ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ:ਐਸ.ਈ. ਗੁਪਤਾ

0
82
+1

ਬਠਿੰਡਾ, 20 ਸਤੰਬਰ : ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਸਾਲ 2024-25 ਤੱਕ ਦਾ ਪ੍ਰਾਪਰਟੀ ਟੈਕਸ ਰੀਬੇਟ ਨਾਲ ਜਮਾ ਕਰਵਾਉਣ ਦੀ ਆਖਰੀ ਤਾਰੀਖ 30 ਸਤੰਬਰ 2024 ਹੈ।ਉਨ੍ਹਾਂ ਦੱਸਿਆ ਕਿ 30 ਸਤੰਬਰ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮਾਂ ਕਰਵਾ ਕੇ 10 ਫੀਸਦੀ ਰਿਬੇਟ ਦਾ ਲਾਭ ਉਠਾਇਆ ਜਾਵੇ।

50,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਟਾਊਨ ਪਲਾਨਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਅਤੇ ਪ੍ਰਸ਼ਾਸਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਛੁੱਟੀ ਵਾਲੇ ਦਿਨਾਂ 21, 28 ਅਤੇ 29 ਸਤੰਬਰ 2024 ਨੂੰ ਦੁਪਿਹਰ 1:30 ਵਜੇ ਤੱਕ ਵਸੂਲੀ ਲਈ ਦਫਤਰ ਖੁੱਲ੍ਹਾ ਰੱਖਿਆ ਜਾਵੇਗਾ।ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

 

+1

LEAVE A REPLY

Please enter your comment!
Please enter your name here