ਹਾਲੇ ਤੱਕ ਲਾਸ਼ ਨਹੀਂ ਹੋਈ ਹੈ ਬਰਾਮਦ
ਪਟਿਆਲਾ, 24 ਦਸੰਬਰ: ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਦੀ ਭਾਖੜਾ ਨਹਿਰ ਦੇ ਵਿਚ ਡੁੱਬਣ ਦੀ ਖ਼ਬਰ ਸੁਣਨ ਨੂੰ ਸਾਹਮਣੇ ਆ ਰਹੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ਼ ਬਰਾਮਦ ਨਹੀਂ ਹੋਈ ਹੈ ਪ੍ਰੰਤੂ ਉਸਦੀ ਕਾਰ ਨਹਿਰ ਦੇ ਕੰਢੇ ਖੜੀ ਹੋਈ ਸੀ। ਬੇਸ਼ੱਕ ਇਸ ਘਟਨਾ ਦੀ ਪਸਿਆਣਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਸ ਗੱਲ ਨੂੰ ਲੈ ਕੇ ਬੁਝਾਰਤ ਬਣੀ ਹੋਈ ਹੈ ਕਿ ਇਹ ਅਚਾਨਕ ਵਾਪਰੀ ਘਟਨਾ ਹੈ ਜਾਂ ਫ਼ਿਰ ਖੁਦਕਸ਼ੀ ਹੈ।ਇਹ ਘਟਨਾ ਬੀਤੇ ਕੱਲ ਵਾਪਰੀ ਦੱਸੀ ਜਾ ਰਹੀ ਹੈ।
ਬਠਿੰਡਾ ’ਚ ਕਾਰ ਸਵਾਰ ਨੌਜਵਾਨਾਂ ਵਲੋਂ ਪੁਲਿਸ ’ਤੇ ਫ਼ਾਈਰਿੰਗ, ਦੋ ਕਾਬੂ
ਮੁਢਲੀ ਸੂਚਨਾ ਮੁਤਾਬਕ ਇਸ ਪੁਲਿਸ ਮੁਲਾਜਮ ਦਾ ਨਾਮ ਥਾਣੇਦਾਰ ਪੁਸ਼ਵਿੰਦਰ ਸਿੰਘ ਦਸਿਆ ਗਿਆ ਹੈ। ਇਹ ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਵਿਖੇ ਤੈਨਾਤ ਸੀ। ਜਿਸਦੀ ਕੁੱਝ ਦਿਨ ਪਹਿਲਾਂ ਹੀ ਐਸਐਸਪੀ ਦਫ਼ਤਰ ਵਿਚੋਂ ਬਦਲੀ ਕੀਤੀ ਗਈ ਸੀ। ਪੁਲਿਸ ਮੁਲਾਜਮਾਂ ਦੇ ਮੁਤਾਬਕ ਕਾਫ਼ੀ ਸਰੀਫ਼, ਇਮਾਨਦਾਰ ਤੇ ਮਿਹਨਤੀ ਸੁਭਾਅ ਦੇ ਮੰਨੇ ਜਾਂਦੇ ਥਾਣੇਦਾਰ ਪੁਸ਼ਪਿੰਦਰ ਸਿੰਘ ਲੰਮਾ ਸਮਾਂ ਐਸ.ਐਸ.ਪੀ ਦਫ਼ਤਰ ਦੀ ਰੀਡਰ ਬਾਂ੍ਰਚ ਵਿਚ ਹੀ ਕੰਮ ਕਰਦੇ ਰਹੇ ਹਨ।ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਪੁਸਪਿੰਦਰ ਸਿੰਘ ਬਠਿੰਡਾ ਤੋਂ ਪਟਿਆਲਾ ਵਿਖੇ ਕਿਵੇਂ ਪੁੱਜ ਗਏ ਅਤੇ ਕੀ ਇਸ ਮੌਕੇ ਉਨ੍ਹਾਂ ਦੇ ਨਾਲ ਕੋਈ ਸੀ ਜਾਂ ਇਕੱਲਾ ਸੀ।
ਆਰਐਮਪੀ ਡਾਕਟਰ ਦੇ ਘਰ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰੇ ਪੁਲਿਸ ਵਲੋਂ ਕਾਬੂ
ਘਟਨਾ ਸਮੇਂ ਨਹਿਰ ਦੇ ਉਪਰ ਉਸਦੀ ਪੀਬੀ-3ਬੀਐਲ-8421 ਇਟੀਓਸ ਕਾਰ ਖੜੀ ਹੋਈ ਸੀ। ਕਾਰ ਦੇ ਵਿਚ ਹੀ ਚਾਬੀ, ਫ਼ੋਨ, ਜੁੱਤੇ ਤੇ ਹੋਰ ਦਫ਼ਤਰੀ ਸਮਾਨ ਪਿਆ ਹੋਇਆ ਸੀ। ਫ਼ਿਲਹਾਲ ਇਹ ਸਾਰਾ ਮਾਮਲਾ ਜਾਂਚ ਦਾ ਵਿਸਾ ਹੈ। ਉਧਰ ਇਸ ਮਾਮਲੇ ਵਿਚ ਹੁਣ ਤੱਕ ਹੋਈ ਪੜਤਾਲ ਦੇ ਬਾਰੇ ਜਾਣਨ ਦੇ ਲਈ ਕਈ ਵਾਰ ਥਾਣਾ ਪਸਿਆਣਾ ਦੇ ਮੁਖੀ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ ਜਦੋਂਕਿ ਬਠਿੰਡਾ ਦੇ ਥਾਣਾ ਕੋਟਫੱਤਾ ਦੇ ਮੁਖੀ ਬਲਤੇਜ ਸਿੰਘ ਨੇ ਦਾਅਵਾ ਕੀਤਾ ਕਿ ਥਾਣੇਦਾਰ ਪੁਸਪਿੰਦਰ ਸਿੰਘ ਅਪਣੀ ਪਤਨੀ ਨਾਲ ਉਥੇ ਗਿਆ ਸੀ ਕਿ ਅਚਾਨਕ ਪੈਰ ਤਿਲਕਣ ਕਾਰਨ ਉਹ ਨਹਿਰ ਵਿੱਚ ਡਿੱਗ ਪਿਆ।
Share the post "ਬਠਿੰਡਾ ਦੇ ‘ਅੰਮ੍ਰਿਤਧਾਰੀ’ ਥਾਣੇਦਾਰ ਦੀ ਭਾਖ਼ੜਾ ’ਚ ਡੁੱਬਣ ਦੀ ਘਟਨਾ ਬਣੀ ਬੁਝਾਰਤ!"