WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਰੈਡ ਕਰਾਸ ਦੀ ਜ਼ਮੀਨ ਸਬੰਧੀ ਝੂਠੇ ਦੋਸ਼ ਲਗਾਉਣ ਵਾਲਿਆਂ ਵਿਰੁਧ ਹੋਵੇਗੀ ਕਾਨੂੰਨੀ ਕਾਰਵਾਈ:ਅਮਰਜੀਤ ਮਹਿਤਾ

ਬਠਿੰਡਾ, 16 ਅਗਸਤ: ਰੈੱਡ ਕਰਾਸ ਦੀ ਜ਼ਮੀਨ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਅਤੇ ਦੋਸ਼ ਲਗਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਵੱਲੋਂ ਜ਼ਮੀਨ ਲੀਜ਼ ’ਤੇ ਦੇਣ ਦੇ ਦੋਸ਼ ਬੇਬੁਨਿਆਦ ਹਨ, ਕਿਉਂਕਿ ਅੱਜ ਤੱਕ ਇਹ ਜ਼ਮੀਨ ਦੀ ਲੀਜ਼ ਡੀਡ ਸਾਡੇ ਨਾਮ ਤੇ ਨਹੀਂ ਹੋਈ। ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਅਮਰਜੀਤ ਮਹਿਤਾ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਇਹ ਜ਼ਮੀਨ ਲੀਜ਼ ’ਤੇ ਦੇਣ ਲਈ ਅਖ਼ਬਾਰ ਵਿੱਚ ਬੋਲੀ ਬਾਰੇ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਸਬੰਧੀ ਉਨ੍ਹਾਂ ਦੇ ਪੁੱਤਰ ਪਦਮਜੀਤ ਸਿੰਘ ਮਹਿਤਾ ਵੱਲੋਂ ਇੱਕ ਪ੍ਰਪੋਜਲ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਂਦੇ ਹੋਏ ਪੰਜਾਬ ਦੇ ਬੱਚਿਆਂ ਲਈ ਚੰਗੇ ਉਪਰਾਲੇ ਕਰਦੇ ਆ ਰਹੇ ਹਨ ਅਤੇ ਹੁਣ ਵੀ ਉਨ੍ਹਾਂ ਦੇ ਪੁੱਤਰ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੇ ਮਕਸਦ ਤਹਿਤ ਹੀ ਇਹ ਪ੍ਰਪੋਜਲ ਰੈੱਡ ਕਰਾਸ ਸੁਸਾਇਟੀ ਨੂੰ ਅਖ਼ਬਾਰ ਵਿੱਚ ਨਿਕਲੀ ਹੋਈ ਬਿੱਡ ਦੇ ਤਾਬੇ ਦਿੱਤੀ ਹੈ।

ਰਿਸਵਤ ਲੈਣ ਦੇ ਦੋਸਾਂ ਹੇਠ State Tax ਵਿਭਾਗ ਦਾ Inspector ਤੇ Clerk ਵਿਜੀਲੈਂਸ ਦੇ ਸਿਕੰਜ਼ੇ ’ਚ

ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਲੀਜ਼ ’ਤੇ ਲੈ ਕੇ ਖਿਡਾਰੀਆਂ ਅਤੇ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕੀਤਾ ਜਾਣਾ ਸੀ, ਜਿਸ ਦਾ ਬਠਿੰਡਾ ਦੇ ਨੌਜਵਾਨਾਂ ਤੇ ਖਿਡਾਰੀਆਂ ਨੂੰ ਹੀ ਫਾਇਦਾ ਹੋਣਾ ਸੀ। ਉਨ੍ਹਾਂ ਦਸਿਆ ਕਿ ਸਾਲ 2014 ਤੋਂ ਇਹ ਜ਼ਮੀਨ 11 ਹਜਾਰ ਤੋਂ ਲੈ ਕੇ 30 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਂਦੀ ਰਹੀ ਹੈ ਅਤੇ ਰੈਡ ਕਰਾਸ ਨੇ ਸਾਲ 2014 ਤੋਂ ਲੈ ਕੇ ਹੁਣ ਤੱਕ ਇਸ ਜ਼ਮੀਨ ਦਾ ਕਿਰਾਇਆ 24 ਲੱਖ 60 ਹਜ਼ਾਰ 700 ਰੁਪਏ ਹੀ ਵਸੂਲਿਆ ਹੈ। ਸਾਲ 2022-23 ਵਿੱਚ 2.83 ਲੱਖ ਰੁਪੈ ਅਤੇ 2023-24 ਵਿੱਚ 3.36 ਲੱਖ ਰੁਪੈ ਸਾਲਾਨਾ ਤੇ ਬੋਲੀ ਕੀਤੀ ਗਈ। ਸ਼੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਇਸ ਜਮੀਨ ਦੀ ਪ੍ਰਪੋਜਲ 10,12500 ਰੁਪੈ ਪ੍ਰਤੀ ਸਾਲ ਦਿੱਤੀ ਹੈ ਜੋ ਕਿ ਹੁਣ ਤੱਕ ਦੀ ਬੋਲੀ ਤੋਂ ਤਿੰਨ ਗੁਣਾਂ ਤੋਂ ਵੀ ਜ਼ਿਆਦਾ ਬਣਦੀ ਹੈ। ਪੀਸੀਏ ਪ੍ਰਧਾਨ ਨੇ ਰੈੱਡ ਕਰਾਸ ਵੱਲੋਂ 2014 ਤੋਂ 2024 ਤੱਕ ਲੀਜ਼ ’ਤੇ ਦਿੱਤੀ ਗਈ ਇਸ ਜ਼ਮੀਨ ਦੀ ਲੀਜ਼ ਆਮਦਨ ਦਾ ਵੇਰਵਾ ਵੀ ਦਿੱਤਾ ਹੈ, ਜਿਸ ਵਿੱਚ ਰੈੱਡ ਕਰਾਸ ਦੀ ਇਸ ਜ਼ਮੀਨ ਦੀ ਆਖਰੀ ਬੋਲੀ 3.36 ਲੱਖ ਰੁਪਏ ਤੋਂ ਵੀ ਘੱਟ ਹੈ।

ਪੰਜਾਬ ਪੁਲਿਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਚਾਰ ਗੁਰਗੇ ਕਾਬੂ, ਪੰਜ ਹ+ਥਿਆਰ ਤੇ ਦੋ ਕਾਰਾਂ ਬਰਾਮਦ

ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਜ਼ਮੀਨ ਸਬੰਧੀ ਮੇਰੇ ਉੱਪਰ ਕਈ ਦੋਸ਼ ਲਗਾਏ ਜਾ ਰਹੇ ਹਨ, ਪਰ ਇਹ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ‘‘ਮੇਰੇ ਵਿਰੁੱਧ ਕੋਈ ਵਿਜੀਲੈਂਸ ਜਾਂਚ ਨਹੀਂ ਚੱਲ ਰਹੀ ਅਤੇ ਨਾ ਹੀ ਮੈਂ ਕਿਸੇ ਬੈਂਕ ਨੂੰ ਕੋਈ ਪੈਸਾ ਦੇਣਾ ਹੈ’’। ਦੋਸ਼ ਲਗਾਉਣ ਵਾਲਿਆਂ ਵੱਲੋਂ ਦਿਖਾਏ ਗਏ ਮਦਰਾਸ ਹਾਈ ਕੋਰਟ ਦੇ ਕਾਗਜਾਤ ਵੀ ਗਲਤ ਹਨ, ਕਿਉਂਕਿ ਉਸ ਵਿੱਚ ਮੇਰੇ ਖਿਲਾਫ ਕੁੱਝ ਨਹੀਂ ਹੈ ਅਤੇ ਉਸ ਜ਼ਮੀਨ ਦੇ ਕਾਗਜ਼ਾਤ ਸਮੇਤ ਨੋ-ਡਿਊਜ ਸਰਟੀਫਿਕੇਟ ਵੀ ਸਾਡੇ ਕੋਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਇਹ ਜ਼ਮੀਨ ਲੀਜ਼ ’ਤੇ ਲੈਣ ਦਾ ਚਾਹਵਾਨ ਹੈ, ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਰੈੱਡ ਕਰਾਸ ਦਾ ਫਾਇਦਾ ਹੁੰਦਾ ਹੈ, ਤਾਂ ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ‘‘ਮੈਨੂੰ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਦੱਸਿਆ ਜਾ ਰਿਹਾ ਹੈ, ਪਰ ਮੇਰੇ ਕੋਲ ਆਮ ਆਦਮੀ ਪਾਰਟੀ ਦਾ ਕੋਈ ਅਹੁਦਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਇੱਕ ਗੈਰ ਸਰਕਾਰੀ ਸੰਸਥਾ ਹੈ ਅਤੇ ਇਸਦਾ ਪੰਜਾਬ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਪੁਲਿਸ ਵਿਭਾਗ ’ਚ ਹੋਏ ਥੋਕ ਵਿਚ ਤਬਾਦਲੇ, 9 ਐਸ.ਪੀ ਤੇ 210 ਡੀਐਸਪੀ ਬਦਲੇ

ਸ੍ਰੀ ਮਹਿਤਾ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਅਹੁਦਾ ਸੰਭਾਲਿਆ ਹੈ, ਪੰਜਾਬ ਅਤੇ ਬਠਿੰਡਾ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਬਠਿੰਡਾ ਦੀ ਭਲਾਈ ਲਈ ਕੀਤੇ ਜਾ ਰਹੇ ਚੰਗੇ ਕੰਮ ਰਾਸ ਨਹੀਂ ਆ ਰਹੇ ਅਤੇ ਉਹ ਇਸ ਵਿੱਚ ਅੜਿੱਕੇ ਪੈਦਾ ਕਰਨ ਲਈ ਅਜਿਹੇ ਝੂਠੇ ਦੋਸ਼ ਲਗਾ ਰਹੇ ਹਨ। ਅਮਰਜੀਤ ਮਹਿਤਾ ਨੇ ਕਿਹਾ ਕਿ ਬਿਨਾਂ ਤੱਥਾਂ ਦੇ ਦੋਸ਼ ਲਗਾਉਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਮਾਨਹਾਨੀ ਦਾ ਮੁਕੱਦਮਾ ਮਾਨਯੋਗ ਕੋਰਟ ਵਿੱਚ ਕਰਨਗੇ। ਉਨ੍ਹਾਂ ਨੂੰ ਇਹ ਖਦਸਾ ਹੈ ਕਿ ਉਨ੍ਹਾਂ ਦੀ ਪ੍ਰਪੋਜਲ ਨੂੰ ਵਿੱਤੀ ਅਤੇ ਜਿਸਮਾਨੀ ਨੁਕਸਾਨ ਪਹੁੰਚਾਉਣ ਲਈ ਵਿਰੋਧੀ ਕਿਸੇ ਵੀ ਹੱਦ ਤਾਂਈ ਜਾ ਸਕਦੇ ਹਨ ਜਿਸ ਨਾਲ ਉਨ੍ਹਾਂ ਦੇ ਪਾਰਿਵਾਰਕ ਮੈਂਬਰਾਂ ਅਤੇ ਖੁੱਦ ਉਨ੍ਹਾਂ ਨੂੰ ਵੀ ਖਤਰਾ ਬਣਿਆ ਰਹਿ ਸਕਦਾ ਹੈ। ਇਸ ਲਈ ਉਨ੍ਹਾਂ ਇਹ ਦੱਸਿਆ ਕਿ ਉਹ ਇਸ ਪ੍ਰਪੋਜਲ ਨੂੰ ਅੱਗੇ ਨਹੀਂ ਤੋਰਨਾ ਚਾਹੁੰਦੇ ਅਤੇ ਆਪਣੀ ਪ੍ਰਪੋਜਲ ਨੂੰ ਵਾਪਿਸ ਲੈਣਗੇ।

 

Related posts

ਮੋਦੀ ਸਰਕਾਰ ਦੀ ਸੋਚ ਪੰਜਾਬ ਕਰੇ ਤਰੱਕੀ, ਪੰਜਾਬੀ ਬਣਾਉਣ ਸਰਕਾਰ:ਇੰਜ ਰੁਪਿੰਦਰਜੀਤ ਸਿੰਘ

punjabusernewssite

ਠੇਕਾ ਮੁਲਾਜਮ ਸੰਘਰਸ਼ ਮੋਰਚਾ (ਪੰਜਾਬ) ਵੱਲੋੰ ਮਿਨੀਮਮ ਰੇਟਾਂ ਵਿੱਚ ਕੀਤੇ ਨਿਗੂਣੇ ਵਾਧੇ ਦੀ ਨਿਖੇਧੀ

punjabusernewssite

ਖੇਤ ਮਜਦੂਰ ਯੂਨੀਅਨ ਦੇ ਆਗੂ ਨੇ ਠੇਕਾ ਸੰਘਰਸ ਮੋਰਚੇ ਨੂੰ ਧਮਕੀਆਂ ਦੇਣੀਆਂ ਦੀ ਕੀਤੀ ਨਿੰਦਾ

punjabusernewssite