Bathinda News: Bathinda ‘ਚ ਮੰਗਲਵਾਰ ਦੇਰ ਸ਼ਾਮ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਦੇ ਵਿਚ ਸਥਾਨਕ ਸਰਹਿੰਦ ਨਹਿਰ ‘ਚ ਮੁੜ ਵੱਡਾ ਹਾਦਸਾ ਵਾਪਰ ਗਿਆ। ਗਣਪਤੀ ਵਿਸਰਜਨ ਦੌਰਾਨ ਇੱਥੇ ਪੁੱਜੇ ਦੋ ਮਾਸੂਮ ਭੈਣ-ਭਰਾ ਨਹਿਰ ਵਿਚ ਰੁੜ ਗਏ। ਘਟਨਾ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਖੋਜ ਕੀਤੀ ਜਾ ਰਹੀ ਹੈ ਪ੍ਰੰਤੂ ਰਾਤ ਸਾਢੇ 8 ਵਜੇਂ ਤੱਕ ਮਾਸੂਮ ਬੱਚਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਦੋਨਾਂ ਬੱਚਿਆਂ ਦੀ ਪਹਿਚਾਣ 11 ਸਾਲ ਰਿਸ਼ੂ ਅਤੇ 6 ਸਾਲ ਦੀ ਅੰਜਨਾ ਦੇ ਤੌਰ ‘ਤੇ ਹੋਈ ਹੈ, ਜੋਕਿ ਇੱਕ ਪ੍ਰਵਾਸੀ ਮਜਦੂਰ ਪ੍ਰਵਾਰ ਨਾਲ ਸਬੰਧਤ ਹਨ ਜਿਹੜੇ ਸਥਾਨਕ ਸ਼ਹਿਰ ਦੇ ਜੋਗੀ ਨਗਰ ਦੇ ਟਿੱਬਿਆ ਵਿਚ ਰਹਿ ਰਹੇ ਹਨ।ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਮੁਤਾਬਕ ਨਹਿਰ ‘ਚ ਡੁੱਬਣ ਵਾਲੇ ਦੋਵੇਂ ਭੈਣ-ਭਰਾ ਗਣਪਤੀ ਵਿਸਰਜਨ ਦੇਖਣ ਲਈ ਇੱਥੇ ਪੁੱਜੇ ਹੋਏ ਸਨ, ਇਸ ਦੌਰਾਨ ਅੰਜਨਾ ਦਾ ਪੈਰ ਫ਼ਿਸਲਣ ਕਾਰਨ ਉਹ ਨਹਿਰ ਵਿਚ ਰੁੜ ਗਈ ਜਦ ਉਸਨੂੰ ਬਚਾਉਣ ਲਈ ਉਸਦਾ ਭਰਾ ਅੱਗੇ ਆਇਆ ਤਾਂ ਉਹ ਵੀ ਨਹਿਰ ਵਿਚ ਰੁੜ ਗਿਆ। ਬਹਿਮਣ ਦੀਵਾਨਾ ਪੁਲ ਕੋਲ ਵਾਪਰੀ ਇਸ ਮੰਦਭਾਗੀ ਘਟਨਾ ਨੇ ਇੱਕ ਗਰੀਬ ਪ੍ਰਵਾਰ ਦਾ ਦੀਵਾ ਗੁੱਲ ਕਰ ਦਿੱਤਾ। ਦਸਿਆ ਜਾ ਰਿਹਾ ਕਿ ਇੱਥੇ ਨਹਿਰ ਦਾ ਕਰੀਬ 13 ਫੁੱਟ ਡੂੰਘਾ ਪਾਣੀ ਅਤੇ ਕਾਫ਼ੀ ਤੇਜ ਵਹਾਅ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਐਨਡੀਆਰਐਫ਼ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




