WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਮੋਦੀ ਸਰਕਾਰ ਦੀ ਵਜ਼ਾਰਤ ਵੱਲੋਂ ਕਿਸਾਨਾਂ ਲਈ ਖੋਲਿਆ ਰਿਆਇਤਾਂ ਦਾ ਪਿਟਾਰਾ

3 Views

ਨਵੀਂ ਦਿੱਲੀ, 2 ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੋਮਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਕਿਸਾਨਾਂ ਨਾਲ ਸਬੰਧਤ ਵੱਡੇ ਫੈਸਲੇ ਲਏ ਜਾਣ ਦੀ ਸੂਚਨਾ ਹੈ। ਇੰਨ੍ਹਾਂ ਫੈਸਲਿਆਂ ਤਹਿਤ ਕਿਸਾਨਾਂ ਦੇ ਲਈ ਬੁਨਿਆਦੀ ਢਾਂਚਾ ਤਿਆਰ ਕਰਨ ‘ਤੇ ਜੋਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਵਜ਼ਾਰਤ ਵਿਚ ਲਏ ਫੈਸਲਿਆਂ ਨੂੰ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ‘‘ ਮੋਦੀ ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਅਤੇ ਉਨ੍ਹਾਂ ਦੀ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ’’ ਉਨ੍ਹਾਂ ਦਸਿਆ ਕਿ ਇਸੇ ਕੜੀ ਤਹਿਤ ਅੱਜ ਸ਼੍ਰੀ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਹੋਰਨਾਂ ਫੈਸਲਿਆਂ ਦੇ ਨਾਲ-ਨਾਲ ਕਿਸਾਨੀ ਹਿੱਤ ਦੇ ਲਈ 7 ਵੱਡੇ ਫੈਸਲੇ ਲਏ ਗਏ ਹਨ, ਜਿੰਨ੍ਹਾਂ ਦੇ ਰਾਹੀਂ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਸ਼੍ਰੀ ਵੈਸ਼ਨਵ ਨੇ ਦਸਿਆ ਕਿ 2817 ਕਰੋੜ ਰੁਪਏ ਦੇ ਨਿਵੇਸ਼ ਨਾਲ ਡਿਜੀਟਲ ਖੇਤੀ ਮਿਸ਼ਨ ਨੂੰ ਤਿਆਰ ਕਰਨ ਦਾ ਫੈਸਲਾ ਲਿਆ ਗਿਆ ਹੈ।

Canada ’ਚ ਰਹਿੰਦੇ ਪੰਜਾਬੀ ਗਾਇਕ AP Dhillon ਦੇ ਘਰ ਅੱਗੇ ਗੋਲੀ+ਬਾਰੀ!

ਇਸਤੋਂ ਇਲਾਵਾ ਬਾਗਬਾਨੀ ਦੇ ਵਿਕਾਸ ਲਈ 860 ਕਰੋੜ, ਕ੍ਰਿਸ਼ੀ ਵਿਗਿਆਨ ਕੇਂਦਰਾਂ ਲਈ 1,202 ਕਰੋੜ, ਕੁਦਰਤੀ ਸਰੋਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 1,115 ਕਰੋੜ, ਖੁਰਾਕ ਅਤੇ ਪੋਸ਼ਣ ਦੇ ਲਈ 3,979 ਕਰੋੜ ਰੁਪਏ, ਖੇਤੀਬਾੜੀ ਸਿੱਖਿਆ ਅਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ 2,292 ਕਰੋੜ, ਟਿਕਾਊ ਪਸ਼ੂਆਂ ਦੀ ਸਿਹਤ ਲਈ 1,702 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਮੰਤਰੀ ਮੰਡਲ ਵੱਲੋਂ ਲਏ ਹੋਰਨਾਂ ਫੈਸਲਿਆਂ ਵਿਚ ਗੁਜਰਾਤ ਚ 3,300 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੈਮੀਕੰਡਕਟਰ ਯੂਨਿਟ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਯੂਨਿਟ ਦੀ ਪ੍ਰਤੀ ਦਿਨ 60 ਲੱਖ ਚਿੱਪ ਤਿਆਰ ਕਰਨ ਦੀ ਸਮਰੱਥਾ ਹੋਵੇਗੀ।

 

Related posts

ਈਡੀ ਦਾ ਕੇਜ਼ਰੀਵਾਲ ਨੂੰ ਪੰਜਵਾਂ ਸੰਮਨ, ਪੇਸ਼ ਹੋਣ ਦੀ ਨਹੀਂ ਸੰਭਾਵਨਾ

punjabusernewssite

ਦਿੱਲੀ ਤੇ ਜਬਲਪੁਰ ਤੋਂ ਬਾਅਦ ਹੁਣ ਰਾਜੋਕਟ ’ਚ ਵੀ ਡਿੱਗੀ ਏਅਰਪੋਰਟ ਦੀ ਛੱਤ

punjabusernewssite

ਫਿਰ ਪਹੁੰਚੀ ਸਿੱਖ ਭਾਵਨਾਵਾਂ ਨੂੰ ਠੇਸ, ‘ਕਿਰਪਾਨ’ ਕਰਕੇ ਨਹੀਂ ਦਿੱਤੀ ਰੈਸਟੋਰੈਂਟ ‘ਚ ਐਂਟਰੀ, ਗ੍ਰਹਿ ਮੰਤਰਾਲੇ ਤੱਕ ਪਹੁੰਚੀ ਗੱਲ

punjabusernewssite