ਡੀਟੀਐਫ਼ ਦੀ ਹੋਈ ਚੋਣ ’ਚ ਜਗਪਾਲ ਬੰਗੀ ਬਣੇ ਜ਼ਿਲ੍ਹਾ ਤੇ ਗੁਰਮੇਲ ਸਿੰਘ ਮਲਕਾਣਾ ਸਕੱਤਰ

Date:

spot_img

ਬਠਿੰਡਾ, 7 ਜੂਨ : ਡੈਮੋਕਰੇਟਿਕ ਟੀਚਰਜ਼ ਫਰੰਟ ਦਾ ਜ਼ਿਲ੍ਹਾ ਚੋਣ ਇਜਲਾਸ ਸਥਾਨਕ ਟੀਚਰਜ ਹੋਮ ਵਿਖੇ ਹੋਇਆ, ਜਿਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਡੈਲੀਗੇਟਾਂ/ਅਧਿਆਪਕਾਂ ਨੇ ਹਿੱਸਾ ਲਿਆ। ਇਹ ਇਜਲਾਸ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜ਼ਿਲਾ ਮੁਕਤਸਰ ਦੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਅਤੇ ਦੇਖ-ਰੇਖ ਹੇਠ ਹੋਇਆ। ਇਜਲਾਸ ਦੀ ਸ਼ੁਰੂਆਤ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਦੇ ਸਵਾਗਤੀ ਸ਼ਬਦਾਂ ਨਾਲ ਕੀਤੀ ਗਈ। ਡੀ ਟੀ ਐੱਫ ਆਗੂ ਬੇਅੰਤ ਸਿੰਘ ਫੂਲੇਵਾਲਾ ਨੇ ਡੀ ਟੀ ਐੱਫ ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਸੰਘਰਸ਼ਾਂ ਰਾਹੀਂ ਪਾਏ ਯੋਗਦਾਨ ਅਤੇ ਜੱਥੇਬੰਦੀ ਦੀਆਂ ਸਰਗਰਮੀਆਂ ਬਾਰੇ ਰਿਪੋਰਟ ਪੜ੍ਹੀ, ਜਿਸ ਉੱਤੇ ਹਾਜ਼ਰ ਅਧਿਆਪਕਾਂ ਵੱਲੋਂ ਤਸੱਲੀ ਪ੍ਰਗਟਾਈ ਗਈ।

ਅਕਾਲੀ ਦਲ ਨੂੰ ਵੱਡਾ ਝਟਕਾ: ਮਨਪ੍ਰੀਤ ਇਆਲੀ ਨੇ ਲਿਆ ਵੱਡਾ ਫੈਸਲਾ

ਚੋਣ ਅਬਜ਼ਰਵਰ ਵਿਕਰਮਦੇਵ ਸਿੰਘ ਦੀ ਦੇਖ-ਰੇਖ ਹੇਠ ਨਵੀਂ ਚੋਣ ਕਮੇਟੀ ਦਾ ਪੈਨਲ ਪਵਨ ਕੁਮਾਰ ਵੱਲੋਂ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਡੈਲੀਗੇਟਾਂ/ਅਧਿਆਪਕਾਂ ਵੱਲੋਂ ਆਪਣੀ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਪੈਨਲ ਵਿੱਚ ਜਗਪਾਲ ਬੰਗੀ ਨੂੰ ਜ਼ਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਮਲਕਾਣਾ ਨੂੰ ਜਨਰਲ ਸਕੱਤਰ, ਦਵਿੰਦਰ ਡਿੱਖ ਵਿੱਤ ਸਕੱਤਰ ਹਰਜਿੰਦਰ ਸੇਮਾ ਅਤੇ ਨਰਿੰਦਰ ਬੱਲੂਆਣਾ ਨੂੰ ਮੀਤ ਪ੍ਰਧਾਨ, ਅਮਰਦੀਪ ਸਿੰਘ ਜੱਥੇਬੰਦਕ ਸਕੱਤਰ ਗੋਬਿੰਦ ਸਿੰਘ ਸਹਾਇਕ ਵਿੱਤ ਸਕੱਤਰ ਜਤਿੰਦਰ ਸ਼ਰਮਾ ਨੂੰ ਪ੍ਰੈਸ ਸਕੱਤਰ, ਸੁਨੀਲ ਕੁਮਾਰ ਨੂੰ ਮੀਡੀਆ ਕੋਆਰਡੀਨੇਟਰ, ਬੇਅੰਤ ਸਿੰਘ ਫੂਲੇਵਾਲਾ, ਬੂਟਾ ਸਿੰਘ ਰੋਮਾਣਾ, ਅਵਤਾਰ ਸਿੰਘ ਮਲੂਕਾ, ਕੁਲਦੀਪ ਕੁਮਾਰ ਤਲਵੰਡੀ ਸਾਬੋ, ਗੁਰਪਾਲ ਸਿੰਘ ਜਗਾਰਾਮਤੀਰਥ,

ਦਸ ਸਾਲਾਂ ਬਾਅਦ ਕਾਂਗਰਸ ਨੂੰ ਲੋਕ ਸਭਾ ’ਚ ਮਿਲੇਗਾ ਵਿਰੋਧੀ ਧਿਰ ਦੇ ਨੇਤਾ ਦਾ ਦਰਜ਼ਾ

ਮੋਹਨ ਸਿੰਘ ਮਲਕਾਣਾ ਸੁਖਮੰਦਰ ਸਿੰਘ ਝੁੰਬਾ ਅੰਮ੍ਰਿਤਪਾਲ ਸਿੰਘ ਮਾਨ ਨਛੱਤਰ ਸਿੰਘ ਜੇਠੂਕੇ,ਨਿਰਮਲ ਸਿੰਘ ,ਪਰਮਜੀਤ ਕੌਰ, ਹਰਸ਼ਰਨ ਕੌਰ,ਸਿਮਰਜੀਤ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।ਇਜਲਾਸ ਦੇ ਅੰਤ ਵਿੱਚ ਡੀਟੀਐਫ ਦੇ ਪਿਛਲੇ ਸਮੇਂ ਵਿੱਚ ਜੁਝਾਰੂ ਸਾਥੀ ਰਹੇ ਦਰਸ਼ਨ ਸਿੰਘ ਮੌੜ,ਮਨੋਹਰ ਦਾਸ, ਰਣਜੀਤ ਸਿੰਘ ਬਰਾੜ, ਜਗਦੇਵ ਸਿੰਘ ਜੱਗਾ, ਜਗਨੰਦਨ ਸਿੰਘ ਗਿੱਲ, ਰਾਜੇਸ਼ ਮੋਂਗਾ, ਸਿਕੰਦਰ ਧਾਲੀਵਾਲ, ਅੰਗਰੇਜ਼ ਸਿੰਘ ਮੌੜ, ਬਲਦੇਵ ਸਿੰਘ ਤੰਗਰਾਲੀ ਨੂੰ ਸਨਮਾਨਿਤ ਕੀਤਾ ਗਿਆ ੍ਟਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਨੇ ਆਪਣੀ ਨਵੀਂ ਕਮੇਟੀ ਸਾਹਮਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਇਜਲਾਸ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।

 

spot_img
spot_img

Share post:

Popular

More like this
Related

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

👉ਪੰਜਾਬ ਤੋਂ ਬਾਹਰੋਂ ਝੋਨਾ ਲਿਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ...