ਨਵੀਂ ਦਿੱਲੀ, 5 ਜੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨਾਂ ਆਪਣਾ ਅਸਤੀਫ਼ਾ ਰਾਸਟਰਪਤੀ ਨੂੰ ਸੌਂਪ ਦਿੱਤਾ ਹੈ। ਇਸਤੋਂ ਪਹਿਲਾਂ ਉਨ੍ਹਾਂ ਕੈਬਨਿਟ ਦੀ ਮੀਟਿੰਗ ਕਰਕੇ ਸਰਕਾਰ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਦਸਣਾ ਬਣਦਾ ਹੈ ਕਿ ਨਿਯਮਾਂ ਤਹਿਤ ਲੋਕ ਸਭਾ ਦਾ ਕਾਰਜ਼ਕਾਲ ਪੂਰਾ ਹੋਣ ਜਾਣ ਕਾਰਨ ਇਸਨੂੰ ਭੰਗ ਕਰਨਾ ਹੁੰਦਾ ਹੈ। ਗੌਰਤਲਬ ਹੈਕਿ ਬੀਤੇ ਕੱਲ ਸਾਹਮਣੇ ਆਏ ਚੋਣ ਨਤੀਜਿਆਂ ਤੋਂ ਬਾਅਦ ਬੇਸ਼ੱਕ ਭਾਜਪਾ ਨੂੰ 240 ਦੇ ਕਰੀਬ ਸੀਟਾਂ ਮਿਲੀਆਂ ਹਨ ਪ੍ਰੰਤੂ ਅਪਣੇ ਸਹਿਯੋਗੀਆਂ ਦੇ ਸਹਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੀਜੀ ਵਾਰ ਸਹੁੰ ਚੁੱਕਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਮੋਦੀ 8 ਜੂਨ ਦੀ ਸ਼ਾਮ ਨੂੰ ਰਾਸਟਰਪਤੀ ਭਵਨ ਦੇ ਵਿਚ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਸਹੁੰ ਚੁੱਕਣਗੇ।
ਨਗਰ ਕੌਂਸਲ ਦਾ ਇੰਜੀਨੀਅਰ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ, ਈ.ਓ ਸਹਿਤ 6 ਹੋਰਨਾਂ ਵਿਰੁਧ ਪਰਚਾ ਦਰਜ਼
ਇਸਤੋਂ ਪਹਿਲਾਂ ਅੱਜ ਸ਼ਾਮ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਐਨ.ਡੀ.ਏ ਗਠਜੋੜ ਦੇ ਆਗੂਆਂ ਦੀ ਅਹਿਮ ਮੀਟਿੰਗ ਹੋ ਰਹੀ ਹੈ, ਜਿਸਦੇ ਵਿਚ ਸ਼ਾਮਲ ਹੋਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਆਂਧਰਾ ਪ੍ਰਦੇਸ਼ ਤੋਂ ਚੰਦਰ ਬਾਬੂ ਨਾਈਡੂ ਵੀ ਪੁੱਜ ਗਏ ਹਨ। ਹਾਲਾਂਕਿ ਇੰਨ੍ਹਾਂ ਦੋਨਾਂ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇੰਨ੍ਹਾਂ ਨੂੰ ਇੰਡੀਆ ਗਠਜੋੜ ਵੱਲੋਂ ਵੀ ਆਪਣੇ ਨਾਲ ਮਿਲਾਉਣ ਦੀਆਂ ਕੰਨਸੋਆਂ ਹਨ। ਇੰਡੀਆ ਗਠਜੋੜ ਦੀ ਵੀ ਮੀਟਿੰਗ ਅੱਜ ਸ਼ਾਮ ਮਲਿਕਰੁਜਨ ਖੜਗੇ ਦੀ ਅਗਵਾਈ ਹੇਠ ਹੋ ਰਹੀ ਹੈ। ਇਸ ਦੌਰਾਨ ਸੰਯੋਗ ਵਸ ਬਿਹਾਰ ਦੇ ਪ੍ਰਮੁੱਖ ਆਗੂ ਨਿਤੀਸ਼ ਕੁਮਾਰ ਤੇ ਤੇਜਸਵੀ ਯਾਦਵ ਜੋਕਿ ਕ੍ਰਮਵਾਰ ਐਨ.ਡੀ.ਏ ਤੇ ਇੰਡੀਆ ਗਠਜੋੜ ਨਾਲ ਜੁੜੇ ਹੋਏ ਹਨ, ਪਟਨਾ ਤੋਂ ਇੱਕ ਹੀ ਫ਼ਲਾਈਟ ’ਤੇ ਇੰਨ੍ਹਾਂ ਮੀਟਿੰਗਾਂ ਵਿਚ ਹਿੱਸਾ ਲੈਣ ਪੁੱਜੇ ਹਨ।