ਆਪ ਦੇ ਨਾਲ-ਨਾਲ ਪੁਰਾਣੇ ਲੀਡਰਾਂ ਨੂੰ ਵੀ ਖੜਕਾਇਆ
ਬਠਿੰਡਾ, 7 ਜਨਵਰੀ: ਅਪਣੀਆਂ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹੁਣ ਅਸਿੱਧੇ ਢੰਗ ਨਾਲ ‘ਆਰ-ਪਾਰ’ ਦੀ ਲੜਾਈ ਲੜਣ ਦਾ ਫੈਸਲਾ ਲੈਂਦਿਆਂ ਪੰਜਾਬ ’ਚ ਅਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਜ਼ਿਲ੍ਹੇ ਦੇ ਪਿੰਡ ਕੋਟਸਮੀਰ ਵਿਖੇ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ ਦੇ ਨਾਅਰੇ ਹੇਠ ਰੱਖੀ ਲੋਕ ਮਿਲਣੀ ’ਚ ਉਨ੍ਹਾਂ ਅਪਣੀ ਪੰਜਾਬੀਆਂ ਨੂੰ ‘ਕਹਿਣੀ ਤੇ ਕਥਨੀ’ ਦੇ ਪੱਕੇ ਲੀਡਰ ਨੂੰ ਪੰਜਾਬ ਦੀ ਵਾਂਗਡੋਰ ਸੌਪਣ ਦਾ ਸੱਦਾ ਦਿੰਦਿਆਂ ਕਿਹਾ ਕਿ ‘‘ ਉਹ ਸੁਪਨੇ ਸੰਜੋਣੋ ਬੰਦ ਨਾ ਕਰਨ, ਸਗੋਂ ਝੂਠੇ ਸੁਪਨੇ ਵੇਚਣ ਵਾਲਿਆਂ ਤੋਂ ਖ਼ਬਰਦਾਰ ਰਹਿਣ। ’’ ਅਪਣੇ ਕਰੀਬ ਅੱਧੇ ਘੰਟੇ ਤੋਂ ਵੱਧ ਲੰਮੇ ਸਮੇਂ ਦੇ ਭਾਸਣ ਵਿਚ ਉਨ੍ਹਾਂ ਇੱਕ ਵਾਰ ਵੀ ਕਿਸੇ ਕਾਂਗਰਸੀ ਆਗੂ ਦਾ ਨਾਂ ਨਹੀਂ ਲਿਆ, ਜਦੋਂਕਿ ਕਾਂਗਰਸ ਨੂੰ ਤਕੜਾ ਕਰਨ ਦਾ ਸੱਦਾ ਜਰੂਰ ਦਿੱਤਾ।
ਨਾਂ-ਨੁੱਕਰ ਦੀ ਚਰਚਾ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਆਪ ਤੇ ਕਾਂਗਰਸ ਦੀ ਮੀਟਿੰਗ ਸੋਮਵਾਰ ਨੂੰ
ਪਹਿਲਾਂ ਦੇ ਮੁਕਾਬਲੇ ਕਾਫ਼ੀ ਠਰੰਮੇ ਵਾਲਾ ਭਾਸਣ ਦਿੰਦਿਆਂ ਦਾਅਵਾ ਕੀਤਾ ਕਿ ਪੰਜਾਬ ਦੀ ਕਿਸਮਤ ਉਸ ਸਮਂੇ ਤੱਕ ਬਦਲ ਨਹੀਂ ਸਕਦੀ, ਜਦ ਤੱਕ ਪੰਜਾਬ ਦਾ ਮੁੱਖ ਮੰਤਰੀ ਕੋਈ ਇਮਾਨਦਾਰ ਵਿਅਕਤੀ ਨਹੀਂ ਬਣ ਜਾਂਦਾ। ਉਨ੍ਹਾਂ ਕਾਂਗਰਸ ਪਾਰਟੀ ਵਲੋਂ ਇਸ ਰੈਲੀ ਨੂੰ ਉਨ੍ਹਾਂ ਦੀ ਨਿੱਜੀ ਰੈਲੀ ਦੱਸਣ ਅਤੇ ਕੋਈ ਆਗੂ ਦੇ ਨਾ ਪੁੱਜਣ ’ਤੇ ਅਸਿੱਧੇ ਢੰਗ ਨਾਲ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ‘‘ ਉਹ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਲੰਮੀ ਉਮਰ ਹੋਵੇ, ਕਿਉਂਕਿ ਵਿਰੋਧ ਦੇ ਵਿਚ ਹੀ ਵਿਕਾਸ ਹੁੰਦਾ ਹੈ। ’’ ਹਾਲਾਂਕਿ ਇਸ ਮੌਕੇ ਉਨ੍ਹਾਂ ਕਿਸੇ ਕਾਂਗਰਸੀ ਆਗੂ ਦਾ ਨਾਂਮ ਨਹੀਂ ਲਿਆ ਪ੍ਰੰਤੂ 75-25 ਦਾ ਜਿਕਰ ਕਰਦਿਆਂ ਬਾਦਲਾਂ ਤੋਂ ਲੈ ਕੇ ਕੈਪਟਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਸਿਆਸੀ ਨਿਸ਼ਾਨੇ ਵਿੰਨੇ।
ਗੈਂਗਸਟਰ ਜੱਗੂ ਭਗਵਾਨਪੂਰੀਆ ਨੇ ਜੇਲ੍ਹ ’ਚ ਕੀਤੀ ਭੰਨਤੋੜ
ਸਿੱਧੂ ਦੇ ਭਾਸਣ ਵਿਚ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਉਨ੍ਹਾਂ ਅਪਣੀ ਸਪੀਚ ਵਿਚ ਧਾਰਮਿਕ ਮੁੱਦਿਆਂ ਨੂੰ ਛੋਹਿਆ। ਜਿਸਦੇ ਵਿਚ ਬੇਅਦਬੀ ਤੋਂ ਇਲਾਵਾ ਸਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਮੌਤ ਦੇ ਮਾਮਲੇ ਵਿਚ ਸਰਕਾਰਾਂ ਨੂੰ ਕਟਿਹਰੇ ਵਿਚ ਖੜਾ ਕੀਤਾ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਹਵਾਲਾ ਦਿੰਦਿਆਂ ਮੌਜੂਦਾ ਸਿਆਸੀ ਆਗੂਆਂ ’ਤੇ ਵਿਅੰਗ ਕਸੇ ਅਤੇ ਅਕਾਲੀ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਗਾਉਣ ਦੀਆਂ ਕੋਸ਼ਿਸਾਂ ਦਾ ਜਿਕਰ ਕਰਦਿਆਂ ਅਪਣੇ ਵਲੋਂ ਗੁਰਦੂਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਦੀ ਗੱਲ ਕੀਤੀ। ਰੈਲੀ ਵਿਚ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਿੰਨ੍ਹਾਂ ਆਗੂਆਂ ਨੂੰ ਕਾਂਗਰਸ ਨੇ ਪਾਰਟੀ ਵਿਚੋਂ ਕੱਢਣ ਦਾ ਦਾਅਵਾ ਕੀਤਾ ਹੋਇਆ ਹੈ, ਉਹ ਅੱਜ ਸਿੱਧੂ ਦੀ ਸਟੇਜ਼ ’ਤੇ ਮੂਹਰਲੀ ਕਤਾਰ ਵਿਚ ਬੈਠੇ ਹੋਏ ਸਨ।
ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਮੁੱਖ ਬਿੱਲਾਂ ਨੂੰ ਦਿੱਤੀ ਮਨਜ਼ੂਰੀ,ਮੁੱਖ ਮੰਤਰੀ ਨੇ ਕੀਤਾ ਧੰਨਵਾਦ
ਇੰਨ੍ਹਾਂ ਵਿਚ ਮੋਗਾ ਦੇ ਬਾਘਾਪੁਰਾਣਾ ਹਲਕੇ ਨਾਲ ਸਬੰਧਤ ਯੂਥ ਆਗੂ ਕਮਲਜੀਤ ਸਿੰਘ ਬਰਾੜ ਤੇ ਸੈਰੀ ਰਿਆੜ ਆਦਿ ਸ਼ਾਮਲ ਹਨ।ਇਸਤੋਂ ਇਲਾਵਾ ਰੈਲੀ ਦੇ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਬਾਰੇ ਵੀ ਦੋ ਦਿਨ ਪਹਿਲਾਂ ਜ਼ਿਲ੍ਹਾ ਪ੍ਰਧਾਨ ਨੇ ਇੱਕ ਸਾਲ ਪਹਿਲਾਂ ਕੱਢੇ ਹੋਣ ਦਾ ਐਲਾਨ ਕੀਤਾ ਸੀ। ਰੈਲੀ ਨੂੰ ਬੇਸ਼ੱਕ ਬਠਿੰਡਾ ਦਿਹਾਤੀ ਹਲਕੇ ਦੇ ਲੋਕਾਂ ਦੀ ਮਿਲਣੀ ਦਾ ਨਾਂ ਦਿੱਤਾ ਹੋਇਆ ਸੀ ਪ੍ਰੰਤੂ ਰੈਲੀ ਵਿਚ ਸਮੂਲੀਅਤ ਲਈ ਬਠਿੰਡਾ ਜ਼ਿਲ੍ਹੇ ਦੇ ਕਈ ਹੋਰਨਾਂ ਹਲਕਿਆਂ ਤੋਂ ਵੀ ਵਰਕਰ ਪੁੱੂਜੇ ਹੋਏ ਸਨ। ਰੈਲੀ ਵਿਚ ਅਪਣੇ ਪੁਰਾਣੇ ਰੋਡ ਮੈਪ ਨੂੰ ਦੁਹਰਾਉਂਦਿਆਂ ਸਿੱਧੂ ਨੇ ਆਪ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਉਪਰ ਖ਼ਰੇ ਨਾ ਉਤਰਨ ਦਾ ਵੀ ਦੋਸ਼ ਲਗਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰਜੀਤ ਸਿੰਘ ਧੀਮਾਨ, ਨਿਹਾਲ ਸਿੰਘ ਵਾਲਾ, ਸੈਰੀ ਰਿਆੜ, ਕਮਲਜੀਤ ਸਿੰਘ ਬਰਾੜ, ਮਨਜੀਤ ਸਿੰਘ ਕੋਟਫੱਤਾ ਆਦਿ ਮੌਜੂਦ ਰਹੇ।
Share the post "ਨਵਜੋਤ ਸਿੱਧੂ ਵਲੋਂ ਪੰਜਾਬੀਆਂ ਨੂੰ ‘ਕਹਿਣੀ ਤੇ ਕਥਨੀ’ ਦੇ ਪੱਕੇ ਲੀਡਰ ਨੂੰ ਵਾਂਗਡੋਰ ਸੌਂਪਣ ਦਾ ਸੱਦਾ"