ਸ਼ਿਮਲਾ, 28 ਫ਼ਰਵਰੀ: ਸੂਬੇ ਦੀ ਸੁੱਖੂ ਸਰਕਾਰ ’ਤੇ ਖ਼ਤਰੇ ਦੇ ਬੱਦਲ ਛਾ ਗਏ ਹਨ। ਬੀਤੇ ਕੱਲ ਬਹੁਮਤ ਹੋਣ ਦੇ ਬਾਵਜੂਦ ਰਾਜ ਸਭਾ ਚੋਣਾਂ ’ਚ ਮਾਤ ਖਾਣ ਵਾਲੀ ਕਾਂਗਰਸ ਪਾਰਟੀ ਦੇ ਇੱਕ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨੇ ਅਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸਤੋਂ ਇਲਾਵਾ ਕਈ ਹੋਰ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ। ਜਦੋਂਕਿ ਪਾਰਟੀ ਲਾਈਨ ਦੇ ਉਲਟ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ 6 ਕਾਂਗਰਸੀ ਵਿਧਾਇਕ ਪਹਿਲਾਂ ਹੀ ਭਾਜਪਾ ਦੀ ਸੁਰੱਖਿਆ ਛਤਰੀ ਹੇਠ ਕਿਸੇ ਅਗਿਆਤ ਥਾਂ ’ਤੇ ਚਲੇ ਗਏ ਹਨ। ਹਾਲਾਂਕਿ 3 ਅਜਾਦ ਵਿਧਾਇਕਾਂ ਸਹਿਤ ਇੰਨ੍ਹਾਂ 9 ਵਿਧਾਇਕਾਂ ਨੂੰ ਬੀਤੇ ਕੱਲ ਸੀਆਰਪੀਐਫ਼ ਤੇ ਹਰਿਆਣਾ ਪੁਲਿਸ ਦੀ ਨਿਗਰਾਨੀ ਹੇਠ ਸਿਮਲਾ ਤੋਂ ਪੰਚਕੂਲਾ ਲਿਜਾਇਆ ਗਿਆ, ਜਿਥੋਂ ਅੱਜ ਸਵੇਰੇ ਇੱਕ ਚੌਪਰ ਰਾਹੀਂ ਕਿਤੇ ਹੋਰ ਲੈ ਜਾਇਆ ਗਿਆ ਹੈ।
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ
ਉਧਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸੁੱਖੂ ਸਰਕਾਰ ਦੇ ਦੋ ਮੰਤਰੀ ਅਤੇ ਪੰਜ ਹੋਰ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ। ਹਾਲੇ ਤੱਕ ਇੰਨ੍ਹਾਂ ਵਿਧਾਇਕਾਂ ਬਾਰੇ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਹੜੇ ਹਨ ਪ੍ਰੰਤੂ ਇਸ ਦੌਰਾਨ ਕੈਬਨਿਟ ਮੰਤਰੀ ਵਿਕਰਮਦਿੱਤਿਆ ਜੋਕਿ ਮਹਰੂਮ ਸਾਬਕਾ ਮੁੱਖ ਮੰਤਰੀ ਰਾਜਾ ਵੀਰਭਦਰ ਸਿੰਘ ਦੇ ਬੇਟੇ ਹਨ, ਨੇ ਵੀ ਅਪਣੇ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਦੇ ਉੱਚ ਸੂਤਰਾਂ ਮੁਤਾਬਕ ਦਲ-ਬਦਲੀ ਦੇ ਕਾਨੂੰਨ ਤੋਂ ਬਚਣ ਲਈ ਹਰ ਕਦਮ ਬੋਚ-ਬੋਚ ਕੇ ਚੁੱਕਿਆ ਜਾ ਰਿਹਾ। ਦਸਣਾ ਬਣਦਾ ਹੈ ਕਿ 12 ਨਵੰਬਰ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 68 ਮੈਂਬਰੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਕਾਂਗਰਸ ਦੇ 40 ਵਿਧਾਇਕ ਜਿੱਤੇ ਸਨ। ਇਸੇ ਤਰ੍ਹਾਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਜਿੱਤੇ ਵਿਧਾਇਕਾਂ ਦੀ ਗਿਣਤੀ 25 ਹੈ। ਇਸਤੋਂ ਇਲਾਵਾ 3 ਅਜ਼ਾਦ ਵਿਧਾਇਕ ਵੀ ਹਨ, ਜਿਹੜੇ ਹੁਣ ਭਾਜਪਾ ਦੇ ਨਾਲ ਚਲੇ ਗਏ ਹਨ।
ਪੰਜਾਬ ‘ਚ ਰਜਿਸਟਰੀਆਂ ਲਈ NOC ਦੀ ਸ਼ਰਤ ਖ਼ਤਮ
ਬੀਤੇ ਕੱਲ ਰਾਜ ਸਭਾ ਲਈ ਹੋਈ ਵੋਟਿੰਗ ਵਿਚ ਕਾਂਗਰਸ ਦੇ ਉਮੀਦਵਾਰ ਅਭਿਸੇਕ ਮਨੂ ਸਿੰਘਵੀ ਅਤੇ ਭਾਜਪਾ ਦੇ ਹਰਸ਼ ਮਹਾਜ਼ਨ ਨੂੰ 34-34 ਵੋਟਾਂ ਮਿਲੀਆਂ ਸਨ, ਕਿਉਂਕਿ ਭਾਜਪਾ ਦੇ 25 ਵਿਧਾਇਕਾਂ ਦੇ ਨਾਲ ਕਾਂਗਰਸ ਦੇ 6 ਅਤੇ 3 ਅਜ਼ਾਦ ਉਮੀਦਵਾਰਾਂ ਨੇ ਕਰਾਸ ਵੋਟਿੰਗ ਕਰਦਿਆਂ ਭਾਜਪਾ ਉਮੀਦਵਾਰ ਨੂੰ ਵੋਟ ਪਾਈ ਸੀ। ਇਸਤੋਂ ਬਾਅਦ ਡਰਾਅ ਦੇ ਰਾਹੀਂ ਭਾਜਪਾ ਉਮੀਦਵਾਰ ਹਰਸ਼ ਮਹਾਜ਼ਨ ਦੀ ਕਿਸਮਤ ਚਮਕ ਆਈ ਤੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬੀਤੇ ਕੱਲ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਤੇ ਲੋੜੀਦੇ ਵਿਧਾਇਕ ਮੌਜੂਦ ਹਨ ਪ੍ਰੰਤੂ ਹੁਣ ਤਾਜ਼ਾ ਸਿਆਸੀ ਹਾਲਾਤਾਂ ਮੁਤਾਬਕ ਕਾਂਗਰਸ ਰੱਖਿਅਤਮਕ ਸਥਿਤੀ ਵਿਚ ਆ ਗਈ ਹੈ।
Share the post "ਹਿਮਾਚਲ ਦੀ Cong Govt ’ਤੇ ਛਾਏ ਖ਼ਤਰੇ ਦੇ ਬੱਦਲ, Ex CM ਦੇ ਪੁੱਤਰ ਨੇ ਛੱਡੀ ਮੰਤਰੀ ਦੀ ਕੁਰਸੀ"