ਪਿੰਡ ਕੋਟਫੱਤਾ ਦੇ ਉਦਮੀ ਨੌਜਵਾਨਾਂ ਨੇ ਪਿੰਡ ਦੀ ਭਲਾਈ ਦੇ ਕਾਰਜ਼ਾਂ ਲਈ ਬਣਾਈ ‘ਨਿਰਵਾਨ ਵੈਲਫੇਅਰ ਸੋਸਾਇਟੀ’

Date:

spot_img

Bathinda News: ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫੱਤਾ ਨਾਲ ਸਬੰਧਤ ਉੱਦਮੀ ਨੌਜਵਾਨਾਂ ਵੱਲੋਂ ਪਿੰਡ ਦੀ ਭਲਾਈ ਲਈ ਨਿਰਵਾਨ ਵੈਲਫੇਅਰ ਸੋਸਾਇਟੀ (ਰਜਿ) ਦਾ ਗਠਨ ਕੀਤਾ ਗਿਆ। ਜਿਸਦੇ ਪਹਿਲੇ ਪ੍ਰਧਾਨ ਗੁਰਤੇਜ ਸਿੰਘ ਨੂੰ ਬਣਾਇਆ ਗਿਆ। ਜਦੋਂਕਿ ਚੇਅਰਮੈਨ ਦੀ ਜਿੰਮੇਵਾਰੀ ਪਿੰਡ ਦੇ ਜੰਮਪਲ ਤੇ ਸਾਬਕਾ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਨੂੰ ਦਿੱਤੀ ਗਈ। ਚੇਅਰਮੈਨ ਗੋਪਾਲ ਸਿੰਘ ਨੇ ਦਸਿਆ ਕਿ ਇਸ ਸੰਸਥਾ ਦੇ ਝੰਡੇ ਹੇਠ ਪਿੰਡ ਦੀ ਇੱਕ ਧਰਮਸ਼ਾਲਾ ਦੀ ਮੁਰੰਮਤ ਕਰਵਾ ਕੇ ਉਸ ਦਾ ਰੰਗ ਰੋਗਨ ਕੀਤਾ ਗਿਆ ਹੈ ਤੇ ਨਾਲ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਹੇਠ ਇੱਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ ਜੱਗੂ ਭਗਵਾਨਪੁਰੀਆ ਗੈਂਗ ਦਾ ਗੁਰਗਾ ਪੁਲਿਸ ਮੁਕਾਬਲੇ ‘ਚ ਕਾਬੂ, ਹੋਇਆ ਜਖ਼ਮੀ

ਜਿੱਥੇ ਬਹੁਤ ਸਾਰੇ ਬੱਚੇ ਆ ਕੇ ਅਖਬਾਰ ਪੜਨ ਦੇ ਨਾਲ ਨਾਲ ਸਾਹਿਤ ਦੀਆਂ ਕਿਤਾਬਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਇਹਨਾਂ ਨੌਜਵਾਨਾਂ ਵੱਲੋਂ ਪਿਛਲੇ ਸਮੇਂ ਪੰਜਾਬ ਵਿੱਚ ਆਏ ਹੜਾਂ ਦੌਰਾਨ ਫਾਜ਼ਲਕਾ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸਰਹੱਦ ਤੇ ਜਾ ਕੇ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਰਜਿਸਟਰੇਸ਼ਨ ਉਪਰੰਤ 16 ਨਵੰਬਰ ਨੂੰ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਇਹ ਪਹਿਲੀ ਮੀਟਿੰਗ ਰੱਖੀ ਗਈ, ਜਿਸ ਵਿਚ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਮੂਹਿਕ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਆਉਂਦੇ ਦਿਨਾਂ ਵਿੱਚ ਇਸ ਸੋਸਾਇਟੀ ਵੱਲੋਂ ਪਿੰਡ ਪੱਧਰ ਤੋਂ ਇਲਾਵਾ ਆਸੇ ਪਾਸੇ ਦੇ ਇਲਾਕੇ ਵਿੱਚ ਸਿਹਤ, ਸਿੱਖਿਆ, ਵਾਤਾਵਰਣ ਦੀ ਸਾਂਭ ਸੰਭਾਲ ਲਈ ਅਤੇ ਨਸ਼ਾ ਵਿਰੋਧੀ ਮੁੱਦਿਆਂ ‘ਤੇ ਵੀ ਕੰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਸਾਵਧਾਨ; ਦੁਪਿਹਰ 12 ਵਜੇਂ ਪੰਜਾਬ ਭਰ ਵਿਚ ਚੱਕਾ ਜਾਮ ਦਾ ਐਲਾਨ

ਇਸ ਤੋਂ ਇਲਾਵਾ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਜਾਣ ਲਈ ਅਹਿਦ ਕੀਤਾ ਗਿਆ। ਇਸ ਪਲੇਠੀ ਮੀਟਿੰਗ ਵਿੱਚ ਗੁਰਤੇਜ ਸਿੰਘ ਪ੍ਰਧਾਨ ਤੋਂ ਇਲਾਵਾ ਸ:ਕੁਲਬੀਰ ਸਿੰਘ ਸੰਧੂ ਨਿਗਰਾਨ ਇੰਜੀਨੀਅਰ (ਸੇਵਾ ਮੁਕਤ)ਪੀ.ਡਬਲਯੂ. ਡੀ., ਸ:ਗੋਪਾਲ ਸਿੰਘ ਪੀਸੀਐਸ (ਸੇਵਾ ਮੁਕਤ), ਹੁਸਨਿੰਦਰ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਮੇਟ ਸਹਾਇਕ ਕੈਸ਼ੀਅਰ, ਦੀਦਾਰ ਸਿੰਘ ਅਤੇ ਹੋਰ ਵੀ ਮੈਂਬਰਾਂ ਨੇ ਭਾਗ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab Police ਨੂੰ ਮਿਲੀ ਵੱਡੀ ਸਫ਼ਲਤਾ; ਚੋਟੀ ਦਾ ਗੈਂਗਸਟਰ ਇਥੋਪੀਆ ਤੋਂ ਕਰਵਾਇਆ ਡਿਪੋਰਟ

Chandigarh News: Punjab Police (ਪੰਜਾਬ ਪੁਲਿਸ) ਨੂੰ ਇੱਕ ਵੱਡੀ...

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...