ਪੰਜਾਬ ਦੇ ਇਸ ਪਿੰਡ ਵਿਚ ‘ਭੂਤ’ ਕੱਢਦੇ-ਕੱਢਦੇ ਬਾਬਿਆਂ ਨੇ ਨੌਜਵਾਨ ਦੀ ‘ਜਾਨ’ ਹੀ ਕੱਢ ਦਿੱਤੀ

0
140

ਪੁਲਿਸ ਨੂੰ ਪਤਾ ਲੱਗਣ ’ਤੇ ਪੁਲਿਸ ਨੇ ਲਾਸ਼ ਨੂੰ ਕਬਰ ਵਿਚੋਂ ਕੱਢਿਆ, ਮੁਲਜਮਾਂ ਵਿਰੁਧ ਹੋਇਆ ਪਰਚਾ ਦਰਜ਼
ਗੁਰਦਾਸਪੁਰ, 24 ਅਗਸਤ: ਜ਼ਿਲ੍ਹੇ ਦੇ ਧਾਰੀਵਾਲ ਇਲਾਕੇ ਅਧੀਨ ਆਉਂਦੇ ਪਿੰਡ ਸਿੰਘਪੁਰਾ ਵਿਖੇ ਇੱਕ ਨੌਜਵਾਨ ਦੇ ਵਿਚੋਂ ‘ਭੂਤ’ ਕੱਢਦੇ-ਕੱਢਦੇ ਪਾਦਰੀ ਤੇ ਉਸਦੇ ਚੇਲਿਆਂ ਨੇ ਕੁੱਟ-ਕੁੱਟ ਕੇ ਜਾਨ ਹੀ ਕੱਢ ਦਿੱਤੀ। ਮਾਮਲਾ ਇੱਥੇ ਹੀ ਖ਼ਤਮ ਨਹੀਂ ਹੋਇਆ, ਇਲਾਕੇ ’ਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਇਸ ਪਾਦਰੀ ਨੇ ਆਪਣਾ ਪ੍ਰਭਾਵ ਵਰਤਦਿਆਂ ਗਰੀਬ ਪ੍ਰਵਾਰ ’ਤੇ ਦਬਾਅ ਪਾ ਕੇ ਪਿੰਡ ਵਿਚ ਹੀ ਮਾਮਲਾ ਨਿਬੇੜ ਦਿੱਤਾ ਤੇ ਪ੍ਰਵਾਰ ਨੇ ਆਪਣੇ ਨੌਜਵਾਨ ਦੀ ਲਾਸ਼ ਦੀਆਂ ਅੰਤਿਮ ਕ੍ਰਿਆਵਾਂ ਕਰ ਦਿੱਤੀਆਂ ਪ੍ਰੰਤੂ ਜਦ ਕੁੱਝ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ।

ਬਠਿੰਡਾ ਦੇ ਇਸ ਥਾਣੇ ਦਾ ‘ਥਾਣੇਦਾਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ

ਪੁਲਿਸ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਵਿੱਢਦਿਆਂ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਲਾਸ਼ ਨੂੰ ਕਬਰ ਵਿਚੋਂ ਕੱਢ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਸੈਮੁਅਲ (32 ਸਾਲ) ਵਾਸੀ ਸਿੰਘਪੁਰਾ ਪਿੰਡ ਦੀ ਮਾਂ ਦੀ ਸਿਕਾਇਤ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸਿਕਾਇਤ ਮੁਤਾਬਕ ਸੈਮੁਅਲ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਰਹਿੰਦੀ ਸੀ, ਜਿਸਦੇ ਚੱਲਦੇ ਉਸਦੀ ਮਾਂ ਨੇ ਪਾਦਰੀ ਜੱਗੀ ਨੂੰ ਬੁਲਾ ਲਿਆ ਤਾਂ ਕਿ ਉਹ ਹਥੌਲਾ ਅਤੇ ਪ੍ਰਾਰਥਨਾ ਵਗੈਰਾ ਕਰਕੇ ਉਸਦੀ ਪ੍ਰੇਸ਼ਾਨੀ ਦੂਰ ਕਰ ਦੇਵੇ

ਪਠਾਨਕੋਟ ’ਚ ਸ਼ੱਕੀ ਹਾਲਾਤਾਂ ਵਿਚ ਔਰਤ ਦੀ ਮੌਤ, ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਵੀ ਗਾਇਬ

ਪ੍ਰੰਤੂ ਪਾਦਰੀ ਅਤੇ ਉਸਦੇ ਨਾਲ ਆਏ ਸਾਥੀਆਂ ਨੇ ਪ੍ਰਾਰਥਨਾ ਕਰਨ ਦੀ ਬਜਾਏ ਸੈਮੁਅਲ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਸਮਾਂ ਬੇਰਹਿਮੀ ਨਾਲ ਕੁੱਟਦੇ ਰਹੇ, ਜਿੰਨ੍ਹਾਂ ਚਿਰ ਉਸਦੀ ਜਾਨ ਨਹੀਂ ਨਿਕਲ ਗਈ।ਇਸਤੋਂ ਬਾਅਦ ਪਾਦਰੀ ਇਸ ਗਰੀਬ ਪ੍ਰਵਾਰ ਨੂੰ ਡਰਾ-ਧਮਕਾ ਅਤੇ ਆਪਣੇ ਪ੍ਰਭਾਵ ਨੂੰ ਵਰਤਦਿਆਂ ਮਾਮਲਾ ਉਥੇ ਹੀ ਨਿਪਟਾ ਦਿੱਤਾ ਤੇ ਦੋ ਦਿਨ ਪਹਿਲਾਂ ਸੈਮੁਅਲ ਨੂੰ ਧਾਰਮਿਕ ਰਸਮਾਂ ਮੁਤਾਬਕ ਦਫ਼ਨਾ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀ ਮੁਤਾਬਕ ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਮਾਮਲੇ ਵਿਚ ਪਹਿਲਾਂ ਹੀ ਕੁੱਲ 9 ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ।

 

LEAVE A REPLY

Please enter your comment!
Please enter your name here