👉ਉਦਯੋਗ ਮੰਤਰੀ ਵੱਲੋਂ ਨਿਵੇਸ਼ਕਾਂ ਨੂੰ ਫਾਸਟਟਰੈਕ ਸਿੰਗਲ-ਵਿੰਡੋ, ਆਈ.ਬੀ.ਡੀ.ਪੀ.-2026 ਦੀਆਂ ਰਿਆਇਤਾਂ, 45 ਦਿਨਾਂ ਤੋਂ ਵੱਧ ਦੀ ਦੇਰੀ ‘ਤੇ ਆਪਣੇ-ਆਪ ਮਨਜ਼ੂਰੀ ਅਤੇ ਐਕਸਪੋਰਟ ਫੈਸੀਲੀਟੇਸ਼ਨ ਸੈੱਲ ਦਾ ਲਾਭ ਲੈਣ ਦਾ ਸੱਦਾ
👉ਪੰਜਾਬ ਪਵੇਲੀਅਨ ਨੇ ਆਈ.ਆਈ.ਟੀ.ਐਫ.-2026 ਵਿਖੇ ਜਿੱਤਿਆ ਗੋਲਡ ਮੈਡਲ
👉ਪੰਜਾਬੀ ਗਾਇਕ ਸ਼ਿਵਜੋਤ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸੱਭਿਆਚਾਰਕ ਸ਼ਾਮ ਦੌਰਾਨ ਰੰਗ ਬੰਨ੍ਹਿਆ
New Delhi News:ਪੰਜਾਬ ਨੂੰ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਪ੍ਰਗਤੀ ਕਰਨ ਵਾਲਾ ਅਤੇ ਨਿਵੇਸ਼ ਦੇ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਉਂਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਮਨਜ਼ੂਰੀ ਨੂੰ 45 ਕੰਮਕਾਜੀ ਦਿਨਾਂ ਤੋਂ ਵੱਧ ਸਮਾਂ ਲੱਗਦਾ ਹੈ ਤਾਂ ਉਸਨੂੰ ਮਨਜ਼ੂਰ ਮੰਨਿਆ ਜਾਵੇਗਾ। ਇਸ ਮੌਕੇ ਸ੍ਰੀ ਅਰੋੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਧੀਨ ਮਾਰਚ 2022 ਤੋਂ ਹੁਣ ਤੱਕ ਸੂਬੇ ਨੂੰ 2 ਲੱਖ ਕਰੋੜ ਰੁਪਏ ਦੇ 10,673 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ਨਾਲ 6,63,410 ਨੌਕਰੀਆਂ ਮਿਲਣ ਦੀ ਸੰਭਾਵਨਾ ਹੈ।ਇੱਥੇ ਭਾਰਤ ਮੰਡਪ ਵਿਖੇ 45ਵੇਂ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐਫ.) 2026 ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਆਈ.ਆਈ.ਟੀ.ਐਫ. ਦਾ ਵਿਸ਼ਾ ‘ਵਿਕਾਸ ਅਤੇ ਵਿਰਾਸਤ’ ਇੱਕ ਅਜਿਹੇ ਸੂਬੇ ਨੂੰ ਦਰਸਾਉਂਦਾ ਹੈ ਜਿੱਥੇ ਵਿਰਾਸਤ ਅਤੇ ਉੱਦਮ ਹਮੇਸ਼ਾ ਨਾਲੋ-ਨਾਲ ਚੱਲਦੇ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਪੰਜਾਬ ਦਾ ਉਦਯੋਗਿਕ ਖੇਤਰ ਲੁਧਿਆਣਾ ਦੇ ਹੌਜ਼ਰੀ ਤੇ ਸਾਈਕਲ ਅਤੇ ਜਲੰਧਰ ਦੇ ਖੇਡ ਸਾਮਾਨ ਤੇ ਹੈਂਡ ਟੂਲਜ਼ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਦੇ ਸਟੀਲ ਅਤੇ ਬਟਾਲਾ ਦੀਆਂ ਫਾਊਂਡਰੀਆਂ ਤੱਕ ਫੈਲਿਆ ਹੋਇਆ ਹੈ ਅਤੇ ਹੁਣ ਇਸ ਵਿੱਚ 18.12 ਲੱਖ ਰਜਿਸਟਰਡ ਐਮ.ਐਸ.ਐਮ.ਈਜ਼. ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ 👉Minister Harpal Singh Cheema ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਲੜੀਵਾਰ ਮੀਟਿੰਗਾਂ, ਜਾਇਜ਼ ਮੰਗਾਂ ਜਲਦ ਪੂਰੀਆਂ ਕਰਨ ਦਾ ਦਿੱਤਾ ਭਰੋਸਾ
ਉਨ੍ਹਾਂ ਅੱਗੇ ਕਿਹਾ, “ਇਹ ਸਾਡੀ ਉਦਯੋਗਿਕ ਵਿਰਾਸਤ ਹੈ।”ਉਨ੍ਹਾਂ ਦੱਸਿਆ ਕਿ 16 ਮਾਰਚ, 2022 ਤੋਂ 10 ਨਵੰਬਰ, 2026 ਦਰਮਿਆਨ ਸੂਬੇ ਨੂੰ ਲਗਭਗ 2 ਲੱਖ ਕਰੋੜ ਰੁਪਏ ਦੇ 10,673 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ 6,63,410 ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ। ਟਾਟਾ ਸਟੀਲ, ਨੈਸਲੇ, ਪੈਪਸੀਕੋ, ਯੂਨੀਲੀਵਰ, ਕਾਰਗਿਲ, ਡੈਨੋਨ, ਲਿੰਡੇ, ਯਾਨਮਾਰ, ਫਰੈਡੇਨਬਰਗ, ਟੋਪਨ ਅਤੇ ਸਨਾਤਨ ਟੈਕਸਟਾਈਲਜ਼ ਵਰਗੀਆਂ ਵੱਡੀਆਂ ਆਲਮੀ ਕੰਪਨੀਆਂ ਪਹਿਲਾਂ ਹੀ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਨਿਵੇਸ਼ਕਾਂ ਨਾਲ ਕੀਤੇ ਜਾ ਰਹੇ ਸੰਪਰਕ ਸਦਕਾ ਹੁਣ ਇਹ ਵਚਨਬੱਧਤਾਵਾਂ ਜ਼ਮੀਨੀ ਪੱਧਰ ‘ਤੇ ਪ੍ਰੋਜੈਕਟਾਂ ਵਿੱਚ ਤਬਦੀਲ ਹੋ ਰਹੀਆਂ ਹਨ।ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦੀ ‘ਫਾਸਟਟਰੈਕ ਪੰਜਾਬ’ ਡਿਜੀਟਲ ਸਿੰਗਲ-ਵਿੰਡੋ ਪ੍ਰਣਾਲੀ 20 ਤੋਂ ਵੱਧ ਵਿਭਾਗਾਂ ਦੀਆਂ 300 ਤੋਂ ਵੱਧ ਸੇਵਾਵਾਂ ਨੂੰ ਇੱਕੋ ਲੌਗਇਨ ਅਧੀਨ ਲਿਆਉਂਦੀ ਹੈ, ਜਿਸ ਤਹਿਤ 45 ਕੰਮਕਾਜੀ ਦਿਨਾਂ ਦੇ ਅੰਦਰ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਭਾਗ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਫੈਸਲਾ ਨਹੀਂ ਲੈਂਦਾ ਤਾਂ ਅਰਜ਼ੀ ਆਪਣੇ-ਆਪ ਮਨਜ਼ੂਰ ਮੰਨ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਦਯੋਗ ਦੀਆਂ ਲੋੜਾਂ ਅਨੁਸਾਰ ਨੀਤੀ ਤਿਆਰ ਕਰਨ ਲਈ, ਸੂਬਾ ਸਰਕਾਰ ਨੇ 24 ਖੇਤਰ-ਵਾਰ ਕਮੇਟੀਆਂ ਗਠਿਤ ਕੀਤੀਆਂ ਸਨ, ਜਿਨ੍ਹਾਂ ਨੇ ‘ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ 2026’ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਨੀਤੀਆਂ ਤਿਆਰ ਕੀਤੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਭਵਿੱਖੀ ਉਦਯੋਗਾਂ ਆਟੋ ਕੰਪੋਨੈਂਟਸ, ਇਲੈਕਟ੍ਰਿਕ ਵਾਹਨ, ਰੱਖਿਆ ਅਤੇ ਏਅਰੋਸਪੇਸ, ਇਲੈਕਟ੍ਰਾਨਿਕਸ, ਟੈਕਸਟਾਈਲ, ਫੂਡ ਪ੍ਰੋਸੈਸਿੰਗ, ਆਈ.ਟੀ. ਅਤੇ ਜੀ.ਸੀ.ਸੀ. ਅਤੇ ਖੇਡਾਂ ਦੇ ਸਾਮਾਨ ਨੂੰ ਵਿਕਸਤ ਕਰ ਰਿਹਾ ਹੈ।
ਰੱਖਿਆ ਅਤੇ ਏਅਰੋਸਪੇਸ ਖੇਤਰ ਵਿੱਚ ਇਨਵੈਸਟ ਪੰਜਾਬ ਦਾ ਏਅਰੋਸਪੇਸ ਐਂਡ ਡਿਫੈਂਸ ਐਡਵਾਈਜ਼ਰੀ ਫੋਰਮ ਐਮ.ਐਸ.ਐਮ.ਈਜ਼. ਨੂੰ ਵੱਡੇ ਖਰੀਦਦਾਰਾਂ ਨਾਲ ਜੋੜ ਰਿਹਾ ਹੈ, ਪੰਜਾਬ ਤੋਂ ਸੋਰਸਿੰਗ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਤਕਨਾਲੋਜੀ ਦੀ ਅਪਗ੍ਰੇਡੇਸ਼ਨ ਵਿੱਚ ਸਹਾਇਤਾ ਕਰ ਰਿਹਾ ਹੈ। ‘ਹੁਨਰ ਪੰਜਾਬ ਪੋਰਟਲ’ ਨੌਕਰੀਆਂ, ਇੰਟਰਨਸ਼ਿਪ ਅਤੇ ਉਦਯੋਗਿਕ ਸਿਖਲਾਈ ਲਈ ਉਦਯੋਗਾਂ ਨੂੰ ਲਗਭਗ 1,750 ਵਿਦਿਅਕ ਅਤੇ ਸਿਖਲਾਈ ਸੰਸਥਾਵਾਂ ਨਾਲ ਜੋੜਦਾ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ, “ਮੈਂ ਅੱਜ ਦੇ ਇਸ ਮੌਕੇ ਆਉਣ ਵਾਲੇ ਹਰ ਨਿਵੇਸ਼ਕ ਨੂੰ ਪੰਜਾਬ ਪਵੇਲੀਅਨ ਦਾ ਦੌਰਾ ਕਰਨ ਅਤੇ ਇਨਵੈਸਟ ਪੰਜਾਬ ਟੀਮ ਨੂੰ ਮਿਲਣ ਦਾ ਸੱਦਾ ਦਿੰਦਾ ਹਾਂ। ਪੰਜਾਬ ਸਰਕਾਰ ਛੋਟੇ ਐਮ.ਐਸ.ਐਮ.ਈ. ਤੋਂ ਲੈ ਕੇ ਵੱਡੇ ਨਿਵੇਸ਼ਕ ਤੱਕ ਹਰ ਉੱਦਮੀ ਦੇ ਨਾਲ ਖੜ੍ਹੀ ਹੈ। ਮੈਂ ਆਪਣੇ ਸਾਰੇ ਪ੍ਰਦਰਸ਼ਕਾਂ ਅਤੇ ਕਾਰੀਗਰਾਂ ਨੂੰ ਚੰਗੇ ਕਾਰੋਬਾਰ ਅਤੇ ਨਵੀਆਂ ਭਾਈਵਾਲੀਆਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”ਇਸ ਦੌਰਾਨ ਉੱਘੇ ਪੰਜਾਬੀ ਗਾਇਕ ਸ਼ਿਵਜੋਤ ਸਿੰਘ ਨੇ ਐਂਫੀਥੀਏਟਰ-1 ਵਿਖੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ਅਤੇ ਲੋਕ ਉਨ੍ਹਾਂ ਦੇ ਹਿੱਟ ਗੀਤਾਂ ‘ਤੇ ਝੂਮ ਉੱਠੇ। ਉਨ੍ਹਾਂ ਦੀ ਸਟੇਜ ਪੇਸ਼ਕਾਰੀ ਨੇ ਸ਼ਾਮ ਨੂੰ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੇ ਜਸ਼ਨ ਵਿੱਚ ਬਦਲ ਦਿੱਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਪੂਰ ਤਾੜੀਆਂ ਅਤੇ ਹੱਲਾਸ਼ੇਰੀ ਮਿਲੀ।ਇਸ ਮੌਕੇ ਪੀਐਸਆਈਈਸੀ ਦੇ ਚੇਅਰਮੈਨ ਸ੍ਰੀ ਦਲਬੀਰ ਸਿੰਘ ਢਿੱਲੋਂ, ਵਾਈਸ ਚੇਅਰਮੈਨ ਸ੍ਰੀ ਜਸਕਰਨ ਸਿੰਘ ਬਦੇਸ਼ਾ, ਵਧੀਕ ਮੈਨੇਜਿੰਗ ਡਾਇਰੈਕਟਰ ਅਮਰਬੀਰ ਕੌਰ ਭੁੱਲਰ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ 👉CM Bhagwant Singh Mann ਵੱਲੋਂ ਪੰਜਾਬ ਦੀਆਂ ਸਾਰੀਆਂ 520 ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੀ ਗ੍ਰਾਂਟ ਨੂੰ ਮਨਜ਼ੂਰੀ: ਅਮਨ ਅਰੋੜਾ
👉ਆਈ.ਆਈ.ਟੀ.ਐਫ. ਵਿਖੇ ਪੰਜਾਬ ਪਵੇਲੀਅਨ ਨੇ ਜਿੱਤਿਆ ਗੋਲਡ ਮੈਡਲ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਯਤਨਾਂ ਨੂੰ ਵੱਡੀ ਮਾਨਤਾ ਦਿੰਦਿਆਂ ਪੰਜਾਬ ਪਵੇਲੀਅਨ ਨੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐਫ.) 2026 ਵਿਖੇ ਥੀਮੈਟਿਕ ਪੇਸ਼ਕਾਰੀ ਸ਼੍ਰੇਣੀ ਵਿੱਚ ਗੋਲਡ ਮੈਡਲ ਜਿੱਤਿਆ ਹੈ। ਪੀ.ਐਸ.ਆਈ.ਈ.ਸੀ. ਵੱਲੋਂ 450 ਵਰਗ ਮੀਟਰ ਖੇਤਰ ਵਿੱਚ ਤਿਆਰ ਕੀਤੇ ਗਏ ਇਸ ਪਵੇਲੀਅਨ ਨੂੰ ਆਈ.ਟੀ.ਪੀ.ਓ. ਜਿਊਰੀ ਵੱਲੋਂ ਇਸ ਦੇ ਥੀਮ “ਵਿਕਾਸ ਅਤੇ ਵਿਰਾਸਤ” ਲਈ ਚੁਣਿਆ ਗਿਆ, ਜਿਸ ਨੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਇਸ ਦੀਆਂ ਆਧੁਨਿਕ ਉਦਯੋਗਿਕ ਸਮਰੱਥਾਵਾਂ ਅਤੇ ਤਕਨੀਕੀ ਤਰੱਕੀ ਨਾਲ ਬਾਖੂਬੀ ਜੋੜਿਆ। ਸਨਮਾਨ ਸਮਾਰੋਹ ਵਿੱਚ ਪੰਜਾਬ ਪਵੇਲੀਅਨ ਦੇ ਪ੍ਰਸ਼ਾਸਕ ਅਰਸ਼ਦੀਪ ਸਿੰਘ ਸਮੇਤ ਡਿਪਟੀ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ, ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਪੀ.ਐਸ.ਆਈ.ਈ.ਸੀ. ਦੀ ਟੀਮ ਅਤੇ ਉਦਯੋਗ ਵਿਭਾਗ ਨੂੰ ਵਧਾਈ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













