ਸਮਾਗਮ ਦੌਰਾਨ ਪਹੁੰਚੇ ਸਰਧਾਲੂਆਂ ਨੂੰ ਭੇਟ ਕੀਤੀ ਗੀਤਾ ਅਤੇ ਰਾਤ ਨੂੰ ਦੀਪ ਮਾਲਾ ਕਰਨ ਲਈ ਦੀਪ ਵੀ ਵੰਡੇ
ਬਠਿੰਡਾ, 22 ਜਨਵਰੀ: ਸ੍ਰੀ ਰਾਮਲਲਾ ਮੰਦਿਰ ਅਯੁੱਧਿਆ ਵਿਖੇ ਹੋਏ ਅੱਜ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈਕੇ ਪੂਰੇ ਦੇਸ ਭਰ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਬਠਿੰਡਾ ਵਿਚ ਵੀ ਮਿੱਤਲ ਗਰੁੱਪ ਵੱਲੋਂ ਸਥਾਨਕ ਗਣਪਤੀ ਇਨਕਲੇਵ ਵਿਖੇ ਸਥਿਤ ਸ਼੍ਰੀ ਰਾਮ ਦਰਬਾਰ ਮੰਦਿਰ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ’ਚ ਗਣਪਤੀ ਇਨਕਲੇਵ ਅਤੇ ਸ਼ੀਸ਼ ਮਹਿਲ ਕਾਲੋਨੀ ਦੇ ਵਾਸੀਆਂ ਸਹਿਤ ਸੈਕੜਿਆਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।
ਅਯੁੱਧਿਆ ‘ਚ ਰਾਮਲੱਲਾ ਆਪਣੇ ਸਿਹਾਸਣ ‘ਤੇ ਵਿਰਾਜੇ, PM ਮੋਦੀ ਨੇ ਕੀਤੀ ਪੂਜਾ
ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ 21 ਜਨਵਰੀ ਨੂੰ ਸ਼੍ਰੀ ਰਮਾਇਣ ਪਾਠ ਦੀ ਸ਼ੁਰੂਆਤ ਨਾਲ ਹੋਈ ਅਤੇ ਅੱਜ 22 ਜਨਵਰੀ ਨੂੰ ਜਿੱਥੇ ਮੰਦਿਰ ’ਚ ਪ੍ਰਭੂ ਸ਼੍ਰੀ ਰਾਮ ਜੀ ਦੇ ਭਜਨਾ ਦਾ ਗੁਣਗਾਨ ਕੀਤਾ ਗਿਆ ਉਥੇ ਹੀ ਇਸ ਮੌਕੇ ਹੋਈ ਆਰਤੀ ’ਚ ਪਰਿਵਾਰ ਤੋਂ ਮੈਡਮ ਸੁਨੀਤਾ ਮਿੱਤਲ, ਕੁਸ਼ਲ ਮਿੱਤਲ ਅਤੇ ਸਾਰਾ ਮਿੱਤਲ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਧਾਰਮਿਕ ਸਮਾਗਮ ’ਚ ਪੁੱਜੇ ਸ਼ਰਧਾਲੂਆਂ ਨੂੰ ਜਿਥੇ ਗੀਤਾ ਭੇਟ ਕੀਤੀ ਗਈ ਉਥੇ ਹੀ ਰਾਤ ਸਮੇਂ ਦੀਪਮਾਲਾ ਕਰਨ ਲਈ ਦੀਪ ਵੀ ਵੰਡੇ ਗਏ। ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਇਸ ਇਤਿਹਾਸਕ ਦਿਨ ਦੀ ਪੂਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।
ਹੁਣ ਕੋਰੀਅਰ ਰਾਹੀਂ ਕੈਨੇਡਾ ਨਸ਼ੇ ਦੀ ਸਪਲਾਈ: ਅਫ਼ੀਮ, ਭੁੱਕੀ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਮੈਡਮ ਸੁਨੀਤਾ ਮਿੱਤਲ ਨੇ ਵੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਸਮਾਗਮ ’ਚ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਮਿੱਤਲ ਗਰੁੱਪ ਅਤੇ ਕਾਲੋਨੀ ਵਾਸੀਆਂ ਵੱਲੋਂ ਕੀਤੇ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਪੂਰੇ ਧਾਰਮਿਕ ਸਮਾਗਮ ਦੌਰਾਨ ਵੱਡੀ ਸਕਰੀਨ ਲਗਾ ਕੇ ਸ਼੍ਰੀ ਰਾਮਲਲਾ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਗਾਮ ਅਯੁੱਧਿਆ ਤੋਂ ਲਾਈਵ ਪ੍ਰਸਾਰਨ ਵੀ ਦਿਖਾਇਆ ਗਿਆ।
Share the post "ਸ੍ਰੀ ਰਾਮਲਾਲ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ: ਮਿੱਤਲ ਗਰੁੱਪ ਵੱਲੋਂ ਸ਼੍ਰੀ ਰਾਮ ਦਰਬਾਰ ਮੰਦਿਰ ’ਚ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ"