ਮਾਮਲਾ ਤੇਜ ਰਫ਼ਤਾਰ ਕਾਰ ਦੀ ਟੱਕਰ ਨਾਲ ਸਕੂਟੀ ਸਵਾਰ ਪਤੀ-ਪਤਨੀ ਨੂੰ ਮਾਰਨ ਦਾ
Moga News: ਬੀਤੇ ਕੱਲ ਦੁਪਿਹਰ ਮੋਗਾ ਰੋਡ ’ਤੇ ਹੋਏ ਭਿਆਨਕ ਸੜਕ ਹਾਦਸੇ ਦੇ ਮਾਮਲੇ ਵਿਚ ਥਾਣਾ ਸਦਰ ਮੋਗਾ ਦੀ ਪੁਲਿਸ ਨੇ ਨਾਨਕ ਕਲੇਰਾ ਠਾਠ ਦੇ ਮੁਖੀ ਬਾਬਾ ਲੱਖਾ ਸਿੰਘ ਤੇ ਉਸਦੇ ਡਰਾਈਵਰ ਧਰਮਿੰਦਰ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਸ ਹਾਦਸੇ ਵਿਚ ਬਾਬਾ ਲੱਖਾ ਸਿੰਘ ਦੀ ਤੇਜ ਰਫ਼ਤਾਰ ਇੰਡੈਵਰ ਗੱਡੀ ਨਾਲ ਇੱਕ ਸਕੂਟੀ ਸਵਾਰ ਜੋੜੇ ਦੀ ਹੋਈ ਭਿਆਨਕ ਟੱਕਰ ਵਿਚ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਜੋੜੀ ਦੇ ਪ੍ਰਵਾਰ ਸਹਿਤ ਆਸਪਾਸ ਪਿੰਡਾਂ ਦੇ ਲੋਕ ਭੜਕ ਗਏ ਸਨ ਤੇ ਬਾਬਾ ਲੱਖਾ ਸਿੰਘ ਤੇ ਉਸਦੇ ਡਰਾਈਵਰ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਮੋਗਾ-ਫਿਰੋਜਪੁਰ ਰੋਡ ਜਾਮ ਕਰਨ ਤੋਂ ਇਲਾਵਾ ਥਾਣੇ ਦਾ ਵੀ ਘਿਰਾਓ ਕੀਤਾ ਸੀ।
ਇਹ ਵੀ ਪੜ੍ਹੋ ਨਾਨਕਸਰ ਸੰਪਰਦਾ ਦੇ ਮੁਖੀ ਦੀ ਗੱਡੀ ਨੇ ਕੁਚਲੀ ਸਕੂਟੀ ਸਵਾਰ ਗਰਭਵਤੀ ਮਹਿਲਾ, ਲੋਕਾਂ ਵੱਲੋਂ ਰੋਸ਼ ਪ੍ਰਦਰਸ਼ਨ
ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿਚ ਲਵਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਉਸਦੇ ਪਤੀ ਬਲਕਾਰ ਸਿੰਘ ਨੇ ਡੀਐਮਸੀ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਦੋਨੋਂ ਜ਼ਿਲ੍ਹੇ ਦੇ ਪਿੰਡ ਨਿਧਾਂਵਾਲਾ ਦੇ ਰਹਿਣ ਵਾਲੇ ਸਨ, ਜੋਕਿ ਇੱਕ ਵਿਆਹ ਸਮਾਗਮ ਲਈ ਮੋਗੇ ਤੋਂ ਸ਼ਾਪਿੰਗ ਕਰਕੇ ਵਾਪਸ ਸਕੂਟੀ ’ਤੇ ਪਿੰਡ ਪਰਤ ਰਹੇ ਸਨ। ਇਸ ਦੌਰਾਨ ਥਾਣਾ ਸਦਰ ਦੇ ਬਿਲਕੁੱਲ ਨਜਦੀਕ ਇੱਕ ਹੋਰ ਗੱਡੀ ਨੂੰ ਓਵਰਟੇਕ ਕਰਨ ਸਮੇਂ ਬਾਬਾ ਲੱਖਾ ਸਿੰਘ ਦੀ ਤੇਜ ਰਫ਼ਤਾਰ ਇੰਡੇਵਰ ਗੱਡੀ ਨੇ ਪਿੱਛਿਓ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਸੀ।
ਇਹ ਵੀ ਪੜ੍ਹੋ ਵਿਜੀਲੈਂਸ ਦੀ ‘ਰੇਡ’ ਪਟਵਾਰੀ ਫ਼ਰਾਰ, ਕਾਰਿੰਦਾ 3,000 ਰੁਪਏ ਰਿਸ਼ਵਤ ਲੈਂਦਾ ਕਾਬੂ
ਥਾਣਾ ਸਦਰ ਦੇ ਥਾਣੇਦਾਰ ਸੁਖਮੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਬਲਕਾਰ ਸਿੰਘ ਦੇ ਪਿਤਾ ਮੇਜਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਨਿਧਾਵਾਲਾ ਦੇ ਬਿਆਨਾਂ ਉਪਰ ਧਰਮਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੋਠੇ ਸ਼ੇਰਜੰਗ ਜਗਰਾਉ ਹਾਲ ਅਬਾਦ ਨਾਨਕਸਰ ਕਲੇਰਾ ਅਤੇ ਸੰਤ ਬਾਬਾ ਲੱਖਾ ਸਿੰਘ ਵਾਸੀ ਨਾਨਕਸਰ ਠਾਠ ਦੇ ਵਿਰੁਧ ਬੀਐਨਐਸ ਦੀ ਧਾਰਾ 106(1), 281, 125(ਏ), 125 (ਬੀ) ਅਤੇ 324 (4) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸਤੋਂ ਇਲਾਵਾ ਪੁਲਿਸ ਨੇ ਬਾਬੇ ਦੀ ਇੰਨਡੇਵਰ ਕਾਰ ਨੰਬਰ PB10-HN-8202 ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾ ਤੇ ਉਸਦੇ ਡਰਾਈਵਰ ਵਿਰੁਧ ਮੋਗਾ ਪੁਲਿਸ ਵੱਲੋਂ ਪਰਚਾ ਦਰਜ਼,ਜਾਣੋਂ ਕਾਰਨ"