ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਮੁੜ ਮੈਦਾਨ ਵਿਚ ਆਉਣ ਦਾ ਐਲਾਨ!

Date:

spot_img

👉ਅੱਜ ਤੋਂ ਹਲਕੇ ਵਿੱਚ ਮੁੜ ਸ਼ੁਰੂ ਕਰਨਗੇ ਡੋਰ ਟੂ ਡੋਰ ਮੁਹਿੰਮ
Bathinda News: ਵਿਧਾਨ ਸਭਾ ਚੋਣਾਂ ਨਦੀਕ ਆਉਂਦੇ ਹੀ ਪੂਰੇ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਦਾ ਪਾਰਾ ਇਕਦਮ ਪੂਰਾ ਵਧ ਗਿਆ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੇ ਐਲਾਨ ਵਿੱਚ ਪਹਿਲਕਦਮੀ ਕਰਦਿਆਂ 71 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ। ਉੱਥੇ ਬਾਕੀ ਰਹਿੰਦੇ ਹਲਕਿਆਂ ਦੇ ਵਿੱਚ ਵੀ ਟਿਕਟ ਦੇ ਦਾਅਵੇਦਾਰਾਂ ਵਿਚਕਾਰ ਭੱਜ ਦੌੜ ਤੇਜ ਹੋ ਗਈ ਹੈ। ਇਸੇ ਕੜੀ ਤਹਿਤ ਬਠਿੰਡਾ ਜਿਲ੍ਹੇ ਦੇ ਮੌੜ ਵਿਧਾਨ ਸਭਾ ਹਲਕੇ ਦੇ ਵਿੱਚ ਹੁਣ ਨਵਾਂ ਸਿਆਸੀ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਹਲਕੇ ਤੋਂ ਪਾਰਟੀ ਦੇ ਸਿਟਿੰਗ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਿਛਲੇ ਦਿਨੀ ਇੱਕ ਬਿਆੜਬਾਜੀ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਇੱਥੇ ਇੱਕ ਦਰਜਨ ਦੇ ਕਰੀਬ ਦਾਅਵੇਦਾਰ ਹਲਕੇ ਵਿੱਚਰਨ ਲੱਗੇ ਸਨ ਪਰੰਤੂ ਹੁਣ ਵਿਧਾਇਕ ਸੁਖਬੀਰ ਸਿੰਘ ਮੲਈਸਰਖਾਨਾ ਵੱਲੋਂ ਕੁਝ ਦਿਨਾਂ ਦੀ ਸਿਆਸੀ ਚੁੱਪੀ ਤੋਂ ਬਾਅਦ ਮੁੜ ਸਿਆਸੀ ਸਰਗਰਮੀਆਂ ਅਚਾਨਕ ਤੇਜ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ 👉Bathinda ਦੀ ਨਵੀਂ ਰਿੰਗ ਰੋਡ ‘ਤੇ ਕੈਂਟ ਕੋਲ ਬਣੀਆਂ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਨਿਗਮ ਦਾ ਬੁਲਡੋਜ਼ਰ

ਮਿਲੀ ਜਾਣਕਾਰੀ ਮੁਤਾਬਕ ਵਿਧਾਇਕ ਮਾਈਸਰਖਾਨਾ ਵੱਲੋਂ ਹਲਕੇ ਦੇ ਵਿੱਚ ਮੁੜ ਡੋਰ ਟੂ ਡੋਰ ਮੁਹਿੰਮ ਦੀ ਅਗਾਜ ਦਾ ਐਲਾਨ ਕੀਤਾ ਹੈ ਜਿਸਦੇ ਤਹਿਤ ਉਸਦੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੇ ਸਮਰਥਕਾਂ ਦੇ ਘਰ ਇਕੱਠ ਰੱਖਿਆ ਗਿਆ ਹੈ। ਚਰਚਾ ਹੈ ਕਿ ਉਹ ਮੁੜ ਪਾਰਟੀ ਦੀ ਟਿਕਟ ‘ਤੇ ਚਾਹਵਾਨ ਹਨ ਕਿਉਂਕਿ ਪਾਰਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਉਹਨਾਂ ਇਸ ਮਾਮਲੇ ‘ਤੇ ਹੋਰ ਬਿਆਨਬਾਜੀ ਕਰਨ ਤੋਂ ਬਿਲਕੁਲ ਟਾਲਾ ਵੱਟਿਆ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਉਹ ਦਿੱਲੀ ਹਾਈਕਮਾਂਡ ਦੇ ਮੁੜ ਸੰਪਰਕ ਵਿੱਚ ਹਨ। ਉਹਨਾਂ ਦੇ ਸਮਰਥਕਾਂ ਨੂੰ ਵੀ ਉਮੀਦ ਹੈ ਕਿ ਪਾਰਟੀ ਨਾਲ ਪਿਛਲੀ ਲੰਮੀ ਵਫਾਦਾਰੀ ਨੂੰ ਦੇਖਦਿਆਂ ਮੁੜ ਉਨ੍ਹਾਂ ਦੇ ਆਗੂ ਉੱਪਰ ਭਰੋਸਾ ਜਤਾਇਆ ਜਾ ਸਕਦਾ ਹੈ। ਉਧਰ ਦੂਜੇ ਪਾਸੇ ਸੰਪਰਕ ਕਰਨ ‘ਤੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਮੋੜ ਹਲਕੇ ਦੇ ਲੋਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹਲਕੇ ਦੇ ਲੋਕ ਹੀ ਉਹਨਾਂ ਲਈ ਵੱਡੀ ਪੂੰਜੀ ਹਨ ਜਿਸਦੇ ਚਲਦੇ ਉਹਨਾਂ ਵੱਲੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਿਧਾਨ ਸਭਾ ਦੀ ਟਿਕਟ ਸਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਇਹ ਫੈਸਲਾ ਪਾਰਟੀ ਨੇ ਲੈਣਾ ਹੈ ਪ੍ਰੰਤੂ ਉਹਨਾਂ ਦਾ ਮਨ ਸਾਲ 2027 ਵਿੱਚ ਮੁੜ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

MRSPTU ਕੈਂਪਸ ਨੇ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਜਿੱਤੀ

👉ਤਿੰਨ ਰੋਜ਼ਾ ਸੱਭਿਆਚਾਰਕ ਮਹਾਂਉਤਸਵ ‘ਜੁਗ ਜੁਗ ਜੀਵੇ ਪੰਜਾਬ’ ਸ਼ਾਨਦਾਰ...