ਮੋੜ ਮੰਡੀ, 6 ਅਗਸਤ: ਇੰਪਲਾਈਜ਼ ਫੈੱਡਰੇਸ਼ਨ ਪਹਿਲਵਾਨ ਡਿਵੀਜ਼ਨ ਮੌੜ ਦੀ ਜਰਨਲ ਮੀਟਿੰਗ ਸਥਾਨਕ ਦਫ਼ਤਰ ਵਿਖੇ ਹੋਈ। ਜਿਸ ਵਿੱਚ ਜਥੇਬੰਦੀ ਦੇ ਮੈਂਬਰਾਂ ਦੀਆਂ ਵਿਭਾਗੀ ਤਰੱਕੀਆਂ ਹੋਣ ਕਾਰਨ ਖਾਲੀ ਹੋਏ ਅਹੁੱਦਿਆਂ ਨੂੰ ਭਰਨ ਲਈ ਫੈਸਲਾ ਲਿਆ ਗਿਆ। ਸਰਬਸੰਖਤੀ ਨਾਲ ਲਏ ਫੈਸਲੇ ਮੁਤਾਬਕ ਮਨਪ੍ਰੀਤ ਸਿੰਘ ਧਾਲੀਵਾਲ ਨੂੰ ਡਿਵੀਜ਼ਨ ਸਕੱਤਰ, ਅਰਧ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਬਲਿਆਂਵਾਲੀ , ਸ਼ਹਿਰੀ ਸਬ ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਮੌੜ ਨੂੰ ਚੁਣਿਆ ਗਿਆ।
ਗੂਗਲ ਪੇ ਰਾਹੀਂ ਰਿਸ਼ਵਤ ਲੈਣ ਵਾਲੇ ਪਾਵਰਕਾਮ ਦੇ ‘ਜੇਈ’ ਵਿਰੁਧ ਵਿਜੀਲੈਂਸ ਵੱਲੋਂ ਪਰਚਾ ਦਰਜ਼
ਇਸ ਮੀਟਿੰਗ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਏ ਮਤਿਆਂ ਵਿਚ ਗਰਿੱਡ ਸਟਾਫ਼ ਕਰਮਚਾਰੀਆਂ ਦੇ ਚੱਲ ਰਹੇ ਸੰਘਰਸ਼ ਨੂੰ ਡਟਵੀਂ ਹਮਾਇਤ ਦੇਣ ਅਤੇ ਸੇਵਾਮੁਕਤ ਹੋਏ ਕਰਮਚਾਰੀ ਨੂੰ ਜਥੇਬੰਦੀ ਦੇ ਕਿਸੇ ਵੀ ਅਹੁੱਦੇ ’ਤੇ ਨਾ ਚੁਣਨ ਦਾ ਫੈਸਲਾ ਲਿਆ ਗਿਆ। ਇਸਤੋਂ ਇਲਾਵਾ ਜਥੇਬੰਦੀ ਦੇ ਮੈਂਬਰਾਂ ਨੇ ਤਰੱਕੀ ਹਾਸਲ ਕਰਨ ਵਾਲੇ ਅਹੁੱਦੇਦਾਰਾਂ ਨੂੰ ਮੁਬਾਰਕਵਾਦ ਦਿੱਤੀ ਗਈ। ਇਸ ਮੌਕੇ ਸਰਕਲ ਆਗੂ ਕੁਲਵਿੰਦਰ ਸਿੰਘ ਨਥੇਹਾ ਨੇ ਕਿਹਾ ਕਿ ਕਰਮਚਾਰੀ ਦੀਆਂ ਬਹੁਤ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲਾਗੁੂ ਕਰਵਾਉਣ ਲਈ ਜਲਦੀ ਹੀ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।
ਸਾਂਝੇ ਫਰੰਟ ਬਠਿੰਡਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਲਾਰਿਆਂ ਦੀ ਪੰਡ ਚੌਂਕ ਵਿੱਚ ਫੂਕੀ
ਇਸ ਦੌਰਾਨ ਡਿਵੀਜ਼ਨ ਪ੍ਰਧਾਨ ਬਲਰਾਜ ਸਿੰਘ ਮੋੜ ਨੇ ਬੋਲਦਿਆਂ ਕਿਹਾ ਕਿ ਗਰਿੱਡ ਸਟਾਫ਼ ਵੱਲੋਂ ਚੱਲ ਰਹੇ ਸੰਘਰਸ਼ ਦੀ ਡਟਵੀ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਜਸਵੀਰ ਮੌੜ, ਨਵਦੀਪ ਸਿੰਘ ਬਾਲਿਆਂਵਾਲੀ, ਮਨਪ੍ਰੀਤ ਸਿੰਘ ਮਾਨਬੀਬੜੀਆਂ, ਰਾਜਵਿੰਦਰ ਕੋਟਲੀ, ਗੁਰਮੀਤ ਮੋੜ, ਗੁਰਪ੍ਰੀਤ ਸਿੰਘ ਢਿੱਲੋਂ ਕੋਟਭਾਰਾ, ਗੁਰਬਾਜ਼ ਮੌੜ, ਇੰਜ: ਗੁਰਜੀਤ ਸਿੰਘ ਜੇਈ, ਗੁਰਮੀਤ ਰਾਮਨਗਰ, ਦਲਵੀਰ ਮੌੜ, ਮਨਿੰਦਰ ਕੱਲੋ ਆਦਿ ਹਾਜ਼ਰ ਸਨ।