ਉਦਘਾਟਨੀ ਤੇ ਇਨਾਮ ਵੰਡ ਸਮਾਰੋਹ ਚ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਹੋਣਗੇ ਸ਼ਾਮਿਲ
ਤਲਵੰਡੀ ਸਾਬੋ, 17 ਜੁਲਾਈ : ਖੇਤੀ ਵਿੱਚ ਵੱਧ ਰਹੇ ਖਰਚਿਆਂ, ਕਿਸਾਨਾਂ ਵਿੱਚ ਵੱਧ ਰਹੀ ਬੇਚੈਨੀ, ਫਸਲਾਂ ਤੋਂ ਵੱਧ ਝਾੜ੍ਹ ਲੈਣ, ਖੇਤੀ ਸੰਬੰਧੀ ਸਮੱਸਿਆਵਾਂ ਤੇ ਉਨ੍ਹਾਂ ਦੇ ਸਮਾਧਾਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਮਿਤੀ 29 ਅਗਸਤ ਤੋਂ 31 ਅਗਸਤ ਤੱਕ ਆਯੋਜਿਤ ਹੋਣ ਵਾਲੀ ਤਿੰਨ ਰੋਜ਼ਾ ਕਾਨਫਰੰਸ “ਸੀਟਾਸ-2024”ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਕਈ ਨਾਮਵਰ ਖੇਤੀ ਵਿਗਿਆਨੀ ਪਹੁੰਚਣਗੇ।ਇਸ ਬਾਰੇ ਜਾਣਕਾਰੀ ਦਿੰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਦੱਸਿਆ ਕਿ ‘ਵਰਸਿਟੀ ਵੱਲੋਂ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਫੂਡ ਪ੍ਰਸੈਸਿੰਗ ਇੰਡਸਟਰੀ ਨੇ ਕਾਨਫਰੰਸ ਦੇ ਉਦਘਾਟਨੀ ਅਤੇ ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਣ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ।
ਰਾਸਟਰਪਤੀ ਦਾ ਵੱਡਾ ਫੈਸਲਾ: ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਰਾਜਪਾਲ ਹੀ ਰਹਿਣਗੇ ‘ਚਾਂਸਲਰ’
ਕਾਨਫਰੰਸ ਵਿੱਚ ਹਾਜ਼ਰ ਹੋਣ ਵਾਲੇ ਮਾਹਿਰਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਵਰਿੰਦਰ ਸਿੰਘ ਪਾਹਿਲ ਐਡਵਾਈਜ਼ਰ ਟੂ ਚਾਂਸਲਰ ਨੇ ਦੱਸਿਆ ਕਿ ਕਾਨਫਰੰਸ ਦੇ ਇਨਾਮ ਵੰਡ ਸਮਾਰੋਹ ਵਿੱਚ ਡਾ. ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਸਨਮਾਨਿਤ ਮਹਿਮਾਨ ਵਜੋਂ ਇਨਾਮ ਤਕਸੀਮ ਕਰਨਗੇ ਤੇ ਟਿਸ਼ੂ ਕਲਚਰ ਤਕਨੀਕ ਤੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਰੱਖਣਗੇ, ਡਾ. ਇੰਦਰਜੀਤ ਸਿੰਘ, ਸਨਮਾਨਿਤ ਮਹਿਮਾਨ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਯੂਨੀਵਰਸਿਟੀ, ਲੁਧਿਆਣਾ ਆਧੁਨਿਕ ਡਾਇਰੀ ਫਾਰਮਿੰਗ ਤਕਨੀਕ ਬਾਰੇ ਵਿਚਾਰ ਸਾਂਝੇ ਕਰਨਗੇ। ਖੇਤੀ ਨੂੰ ਲਾਹੇਵੰਦ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਡਾ. ਪਰਵਿੰਦਰ ਸਿੰਘ ਸ਼ਿਰੌਨ ਤੇ ਡਾ. ਐਚ.ਐਸ.ਜਾਟ, ਡਾਇਰੈਕਟਰ ਆਈ.ਸੀ.ਏ.ਆਰ ਖੋਜਾਰਥੀਆਂ ਅਤੇ ਵਿਦਵਾਨਾਂ ਨਾਲ ਨੁਕਤੇ ਸਾਂਝੇ ਕਰਨਗੇ। ਡਾ. ਪਾਹਿਲ ਨੇ ਇਲਾਕੇ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੀ ਅੰਤਰ-ਰਾਸ਼ਟਰੀ ਕਾਨਫਰੰਸ “ਸੀਟਾਸ-2024”ਵਿੱਚ ਉਨੱਤ ਖੇਤੀ ਲਈ ਨਾਮਵਰ ਖੇਤੀ ਵਿਗਿਆਨੀ ਕਰਨਗੇ ਵਿਚਾਰ ਚਰਚਾ"