LPU ‘ਚ ਜ਼ਬਰਦਸਤ ਹੰਗਾਮਾ; ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀਚਾਰਜ਼, ਪੁਲਿਸ ਅਫ਼ਸਰਾਂ ਦੀਆਂ ਕਾਰਾਂ ਨੂੰ ਲਾਈ ਅੱ/ਗ

Date:

spot_img

Phagwara News : ਭਾਜਪਾ ਦੇ ਰਾਜ ਸਭਾ ਮੈਂਬਰ ਅਸੋਕ ਮਿੱਤਲ ਦੇ ਪ੍ਰਵਾਰ ਦੀ ਮਾਲਕੀ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਇੱਕ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਤੋਂ ਭੜਕੇ ਵਿਦਿਆਰਥੀਆਂ ਨਾਲ ਐਤਵਾਰ ਦੇਰ ਸ਼ਾਮ ਪੁਲਿਸ ਦੀ ਝੜਪ ਹੋ ਗਈ। ਲੁਧਿਆਣਾ-ਦਿੱਲੀ ਕੌਮੀ ਮਾਰਗ ‘ਤੇ 12 ਘੰਟਿਆਂ ਤੋਂ ਧਰਨਾ ਲਗਾਈ ਬੈਠੇ ਵਿਦਿਆਰਥੀਆਂ ਨੂੰ ਉਠਾਉਣ ਦੇ ਲਈ ਪੁਲਿਸ ਵੱਲੋਂ ਲਾਠੀਚਾਰਜ਼ ਕੀਤਾ ਗਿਆ।ਉਧਰ, ਵਿਦਿਆਰਥੀਆਂ ਨੇ ਵੀ ਪੁਲਿਸ ‘ਤੇ ਪਥਰਾਅਬਾਜ਼ੀ ਕਰਨ ਤੋਂ ਇਲਾਵਾ ਇੱਥੇ ਖੜੀਆਂ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ 👉ਚਿਤਕਾਰਾ ਤੋਂ ਬਾਅਦ LPU ‘ਚ ਹਿੰਸਕ ਪ੍ਰਦਰਸ਼ਨ, ਕੀਤੀ ਭੰਨਤੋੜ, 3 ਜ਼ਿਲ੍ਹਿਆਂ ਦੀ ਪੁਲਿਸ ਨੇ ਸੰਭਾਲੀ ਸਥਿਤੀ, ਦੇਖੋ ਵੀਡੀਓ

ਖ਼ਬਰ ਲਿਖੇ ਜਾਣ ਤੱਕ ਰਾਤ ਦਸ ਵਜੇਂ ਦੇ ਕਰੀਬ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ ਤੇ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਇਸ ਮਸਲੇ ਨੂੰ ਨਿਪਟਾਉਣ ਲਈ ਯਤਨਸ਼ੀਲ ਸੀ। ਦਸਣਾ ਬਣਦਾ ਹੈ ਕਿ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ ਅੱਜ ਸਾਰਾ ਦਿਨ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਤੇ ਪੁਲਿਸ ਵੱਲੋਂ ਬਲਾਤਕਾਰ ਦੇ ਮਾਮਲੇ ਵਿਚ ਮੁਕੱਦਮਾ ਦਰਜ਼ ਕਰ ਲਿਆ ਗਿਆ ਸੀ। ਇਸਦੇ ਨਾਲ ਹੀ ਮਸਲੇ ਦੇ ਹੱਲ ਲਈ ਬਣਾਈ ਗਈ ਕਮੇਟੀ ਵਿਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰੰਤੂ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਇਸ ਮਸਲੇ ਨੂੰ ਟਾਲਣ ਦਾ ਯਤਨ ਕਰ ਰਿਹਾ।

ਇਹ ਵੀ ਪੜ੍ਹੋ 👉ਬਲਾਤਕਾਰ ਦੇ ਮੁਲਜ਼ਮ ਅਮਰਜੀਤ ਚਾਵਲਾ ਦੇ ਘਰ ਪੁਲਿਸ ਦੀ Raid; LOC ਜਾਰੀ,ਪਤਨੀ ਤੋਂ ਕੀਤੀ ਪੁਛਗਿਛ

ਜਿਸਤੋਂ ਬਾਅਦ ਅੱਜ ਸਵੇਰ ਤੋਂ ਭੜਕੇ ਵਿਦਿਆਰਥੀਆਂ ਨੇ ਕੌਮੀ ਮਾਰਗ ‘ਤੇ ਧਰਨਾ ਲਗਾ ਕੇ ਇਸਨੂੰ ਜਾਮ ਕਰ ਦਿੱਤਾ ਸੀ। ਜਿਸ ਕਾਰਨ ਇੱਥੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਗੌਰਤਲਬ ਹੈ ਕਿ ਯੂਨੀਵਰਸਿਟੀ ਵਿਚ ਇਹ ਵਿਵਾਦ ਬੀਤੀ ਦੇਰ ਰਾਤ ਭੜਕਿਆ ਸੀ ਜਦ ਸ਼ੋਸਲ ਮੀਡੀਆ ‘ਤੇ ਇੱਕ ਲੜਕੀ ਨਾਲ ਹੋਸਟਲ ਦੇ ਕਮਰੇ ਵਿਚ ਬਲਾਤਕਾਰ ਹੋਣ ਅਤੇ ਉਸਦੇ ਵੱਲੋਂ ਆਤਮਹੱਤਿਆ ਕਰਨ ਦੀ ਇੱਕ ਖ਼੍ਬਰ ਫੈਲ ਗਈ। ਜਿਸਤੋਂ ਬਾਅਦ ਵਿਦਿਆਰਥੀ ਇਕੱਠੇ ਹੋਣੇ ਸ਼ੁਰੂ ਹੋਏ ਤੇ ਬਾਅਦ ਵਿਚ ਉਨ੍ਹਾਂ ਯੂਨੀਵਰਸਿਟੀ ਦੀ ਭੰਨਤੋੜ ਕਰ ਦਿੱਤੀ।

kapurt

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CEC ਗਿਆਨੇਸ਼ ਕੁਮਾਰ ਖ਼ਿਲਾਫ਼ ਪੰਜਾਬ ਕਾਂਗਰਸ ਦਾ ਹੱਲਾ ਬੋਲ ਕੱਲ੍ਹ

Punjab News:ਭਲਕੇ ਪੰਜਾਬ ਕਾਂਗਰਸ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ...

“राजनीतिक मतभेद अपनी जगह, लेकिन संवैधानिक संस्थाओं का सम्मान सर्वोपरि” : मुख्यमंत्री

मुख्यमंत्री नायब सिंह सैनी ने गुरुग्राम में की प्रेस...

सेवा संकल्प सेवा यात्रा का मुख्यमंत्री नायब सिंह सैनी ने किया स्वागत

👉न मोदी ने छुट्टी की चिंता की, न आराम...