Sunday, April 19, 2026
spot_img
spot_img

“ਲੋਹੜੀ ਬਠਿੰਡਾ ਦੀ, ਮਾਣ ਧੀਆਂ ਦਾ” ਪ੍ਰੋਗ੍ਰਾਮ 6 ਜਨਵਰੀ ਨੂੰ: ਵੀਨੂੰ ਗੋਇਲ

Date:

spot_img

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਪ੍ਰੋਗ੍ਰਾਮ ਦਾ ਪੋਸਟਰ ਰਿਲੀਜ਼
ਬਠਿੰਡਾ,30 ਦਸੰਬਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੇਵੀ ਅਤੇ ਭਾਜਪਾ ਆਗੂ ਵੀਨੂੰ ਗੋਇਲ ਦੀ ਅਗਵਾਈ ਹੇਠ ਡਾਇਮੰਡ ਵੈਲਫੇਅਰ ਸੁਸਾਇਟੀ ਅਤੇ ਅਗਰਵਾਲ ਸਮਾਜ ਸਭਾ ਦੇ ਸਹਿਯੋਗ ਨਾਲ ਲੋਹੜੀ ਦੇ ਤਿਉਹਾਰ ‘ਤੇ ਵਿਸ਼ੇਸ਼ ਪ੍ਰੋਗ੍ਰਾਮ ”ਲੋਹੜੀ ਬਠਿੰਡਾ ਦੀ, ਮਾਣ ਧੀਆਂ ਦਾ” ਪ੍ਰੋਗ੍ਰਾਮ 6 ਜਨਵਰੀ ਨੂੰ ਮਾਨਸਾ ਰੋਡ ਬਠਿੰਡਾ ਤੇ ਸਥਿਤ ਰੋਇਲ ਇੰਨ ਪੈਲੇਸ ਵਿੱਚ ਦੁਪਹਿਰ 12 ਵਜੇ ਆਯੋਜਿਤ ਕੀਤਾ ਜਾਵੇਗਾ।

ਬਿਕਰਮ ਮਜੀਠੀਆ ਮੁੜ ਐਸਆਈਟੀ ਦੇ ਸਾਹਮਣੇ ਹੋਏ ਪੇਸ਼, ਗਿਰਫਤਾਰੀ ਦੀ ਚਰਚਾ !

ਅੱਜ ਬਠਿੰਡਾ ਪੁੱਜੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਪ੍ਰੋਗ੍ਰਾਮ ਦਾ ਪੋਸਟਰ ਰਿਲੀਜ਼ ਕੀਤਾ। ਇਸ ਦੌਰਾਨ ਸੂਬਾ ਕਾਰਜਕਾਰਨੀ ਦੇ ਵਿਜੇ ਸਿੰਗਲਾ ਅਤੇ ਐਸਸੀ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਵੀਨਾ ਗਰਗ ਵੀ ਮੌਜੂਦ ਸਨ। ਇਸ ਦੌਰਾਨ ਵੀਨੂੰ ਗੋਇਲ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਵਿੱਚ ਨਵ ਜੰਮੀਆਂ ਧੀਆਂ ਦੀ ਪਹਿਲੀ ਲੋਹੜੀ ਮਨਾਈ ਜਾਵੇਗੀ, ਜਿਸ ਵਿੱਚ ਨਵ ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related