MRSPTU ਦਾ ਯੁਵਕ ਮੇਲਾ: ਸੱਭਿਆਚਾਰ, ਸਿਰਜਣਾਤਮਕਤਾ ਅਤੇ ਨੌਜਵਾਨ ਪ੍ਰਤਿਭਾ ਦਾ ਸ਼ਾਨਦਾਰ ਸੰਗਮ

Date:

spot_img

👉‘ਜੁਗ ਜੁਗ ਜੀਵੇ ਪੰਜਾਬ’ ਦੇ ਰੰਗਾਂ ਵਿੱਚ ਰੰਗਿਆ ਯੂਨੀਵਰਸਿਟੀ ਕੈਂਪਸ; 1,200 ਤੋਂ ਵੱਧ ਵਿਦਿਆਰਥੀ ਲੈ ਰਹੇ ਹਨ ਭਾਗ
Bathinda News:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ-2026 ਦੇ ਪਹਿਲੇ ਦੋ ਦਿਨ ਪੰਜਾਬ ਦੀ ਅਮੀਰ ਵਿਰਾਸਤ, ਲੋਕ-ਕਲਾਵਾਂ ਅਤੇ ਨੌਜਵਾਨਾਂ ਦੀ ਸਿਰਜਣਾਤਮਕ ਪ੍ਰਤਿਭਾ ਦੇ ਰੰਗਾਂ ਦਾ ਸ਼ਾਨਦਾਰ ਸੰਗਮ ਰਿਹਾ।‘ਜੁਗ ਜੁਗ ਜੀਵੇ ਪੰਜਾਬ’ ਵਿਸ਼ੇ ਤਹਿਤ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਸੱਭਿਆਚਾਰਕ ਮਹਾਂਕੁੰਭ ਵਿੱਚ ਯੂਨੀਵਰਸਿਟੀ ਦੇ ਅਧੀਨ ਅਤੇ ਸੰਘਟਕ ਕਾਲਜਾਂ ਦੇ 1,200 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ।ਲੋਕ-ਨਾਚਾਂ ਦੀਆਂ ਵੰਨਗੀਆਂ ਵਿੱਚ ਗਿੱਧਾ, ਲੁੱਡੀ ਅਤੇ ਸੰਮੀ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸੰਗੀਤਕ ਮੁਕਾਬਲਿਆਂ ਵਿੱਚ ਲੋਕ-ਗੀਤ, ਵਾਰ ਗਾਇਨ, ਕਵੀਸ਼ਰੀ, ਸ਼ਾਸਤਰੀ ਅਤੇ ਹਲਕਾ ਗਾਇਨ, ਪੱਛਮੀ ਗਾਇਨ, ਲੋਕ-ਸਾਜ਼ਾਂ ਦਾ ਇਕੱਲਾ ਵਾਦਨ, ਤਾਲਵਾਦਨ ਅਤੇ ਗੈਰ-ਤਾਲਵਾਦਨ ਸਾਜ਼ਾਂ ਦੀਆਂ ਪੇਸ਼ਕਾਰੀਆਂ ਤੋਂ ਇਲਾਵਾ ਲੋਕ-ਸਾਜ਼ਾਂ ਦੇ ਸਮੂਹਿਕ ਵਾਦਨ ਨੇ ਸੰਗੀਤਕ ਰੰਗ ਬਿਖੇਰੇ।

ਇਹ ਵੀ ਪੜ੍ਹੋ 👉AAP ਨੇ ਬਠਿੰਡਾ ਦਿਹਾਤੀ ਹਲਕੇ ਤੋਂ Gopal Singh Kotfatta ‘ਤੇ ਜਤਾਇਆ ਵਿਸ਼ਾਵਸ, ਐਲਾਨਿਆ ਉਮੀਦਵਾਰ

ਨਾਟਕੀ ਕਲਾਵਾਂ ਦੇ ਮੁਕਾਬਲਿਆਂ ਵਿੱਚ ਇਕਾਂਗੀ, ਸਕਿੱਟ, ਮੂਕ-ਅਭਿਨੈ ਅਤੇ ਨਕਲ-ਉਤਾਰਨ ਦੀਆਂ ਪੇਸ਼ਕਾਰੀਆਂ ਨੇ ਵਿਦਿਆਰਥੀਆਂ ਦੀ ਅਦਾਕਾਰੀ ਅਤੇ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕੀਤਾ। ਰਵਾਇਤੀ ਪਹਿਰਾਵਾ ਮੁਕਾਬਲੇ ਨੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ। ਬਹਿਸ, ਕੁਇਜ਼, ਭਾਸ਼ਣ ਅਤੇ ਕਵਿਤਾ ਉਚਾਰਨ ਦੇ ਮੁਕਾਬਲਿਆਂ ਨੇ ਵਿਦਿਆਰਥੀਆਂ ਨੂੰ ਆਪਣੀ ਬੌਧਿਕ ਸਮਰੱਥਾ ਅਤੇ ਵਿਚਾਰ ਪ੍ਰਗਟਾਉਣ ਦੇ ਹੁਨਰ ਦਿਖਾਉਣ ਦਾ ਮੌਕਾ ਦਿੱਤਾ।ਲਲਿਤ ਕਲਾਵਾਂ ਦੇ ਮੁਕਾਬਲਿਆਂ ਵਿੱਚ ਮੌਕੇ ‘ਤੇ ਚਿੱਤਰਕਾਰੀ, ਪੋਸਟਰ ਬਣਾਉਣਾ, ਕਾਰਟੂਨਿੰਗ, ਕੋਲਾਜ, ਰੰਗੋਲੀ, ਮਹਿੰਦੀ, ਮਿੱਟੀ ਦੇ ਮਾਡਲ ਬਣਾਉਣਾ ਅਤੇ ਕਲਾ-ਸਥਾਪਨਾ ਵਰਗੀਆਂ ਵੰਨਗੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਗੁੱਡੀਆਂ-ਪਟੋਲੇ ਬਣਾਉਣਾ, ਛਿੱਕੂ ਬਣਾਉਣਾ, ਪੀੜ੍ਹੀ ਬੁਣਨਾ ਅਤੇ ਖਿੱਦੋ ਬਣਾਉਣਾ ਵਰਗੀਆਂ ਰਵਾਇਤੀ ਲੋਕ-ਕਲਾਵਾਂ ਨੇ ਪੰਜਾਬ ਦੇ ਵਿਰਾਸਤੀ ਹੁਨਰ ਅਤੇ ਲੋਕ-ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।

ਇਹ ਵੀ ਪੜ੍ਹੋ 👉Bathinda ਦੀ ਨਵੀਂ ਰਿੰਗ ਰੋਡ ‘ਤੇ ਕੈਂਟ ਕੋਲ ਬਣੀਆਂ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਨਿਗਮ ਦਾ ਬੁਲਡੋਜ਼ਰ

ਪਹਿਲੇ ਦੋ ਦਿਨਾਂ ਦੀਆਂ ਗਤੀਵਿਧੀਆਂ ਨੇ ਪੰਜਾਬੀ ਸੱਭਿਆਚਾਰ, ਕਲਾ, ਸਾਹਿਤ ਅਤੇ ਨੌਜਵਾਨ ਪ੍ਰਤਿਭਾ ਦਾ ਸ਼ਾਨਦਾਰ ਸੁਮੇਲ ਪੇਸ਼ ਕੀਤਾ।ਯੁਵਕ ਭਲਾਈ ਵਿਭਾਗ ਵੱਲੋਂ ਉਪ-ਕੁਲਪਤੀ ਪ੍ਰੋ. ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਮੇਲੇ ਦਾ ਸੰਚਾਲਨ ਡਾਇਰੈਕਟਰ ਯੁਵਕ ਭਲਾਈ ਡਾ. ਇਕਬਾਲ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਸਮੁੱਚੇ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਦੀ ਟੀਮ ਦੀ ਅਹਿਮ ਭੂਮਿਕਾ ਰਹੀ ਹੈ।ਇਹ ਤਿੰਨ ਰੋਜ਼ਾ ਯੁਵਕ ਮੇਲਾ 13 ਨਵੰਬਰ ਨੂੰ ਸਮਾਪਤ ਹੋਵੇਗਾ। ਆਖ਼ਰੀ ਦਿਨ ਵੀ ਵੱਖ-ਵੱਖ ਸੱਭਿਆਚਾਰਕ ਮੁਕਾਬਲੇ ਅਤੇ ਰੰਗਾਰੰਗ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਬਣਨਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

AAP ਨੇ ਬਠਿੰਡਾ ਦਿਹਾਤੀ ਹਲਕੇ ਤੋਂ Gopal Singh Kotfatta ‘ਤੇ ਜਤਾਇਆ ਵਿਸ਼ਾਵਸ, ਐਲਾਨਿਆ ਉਮੀਦਵਾਰ

Bathinda News: AAP; ਆਮ ਆਦਮੀ ਪਾਰਟੀ ਵੱਲੋਂ ਅੱਜ ਜਾਰੀ...