WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਮੋੜ ਦੇ ਲਾਈਨੋਂ ਪਾਰ ਏਰੀਏ ਦੇ ਲੋਕਾਂ ਦੀ ਲੰਮੇ ਸਮੇ ਤੋਂ ਲਟਕਦੀ ਅੰਡਰ ਬ੍ਰਿਜ ਦੀ ਮੰਗ ਨੂੰੰ ਜਲਦੀ ਬੂਰ ਪੈਣ ਦੀ ਸੰਭਾਵਨਾ

ਦਿਆਲ ਸੋਢੀ ਵੱਲੋਂ ਅੰਡਰ ਬ੍ਰਿਜ ਬਣਾਉਣ ਦੀ ਮੰਗ ਦਾ ਜਲਦੀ ਹੱਲ ਕੱਢਣ ਦਾ ਦਿੱਤਾ ਭਰੋਸਾ
ਮੌੜ ਮੰਡੀ, 30 ਦਸੰਬਰ: ਨਵੀਂ ਬਸਤੀ ਅਤੇ ਲਾਈਨੋਂ ਪਾਰ ਮੌੜ ਮੰਡੀ ਇਲਾਕੇ ਦੇ ਲੋਕਾਂ ਦੀ ਅੰਡਰ ਬ੍ਰਿਜ ਦੀ ਮੰਗ ਨੂੰ ਜਲਦੀ ਬੂਰ ਪੈਣ ਦੀ ਸੰਭਾਵਨਾ ਹੈ। ਇਸਦਾ ਭਰੋਸਾ ਬੀਤੇ ਕੱਲ ਮੋੜ ਮੰਡੀ ਵਿਖੇ ਪੁੱਜੇ ਕੇਦਰੀ ਮੰਤਰੀ ਗੇਜੰਦਰ ਸਿੰਘ ਸ਼ੇਖਾਵਤ ਨੇ ਲਾਈਨੋਂ ਪਾਰ ਏਰੀਏ ਦੇ ਲੋਕਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਲੈਣ ਤੋਂ ਬਾਅਦ ਦਿੱਤਾ। ਉਹਨਾਂ ਕਿਹਾ ਕਿ ਉਹ ਨਿੱਜੀ ਤੋਰ ਤੇ ਰੇਲਵੇ ਮੰਤਰੀ ਨੂੰ ਮਿੱਲ ਕੇ ਇਸ ਨੂੰ ਪੂਰਾ ਕਰਨ ਲਈ ਬੇਨਤੀ ਕਰਨਗੇ ਕਿਉਕਿ ਇਹ ਉਹਨਾਂ ਦੀ ਜਾਇਜ ਅਤੇ ਵਾਜਬ ਮੰਗ ਹੈ।

‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ : ਹੁਣ ਆਨਲਾਈਨ ਵੀ ਲੈ ਸਕਦੇ ਹੋ ਪਾਸ, ਬਾਰ ਕੋਡ ਅਤੇ ਵੈਬਸਾਈਟ ਜਾਰੀ

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਮੋੜ ਹਲਕੇ ਦੇ ਇੰਚਾਰਜ਼ ਦਿਆਲ ਦਾਸ ਸੋਢੀ ਨੇ ਵੀ ਭਰੋਸਾ ਦਿਵਾਇਆ ਕਿ ਅੰਡਰ ਬ੍ਰਿਜ ਨੂੰ ਬਣਾਉਣਾ ਬਹੁਤ ਜਰੂਤ ਹੈ ਅਤੇ ਉਹਨਾਂ ਕੇਂਦਰੀ ਮੰਤਰੀ ਗੇਜੰਦਰ ਸ਼ੇਖਾਵਤ ਨੂੰ ਇਸ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਭਾਸ਼ ਸ਼ਰਮਾ ਮੀਤ ਪ੍ਰਧਾਨ, ਸਾਬਕਾ ਮੁੱਖ ਪਾਰਲੀਮੈਂਟ ਸਕੱਤਰ ਜਗਦੀਪ ਸਿੰਘ ਨਕਈ ਆਦਿ ਵੀ ਹਾਜ਼ਰ ਸਨ।

ਠੇਕਾ ਮੁਲਾਜਮਾਂ ਨੇ ਬਠਿੰਡਾ ’ਚ ਮੁੱਖ ਮੰਤਰੀ ਦਾ ਪੂਤਲਾ ਫੂਕਿਆ

ਇਸ ਮੌਕੇ ਇਸ ਮੰਗ ਸਬੰਧੀ ਜਾਣਕਾਰੀ ਦਿੰਦਿਆਂ ਡਾ.ਸੰਦੀਪ ਘੰਡ ਨੇ ਕਿਹਾ ਕਿ ਓਵਰਬ੍ਰਿਜ ਬਣਨ ਨਾਲ ਮੌੜ ਮੰਡੀ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਜਿਸ ਕਾਰਣ ਨਵੀ ਬਸਤੀ,ਤਲਵੰਡੀ ਰੋਡ ਦੁਕਾਨਦਾਰਾਂ ਮੌੜ ਖੁਰਦ ਦੇ ਲੋਕਾਂ ਦਾ ਜਿਥੇ ਕਾਰੋਬਾਰ ਬੰਦ ਹੋਣ ਨਾਲ ਉਹਨਾਂ ਨੂੰ ਆਰਿਥਕ ਸਮੱਸਿਆ ਨਾਲ ਜੁਝਣਾ ਪੈ ਰਿਹਾ ਹੈ। ਉਥੇ ਮਾਸੂਮ ਬੱਚਿਆ ਨੂੰ ਸਕੂਲ ਜਾਣ ਸਮੇ ਮਜਬੂਰਨ ਲਾਈਨ ਪਾਰ ਕਰਨੀ ਪੈਂਦੀ ਹੈ ਜਿਸ ਨਾਲ ਹਰ ਸਮੇ ਕੋਈ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।

ਬਿਕਰਮ ਮਜੀਠੀਆ ਮੁੜ ਐਸਆਈਟੀ ਦੇ ਸਾਹਮਣੇ ਹੋਏ ਪੇਸ਼, ਗਿਰਫਤਾਰੀ ਦੀ ਚਰਚਾ !

ਇਸ ਦੌਰਾਨ ਐਮ.ਸੀ ਸਨੇਹ ਲੱਤਾ,ਡਾ.ਸਤਪਾਲ ਅਤੇ ਡਾ ਜਗਰੂਪ ਸਿੰਘ ਭਾਈਰੁਪੇ ਵਾਲਾ, ਬੀਜੇਪੀ ਦੇ ਸੀਨੀਅਰ ਆਗੂ ਨਰੇਸ਼ ਕੁਮਾਰ,ਮਾਸਟਰ ਸਤਪਾਲ ਭੀਮ ਸੈਨ ਪ੍ਰਧਾਨ ਧਾਨਿਕ ਸਮਾਜ ਪੰਜਾਬ,ਜਸਵਿੰਦਰ ਸਿੰਘਫੋਜੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਮੋੜ ਮੰਡੀ,ਕੁਲਦੀਪ ਸਿੰਘ ਯੂਥ ਆਗੂ ਰਾਮਨਗਰ ,ਡਾ.ਕੁਲਵਿੰਦਰ ਸਿੰਘ ਮੌੜ ਮੰਡੀ,ਦਰਸ਼ਨ ਸਿੰਘ ਮਾਰਕੀਟ ਪ੍ਰਧਾਨ,ਲਾਟੂ,ਜਗਸੀਰ ਸਿੰਘ,ਪ੍ਰਿਥੀ ਸਿੰਘ,ਗੁਰਸੇਵਕ ਸਿੰਘ ਸਮੂਹ ਸਾਬਕਾ ਮਿਊਸਪਲ ਕਮਿਸ਼ਨਰ ਮੌੜ ਮੰਡੀ ਨੇ ਵੀ ਸ਼ਮੂਲ਼ੀਅਤ ਕਰਦਿਆ ਅੰਡਰ ਬ੍ਰਿਜ ਦੀ ਮੰਗ ਦਾ ਸਮਰਥਨ ਕੀਤਾ।

 

Related posts

ਬਠਿੰਡਾ ਛਾਉਣੀ ਵਿਚ ਅੱਜ ਤੋਂ ਦੋ ਰੋਜ਼ਾ ਬਹਾਦਰੀ ਅਵਾਰਡ ਵੰਡ ਸਮਾਰੋਹ ਸ਼ੁਰੂ

punjabusernewssite

ਐਸ ਐਸ ਪੀ ਦਫ਼ਤਰ ਅੱਗੇ ਲੱਗਣ ਵਾਲੇ ਧਰਨੇ ਦੀ ਸਫਲਤਾ ਲਈ ਮਜ਼ਦੂਰਾਂ ਨੇ ਕੀਤੀ ਮੀਟਿੰਗ

punjabusernewssite

ਬਠਿੰਡਾ ’ਚ ਖੇਤੀਬਾੜੀ ਵਿਭਾਗ ਦੀ ਚੈਕਿੰਗ ਦੌਰਾਨ ਭਾਰੀ ਮਾਤਰਾਂ ’ਚ ਨਕਲੀ ਖਾਦ ਤੇ ਕੀੜੇਮਾਰ ਦਵਾਈਆਂ ਬਰਾਮਦ

punjabusernewssite