Mansa News:ਜਰ, ਜੋਰੂ ਤੇ ਜਮੀਨ ਪਿੱਛੇ ਤਾਂ ਅਕਸਰ ਹੀ ਲੜਾਈਆਂ ਤੇ ਕਤਲ ਹੁੰਦੇ ਸੁਣੇ ਹੋਣਗੇ ਪ੍ਰੰਤੂ ਮਾਨਸਾ ਦੇ ਵਿਚ ਸੋਮਵਾਰ ਨੂੰ ਕੁੱਤਿਆਂ ਦੇ ਪਿੱਛੇ ਹੋਈ ਲੜਾਈ ਦੇ ਵਿਚ ਇੱਕ ਬੰਦੇ ਦਾ ਕਤਲ ਹੋਣ ਦੀ ਖਬਰ ਹੈ। ਇਹ ਲੜਾਈ ਕੁੱਤਿਆਂ ਦੀ ਦੌੜ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਮਾਨਸਾ ਕੈਂਚੀਆਂ ਉਪਰ ਟਾਈਮ ਬੰਨ ਕੇ ਕੀਤੀ ਗਈ, ਜਿਸਦੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਧਿਰ ਦਾ ਨੌਜਵਾਨ ਜਖਮੀ ਹੋ ਗਿਆ। ਵੱਡੀ ਗੱਲ ਇਹ ਵੀ ਹੈ ਕਿ ਦੋਨੋਂ ਹੀ ਧਿਰਾਂ ਦਾ ਮਾਨਸਾ ਜ਼ਿਲ੍ਹੇ ਨਾਲ ਕੋਈ ਸਬੰਧ ਨਹੀਂ ਸੀ ਪ੍ਰੰਤੂ ਉਹ ਲੜਣ ਦੇ ਲਈ ਹੀ ਮਾਨਸਾ ਕੈਂਚੀਆਂ ਉਪਰ ਪੁੱਜੀਆਂ ਹੋਈਆਂ ਸਨ। ਮ੍ਰਿਤਕ ਦੀ ਪਹਿਚਾਣ ਸਤਨਾਮ ਸਿੰਘ (45 ਸਾਲ)ਪੁੱਤਰ ਗੁਰਮੀਤ ਸਿੰਘ ਵਾਸੀ ਚੁੱਗਾ ਜ਼ਿਲ੍ਹਾ ਫ਼ਿਰੋਜਪੁਰ ਦੇ ਤੌਰ ‘ਤੇ ਹੋਈ ਹੈ।
ਇਹ ਵੀ ਪੜ੍ਹੋ 20,000 ਰੁਪਏ ਦੀ ਰਿਸ਼ਵਤ ਲੈਂਦਾ ਬਲਾਕ ਸੰਮਤੀ ਦਾ ਪਟਵਾਰੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਜਦੋਕਿ ਕਥਿਤ ਕਾਤਲ ਬਰਨਾਲਾ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਸਬੰਧਿਤ ਦੱਸੇ ਜਾ ਹਨ।ਘਟਨਾ ਦਾ ਪਤਾ ਲੱਗਦੇ ਹੀ ਮਾਨਸਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੇ ਮੁਤਾਬਕ ਮ੍ਰਿਤਕ ਦਾ ਕੁੱਤਾ ਇੱਕ ਦੌੜ ਵਿਚ ਪਹਿਲੇ ਸਥਾਨ’ਤੇ ਆਇਆ ਸੀ ਤੇ ਦੂਜੀ ਧਿਰ ਵੱਲੋਂ ਇਸਨੂੰ ਲੈ ਕੇ ਵਿਵਾਦ ਕੀਤਾ ਗਿਆ ਸੀ। ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਸੋਸ਼ਲ ਮੀਡੀਆ ਉਪਰ ਵੀ ਕਹਾ-ਸੁਣੀ ਹੁੰਦੀ ਰਹੀ ਸੀ। ਇਸ ਨੂੰ ਲੈ ਕੇ ਦੋਵੇਂ ਧਿਰਾਂ ਨੇ ਆਪਸ ਵਿਚ ਅੱਜ ਮਾਨਸਾ ਕੈਂਚੀਆਂ ‘ਤੇ ਮਿਲਣ ਦਾ ਸਮਾਂ ਤੈਅ ਕੀਤਾ, ਜਿਥੇ ਝਗੜੇ ਦੌਰਾਨ ਇਹ ਘਟਨਾ ਵਾਪਰ ਗਈ।ਮਾਨਸਾ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮੁਲਜਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





