ਬੂਟਿਆਂ ਦਾ ਵੰਡਿਆ ਪ੍ਰਸ਼ਾਦ
ਸੁਲਤਾਨਪੁਰ ਲੋਧੀ, 14 ਜਨਵਰੀ: ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਤਰਨ ਨਿਰਮਲ ਕੁਟੀਆ ਸੀਚੇਵਾਲ ਤੋਂ ਚੱਲ ਕੇ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਵਾਲ, ਰੂਪੈਵਾਲ, ਅੱਡਾ ਰੂਪੈਵਾਲ, ਮਹਿਮੂਵਾਲ ਤੋਂ ਮਾਲੂਪੁਰ ਹੁੰਦਾ ਹੋਇਆ ਨਿਰਮਲ ਕੁਟੀਆ ਆ ਕੇ ਸੰਪਨ ਹੋਇਆ। ਇਸ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਤੇ ਕੀਰਤਨ ਕਰਕੇ ਨਿਹਾਲ ਕੀਤਾ।
ਵੱਡੀ ਖਬਰ: ਤਰਨਤਾਰਨ ਵਿਚ ਮੌਜੂਦਾ ਸਰਪੰਚ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ
ਨਗਰ ਕੀਰਤਨਾਂ ਵਿੱਚ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਆਪਣੀ ਪਿਰਤ ਨੂੰ ਕਾਇਮ ਰੱੱਖਦਿਆ ਸੰਤ ਸੀਚੇਵਾਲ ਨੇ ਮਾਘੀ ਦੇ ਇਸ ਨਗਰ ਕੀਰਤਨ ਵਿੱਚ ਵੀ ਬੂਟੇ ਵੱਡੇ ਪੱਧਰ ‘ਤੇ ਵੰਡੇ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਜਲਵਾਯੂ ਵਿੱਚ ਆਲਮੀ ਪੱਧਰ ‘ਤੇ ਆਈਆਂ ਤਬਦੀਲੀਆਂ ਦਾ ਸਿੱਧਾ ਅਸਰ ਪੰਜਾਬ ‘ਤੇ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਇੱਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਦੇ 8 ਜਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਸਾਫ ਹਵਾ ਤੇ ਪਾਣੀ ਨੂੰ ਨਾ ਸੰਭਾਲਿਆ ਤਾਂ ਪੰਜਾਬ ਦੀ ਧਰਤੀ ‘ਤੇ ਵੱਡਾ ਸੰਕਟ ਖੜਾ ਹੋ ਜਾਵੇਗਾ।
ਦਿੱਲੀ ‘ਚ ਕੇਜਰੀਵਾਲ ਦੀ ਰਾਹੁਲ ਗਾਂਧੀ ਤੇ ਖੜਗੇ ਨਾਲ ਹੋਈ ਅਹਿਮ ਮੀਟਿੰਗ
ਸੰਤ ਸੀਚੇਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੈਟਰੋਲ ਪੰਪਾਂ ‘ਤੇ ਦੋ ਘੰਟਿਆਂ ਵਿੱਚ ਤੇਲ ਮੁਕ ਗਿਆ ਸੀ ਤਾਂ ਦੇਸ਼ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਸੰਨ 2039 ਵਿੱਚ ਧਰਤੀ ਹੇਠਲਾ ਪਾਣੀ ਇੱਕ ਹਜ਼ਾਰ ਫੁੱਟ ਤੱਕ ਡੂੰਘਾ ਚਲਿਆ ਜਾਵੇਗਾ ਤਾਂ ਉਸ ਵੇਲੇ ਖੇਤੀ ਕਿਵੇਂ ਹੋਵੇਗੀ ਤੇ ਅਸੀ ਕਿਵੇਂ ਜੀਵਾਂਗਾਂ ਇਸ ਬਾਰੇ ਨਾ ਤਾਂ ਅਸੀ ਸੋਚ ਰਹੇ ਤੇ ਨਾਹ ਹੀ ਸਾਨੂੰ ਇਸਦੀ ਕੋਈ ਚਿੰਤਾ ਹੈ? ਉਨ੍ਹਾਂ ਕਿਹਾ ਕਿ ਤੇਲ ਤੋਂ ਬਿਨ੍ਹਾਂ ਤਾਂ ਜਿੰਦਗੀ ਗੁਜ਼ਾਰੀ ਜਾ ਸਕਦੀ ਪਰ ਜੇ ਪਾਣੀ ਹੀ ਸਾਡੇ ਕੋਲ ਨਾ ਬਚੇ ਤਾਂ ਫਿਰ ਕੀ ਹੋਵੇਗਾ। ਉਹਨਾਂ ਕਿਹਾ ਕਿ ਇਸ ਵੇਲੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀ ਕਿਹੋ ਜਿਹਾ ਪੰਜਾਬ ਛੱਡ ਕੇ ਜਾ ਰਹੇ ਹਾਂ ਇਹ ਵੱਡੀ ਚਣੌਤੀ ਬਣਿਆ ਹੋਇਆ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਇਕ ਯਾਤਰਾ ਤੋਂ ਪਹਿਲਾ ਕਾਂਗਰਸ ਨੂੰ ਵੱਡਾ ਝਟਕਾ
ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਫਸਲਾਂ ਨੂੰ ਅੰਨ੍ਹੇਵਾਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਪਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਮੌਕੇ ਗੱਤਕਾ ਖਿਡਾਰੀਆਂ ਨੇ ਨਗਰ ਕੀਤਰਨ ਦੇ ਅੱਗੇ-ਅੱਗੇ ਆਪਣੀ ਕਲਾ ਦੇ ਲਗਾਤਾਰ ਜੌਹਰ ਦਿਖਾਏ। ਪਿੰਡਾਂ ਵਿੱਚ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੇ ਬੱਚਿਆ ਨੇ ਵੀ ਰਸਭਿੰਨਾ ਕੀਰਤਨ ਕੀਤਾ। ਨਿਰਮਲ ਕੁਟੀਆ ਸੀਚੇਵਾਲ ਦੇ ਹਾਜ਼ੂਰੀ ਰਾਗੀ ਤੇਜਿੰਦਰ ਸਿੰਘ ਸਰਪੰਚ ਦੇ ਜੱਥੇ ਨੇ ਸੰਗਤਾਂ ਨੂੰ ਮਾਘੀ ਦੇ ਪ੍ਰਥਾਏ ਪ੍ਰਸੰਗ ਸੁਣਾਇਆ।ਇਸ ਮੌਕੇ ਸੰਤ ਸੁਖਜੀਤ ਸਿੰਘ, ਸੰਤ ਗੁਰਮੇਜ਼ ਸਿੰਘ ਜੀ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਬੂਟਾ ਸਿੰਘ, ਅਮਰੀਕ ਸਿੰਘ ਸੰਧੂ ਤੇ ਹੋਰ ਇਲਾਕੇ ਦੇ ਪੰਚ-ਸਰਪੰਚ ਹਾਜ਼ਰ ਸਨ।