇ ਬਿਆਨਾਂ ਉਪਰ ਸੁੂਖਚੈਨ ਉਰਫ਼ ਰਿੰਕੂ ਦੀ ਪਹਿਲੀ ਪਤਨੀ ਦੇ ਮਾਂ-ਪਿਊ, ਭਰਾ,ਭੈਣ-ਜੀਜਾ ਅਤੇ ਅਗਿਆਤ ਹਮਲਵਾਰਾਂ ਵਿਰੁਧ ਪਰਚਾ ਦਰਜ਼ ਕਰ ਕਰ ਲਿਆ ਸੀ। ਇਸ ਮਾਮਲੇ ਵਿਚ ਬੀਤੇ ਕੱਲ ਹੀ ਸੂਖਚੈਨ ਦੇ ਸਾਬਕਾ ਸਹੁਰੇ ਨੂੰ ਉਸਦੇ ਪਿੰਡ ਬੈਂਸ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸੇ ਤਰ੍ਹਾਂ ਇਸ ਹਮਲੇ ਤੋਂ ਪਹਿਲਾਂ ਹਮਲਾਵਾਰਾਂ ਦੀ ਮੱਦਦ ਕਰਨ ਵਾਲੇ ਜਗਜੀਤ ਉਰਫ਼ ਜੱਗੂ ਅਤੇ ਚਮਕੌਰ ਸਿੰਘ ਛੋਟੂ ਵਾਸੀ ਸਦਰ ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ ਦੇ ਇੱਕ ਹੋਟਲ ਦਾ ਮਾਲਕ ਦਵਿੰਦਰ ਅੱਤਰੀ ਅਤੇ ਮੈਨੇਜ਼ਰ ਅਬਿਲਾਸ਼ਕ ਭਾਸਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਮਲਵਾਰ ਜਿੰਨ੍ਹਾਂ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਗਰਨੇਡਾ ਜ਼ਿਲ੍ਹਾ ਕਪੂਰਥਲਾ ਅਤੇ ਗੁਰਕੀਰਤ ਸਿੰਘ ਉਰਫ਼ ਗੁਰੀ ਪਿੰਡ ਬਰੇਟਾ ਜ਼ਿਲ੍ਹਾ ਜਲੰਧਰ ਦੇ ਤੌਰ ’ਤੇ ਹੋਈ ਹੈ, ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 22-23 ਅਗਸਤ ਦੀ ਰਾਤ ਅਤੇ ਅਪਰਾਧ ਕਰਨ ਤੋਂ ਬਾਅਦ ਮੁੜ ਇਸੇ ਹੋਟਲ ਵਿਚ ਰੁਕੇ ਸਨ ਤੇ ਹੋਟਲ ਮਾਲਕ ਅਤੇ ਪ੍ਰਬੰਧਕਾਂ ਨੇ ਬਿਨ੍ਹਾਂ ਕਿਸੇ ਸਿਨਾਖ਼ਤ ਦੇ ਇੰਨ੍ਹਾਂ ਹਮਲਾਵਾਰਾਂ ਨੂੰ ਇੱਥੇ ਪਨਾਹ ਦਿੱਤੀ।
ਬਠਿੰਡਾ ਦੇ ਇਸ ਥਾਣੇ ਦਾ ‘ਥਾਣੇਦਾਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ
ਪੁਲਿਸ ਕਮਿਸ਼ਨਰ ਢਿੱਲੋਂ ਮੁਤਾਬਕ ਮੁਢਲੀ ਪੜਤਾਲ ਮੁਤਾਬਕ ਇਹ ਗੱਲ ਸਾਬਤ ਹੋ ਗਈ ਹੈ ਕਿ ਸੂਖਚੈਨ ਦੀ ਪਹਿਲੀ ਪਤਨੀ, ਜਿਸਨੇ ਦਸੰਬਰ 2022 ਵਿਚ ਆਤਮਹੱਤਿਆ ਕਰ ਲਈ ਸੀ, ਦੇ ਅਮਰੀਕਾ ਦੇ ਮਿਲਵਾਕੀ ਸ਼ਹਿਰ ਵਿਚ ਰਹਿੰਦੇ ਪੇਕੇ ਪ੍ਰਵਾਰ ਵੱਲੋਂ ਇਸ ਘਟਨਾ ਦੀ ਸਾਜ਼ਸ ਰਚੀ ਗਈ ਤੇ ਇਸਦੇ ਲਈ ਸੂਖਚੈਨ ਦੇ ਪੁਰਾਣੇ ਸਾਢੂ ਐਸਪੀ ਸਿੰਘ ਨੇ ਆਪਣੇ ਇੱਕ ਮਿੱਤਰ ਲਵਦੀਪ ਸਿੰਘ ਨਾਲ ਮਿਲਕੇ ਹਮਲਾਵਾਰਾਂ ਨਾਲ ਤਾਲਮੇਲ ਕੀਤਾ ਤੇ ਬਕਾਇਦਾ ਪੈਸੇ ਦੇ ਕੇ ਸੂਖਚੈਨ ਦਾ ਕਤਲ ਕਰਨ ਦਾ ਸੌਦਾ ਕੀਤਾ। ਇੰਨ੍ਹਾਂ ਵੱਲੋਂ ਹਮਲਾਵਾਰਾਂ ਨੂੂੰ ਕੁੱਝ ਪੈਮੇਟ ਭੇਜੇ ਜਾਣ ਦੇ ਵੀ ਕੁੱਝ ਸਬੂਤ ਹੱਥ ਲੱਗੇ ਹਨ। ਹਮਲਾਵਾਰ ਵਿਚੋਂ ਇੱਕ ਵਿਰੁਧ 10 ਅਤੇ ਦੂਜੇ ਵਿਰੁਧ 5 ਪਰਚੇ ਦੇ ਕਰੀਬ ਪਰਚੇ ਹਨ। ਪੁਲਿਸ ਕਮਿਸ਼ਨਰ ਢਿੱਲੋਂ ਨੇ ਦਸਿਆ ਕਿ ਹਮਲਾਵਾਰਾਂ ਨੂੰ ਜਲਦੀ ਹੀ ਕਾਬੂ ਕੀਤਾ ਜਾ ਰਿਹਾ ਤੇ ਉਸਤੋਂ ਬਾਅਦ ਅਗਲੀ ਜਾਣਕਾਰੀ ਸਾਹਮਣੇ ਲਿਆਂਦੀ ਜਾਵੇਗੀ।
Share the post "Breaking News: ਅੰਮ੍ਰਿਤਸਰ ’ਚ NRI ਨੂੰ ਘਰ ਵਿਚ ਵੜਕੇ ਗੋਲੀਆਂ ਮਾਰਨ ਦੇ ਮਾਮਲੇ ਦਾ ਪੁਲਿਸ ਵੱਲੋਂ ਪਰਦਾਫ਼ਾਸ, 5 ਕਾਬੂ"