Bathinda ਦੀ ਨਵੀਂ ਰਿੰਗ ਰੋਡ ‘ਤੇ ਕੈਂਟ ਕੋਲ ਬਣੀਆਂ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਨਿਗਮ ਦਾ ਬੁਲਡੋਜ਼ਰ

Date:

spot_img

Bathinda News: ਪਿਛਲੇ ਕਈ ਮਹੀਨਿਆਂ ਤੋਂ ਨਿਗਮ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੀ ਨੱਕ ਹੇਠ ਸ਼ਹਿਰ ਵਿੱਚ ਹੋਈਆਂ ਨਜਾਇਜ਼ ਉਸਾਰੀਆਂ ‘ਤੇ ਹੁਣ ਸਖਤੀ ਦੇਖਣ ਨੂੰ ਮਿਲ ਰਹੀ ਹੈ। ਇਸੇ ਕੜੀ ਤਹਿਤ ਬਠਿੰਡਾ ਦੀ ਥਾਣਾ ਕੈਂਟ ਰੋਡ ਤੋਂ ਆਈਟੀਆਈ ਤੱਕ ਬਣੀ ਨਵੀਂ ਰਿੰਗ ਰੋਡ ਉੱਪਰ ਫੌਜੀ ਛਾਉਣੀ ਦੇ ਨਾਲ ਮਨਾਹੀ ਵਾਲੇ ਖੇਤਰ ਵਿੱਚ ਖੁੰਬਾਂ ਵਾਂਗ ਉੱਘੀਆਂ ਨਜਾਇਜ਼ ਉਸਾਰੀਆਂ ਉੱਪਰ ਵੀ ਅੱਜ ਨਿਗਮ ਦਾ ਮ ਬੁਲਡੋਜਰ ਚਲਿਆ। ਹਾਲਾਂਕਿ ਇਸ ਮੌਕੇ ਭਾਰੀ ਪੁਲਿਸ ਸੁਰੱਖਿਆ ਦੀ ਮੌਜੂਦਗੀ ਵਿੱਚ ਨਗਰ ਨਿਗਮ ਦੀ ਟੀਮ ਵੱਲੋਂ ਇਥੇ ਬਣੇ ਕਈ ਸ਼ੈਡਾਂ ਵਾਲੇ ਗੁਦਾਮਾਂ ਨੂੰ ਢਾਹ ਦਿੱਤਾ ਗਿਆ ਪਰੰਤੂ ਕਾਨੂੰਨ ਦੀ ਉਲੰਘਣਾ ਕਰਕੇ ਬਣੇ ਆਲੀਸ਼ਾਨ ਸ਼ੋਅ-ਰੂਮਾਂ ਨੂੰ ਛੇੜਿਆ ਤੱਕ ਨਹੀਂ ਗਿਆ। ਬਠਿੰਡਾ ਸੈਨਿਕ ਛਾਉਣੀ ਦੇ 1000 ਮੀਟਰ ਦਾਇਰੇ ਵਿੱਚ ਆਉਣ ਕਾਰਨ ਇਹਨਾਂ ਨਜਾਇਜ਼ ਉਸਾਰੀਆਂ ਉੱਪਰ ਪਹਿਲਾਂ ਵੀ ਉਂਗਲਾਂ ਉਠਦੀਆਂ ਸਨ ਅਤੇ ਕੁਝ ਸ਼ੋਅਰੂਮਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਵੀ ਪੁੱਜਿਆ ਸੀ।

ਇਹ ਵੀ ਪੜ੍ਹੋ 👉Breaking News; ਅੱਤਵਾਦ ਦੌਰਾਨ ਟ੍ਰਾਂਸਪੋਟਰ ਨੂੰ ਅਗਵਾ ਕਰਨ ਵਾਲੇ ਸਾਬਕਾ SSP ਨੂੰ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ

ਪਰੰਤੂ ਹੁਣ ਤੱਕ ਨਿਗਮ ਅਧਿਕਾਰੀਆਂ ਦੀਆਂ ਇਸ ਪਾਸੇ ਅੱਖਾਂ ਬੰਦ ਰਹੀਆਂ। ਅੱਜ ਨਿਗਮ ਦੇ ਏਟੀਪੀ ਮੋਹਿਤ ਸੋਨੀ ਅਤੇ ਬਿਲਡਿੰਗ ਇੰਸਪੈਕਟਰ ਪ੍ਰਿਅੰਕਾ ਦੀ ਅਗਵਾਈ ਹੇਠ ਦੋ ਜੇਸੀਬੀ ਮਸ਼ੀਨਾਂ ਅਤੇ ਪੁਲਿਸ ਅਮਲੇ ਦੇ ਨਾਲ ਇਥੇ ਬਣੀਆਂ ਕਈ ਨਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ। ਜਿੰਨਾ ਗੁਦਾਮਾਂ ਨੂੰ ਢਾਹਿਆ ਗਿਆ, ਉਹਨਾਂ ਵਿੱਚ ਜਿਆਦਾਤਰ ਵੱਡੇ ਗੁਦਾਮ ਸਨ, ਜਿਨਾਂ ਨੂੰ ਅੱਗੇ ਕਿਰਾਏ ‘ਤੇ ਦਿੱਤਾ ਹੋਇਆ ਸੀ। ਇਹਨਾਂ ਕਿਰਾਏ ਦੇ ਗੁਦਾਮਾਂ ਵਿੱਚ ਇੱਕ ਟਰੈਕਟਰ ਏਜੰਸੀ ਤੋਂ ਇਲਾਵਾ ਇੱਕ ਕਾਰਾਂ ਦਾ ਸ਼ੋਅਰੂਮ ਵੀ ਸ਼ਾਮਲ ਹੈ। ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸ਼ਹਿਰ ਦੇ ਬਾਕੀ ਥਾਵਾਂ ਦੀ ਤਰ੍ਹਾਂ ਇਥੇ ਵੀ ਬਣੀਆਂ ਹੋਈਆਂ ਗੈਰਕਾਨੂੰਨੀ ਉਸਾਰੀਆਂ ਨੂੰ ਢਾਹਿਆ ਗਿਆ ਹੈ ਅਤੇ ਜੇਕਰ ਕੋਈ ਹੋਰ ਨਜਾਇਜ਼ ਇਮਾਰਤ ਹੋਈ ਤਾਂ ਉਸ ਦੇ ਉੱਪਰ ਵੀ ਬਲਡੋਜਰ ਫੇਰਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

AAP ਨੇ ਬਠਿੰਡਾ ਦਿਹਾਤੀ ਹਲਕੇ ਤੋਂ Gopal Singh Kotfatta ‘ਤੇ ਜਤਾਇਆ ਵਿਸ਼ਾਵਸ, ਐਲਾਨਿਆ ਉਮੀਦਵਾਰ

Bathinda News: AAP; ਆਮ ਆਦਮੀ ਪਾਰਟੀ ਵੱਲੋਂ ਅੱਜ ਜਾਰੀ...

Punjab Election; AAP ਵੱਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਦੇਖੋ List

Chandigarh News: Punjab Election; AAP ਆਮ ਆਦਮੀ ਪਾਰਟੀ ਨੇ...

ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾਵੇ: ਮੋਹਿੰਦਰ ਭਗਤ

👉ਕੈਬਨਿਟ ਮੰਤਰੀ ਵੱਲੋਂ ਸੁਤੰਤਰਤਾ ਸੰਗਰਾਮੀ ਭਲਾਈ ਵਿਭਾਗ ਦੇ ਅਧਿਕਾਰੀਆਂ...