ਅਕਾਲੀ-ਭਾਜਪਾ ਗਠਜੋੜ; ਦਿੱਲੀ ‘ਚ ਅੱਜ ਸੁਖਬੀਰ ਬਾਦਲ ਦੀ ਅਮਿਤ ਸ਼ਾਹ ਨਾਲ ਹੋਵੇਗੀ ਮੀਟਿੰਗ!

Date:

spot_img

Punjab News: ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਮੁੜ ਹੋਣ ਦੀਆਂ ਚੱਲੀਆਂ ਚਰਚਾਵਾਂ ਦੌਰਾਨ ਅੱਜ ਸ਼ੁੱਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਦਿੱਲੀ ਪੁੱਜ ਰਹੇ ਹਨ। ਹਾਲਾਂਕਿ ਉਹ ਅਕਸਰ ਦਿੱਲੀ ਜਾਂਦੇ ਰਹਿੰਦੇ ਹਨ ਪ੍ਰੰਤੂ ਅਕਾਲੀ ਦਲ ਦੇ ਪ੍ਰਧਾਨ ਦੀ ਅੱਜ ਦੀ ਫ਼ੇਰੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ। ਸਿਆਸੀ ਗਲਿਆਰਿਆਂ ਮੁਤਾਬਕ ਇਸ ਗਠਜੋੜ ਨੂੰ ‘ਫ਼ਾਈਨਲ’ ਰੂਪ ਦੇਣ ਲਈ ਅੱਜ ਉਨ੍ਹਾਂ ਦੀ ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਕੁੱਝ ਹੋਰ ਆਗੂਆਂ ਨਾਲ ਮੀਟਿੰਗ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਦਿੱਲੀ ਦੇ ਸੰਸਦ ਹਾਲ ਵਿਚ ਹੋਈ ‘ਅਚਨਚੇਤ’ ਮੀਟਿੰਗ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਜੰਮੀ ਬਰਫ਼ ਦੀ ‘ਸਿੱਲੀ’ ਖੁਰਨੀ ਸ਼ੁਰੂ ਹੋਈ ਹੈ ਤੇ ਗਠਜੋੜ ਨੂੰ ਲੈ ਕੇ ਪ੍ਰਗਤੀ ਵਧੀ ਹੈ। ਹੁਣ ਕੁੱਝ ਦਿਨ ਪਹਿਲਾਂ ਲਗਾਤਾਰ ਦੋ ਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਵਿਚ ਐਨਡੀਏ ਗਠਜੋੜ ਦੀ ਵਕਾਲਤ ਕਰ ਚੁੱਕੇ ਹਨ। ਹਾਲਾਂਕਿ ਇਸਤੋਂ ਪਹਿਲਾਂ ਉਨ੍ਹਾਂ ਸਮੇਤ ਸਮੂਹ ਭਾਜਪਾਈ ‘ਏਕਲੇ ਚਲੋ’ ਦੀ ਨੀਤੀ ਦਾ ਦਾਅਵਾ ਕਰਦੇ ਹਨ।

ਇਹ ਵੀ ਪੜ੍ਹੋ 👉Breaking News; ਅੱਤਵਾਦ ਦੌਰਾਨ ਟ੍ਰਾਂਸਪੋਟਰ ਨੂੰ ਅਗਵਾ ਕਰਨ ਵਾਲੇ ਸਾਬਕਾ SSP ਨੂੰ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ

ਅਜਿਹੇ ਹਾਲਾਤਾਂ ਵਿਚ ਜਦ ਹੁਣ ਵਿਧਾਨ ਸਭਾ ਚੋਣਾਂ ਵਿਚ ਬਹੁਤ ਘੱਟ ਸਮਾਂ ਬਚਿਆ ਹੈ ਤਾਂ ਦੋਨਾਂ ਹੀ ਧਿਰਾਂ ਵੱਲੋਂ ਇਕੱਠੇ ਹੋਣ ਦੀ ਲੋੜ ਨੂੰ ਮਹਿਸੂਸ ਕੀਤਾ ਜਾ ਰਿਹਾ। ਸਿਆਸੀ ਮਾਹਰਾਂ ਮੁਤਾਬਕ ਆਉਣ ਵਾਲੇ 10 ਦਿਨਾਂ ਦੇ ਅੰਦਰ ਦੋਨਾਂ ਧਿਰਾਂ ਵੱਲੋਂ ਗਠਜੋੜ ਦਾ ਐਲਾਨ ਕੀਤਾ ਜਾ ਸਕਦਾ। ਇਸਦੇ ਲਈ ਸੀਟਾਂ ਦੀ ਵੰਡ ਦੇ ਫ਼ਾਰਮੂਲੇ ਅਤੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੇ ਅਹੁਦਿਆਂ ਬਾਰੇ ਵਿਚਾਰ ਚਰਚਾ ਅੰਤਿਮ ਪੜਾਅ ਵਿਚ ਦੱਸੀ ਜਾ ਰਹੀ ਹੈ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਗਠਜੋੜ ਦੇ ਐਲਾਨ ਦੌਰਾਨ ਹੀ ਪ੍ਰਧਾਨ ਮੰਤਰੀ ਮੋਦੀ ਦੀ ਬਠਿੰਡਾ ਵਿਚ ਵੱਡੀ ਸਿਆਸੀ ਰੈਲੀ ਕੀਤੀ ਜਾ ਸਕਦੀ ਹੈ, ਜਿਸਦੇ ਵਿਚ ਅਕਾਲੀਆਂ ਵੱਲੋਂ ਵੀ ਆਪਣਾ ਪੂਰਾ ਦਮ-ਖਮ ਦਿਖਾਇਆ ਜਾਵੇਗਾ। ਬਹਰਹਾਲ ਇਸ ਗਠਜੋੜ ਨੂੰ ਲੈ ਕੇ ਪੰਜਾਬ ਦੇ ਵੋਟਰਾਂ ਵਿਚ ਵੀ ਜਗਿਆਸਾ ਦੇਖਣ ਨੂੰ ਮਿਲ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

MRSPTU ਕੈਂਪਸ ਨੇ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਜਿੱਤੀ

👉ਤਿੰਨ ਰੋਜ਼ਾ ਸੱਭਿਆਚਾਰਕ ਮਹਾਂਉਤਸਵ ‘ਜੁਗ ਜੁਗ ਜੀਵੇ ਪੰਜਾਬ’ ਸ਼ਾਨਦਾਰ...