👉ਬਠਿੰਡਾ ਸਿਟੀ ਤੇ ਬਠਿੰਡਾ ਦਿਹਾਤੀ ਸਬ ਡਿਵੀਜ਼ਨ ਦੀ ਸੰਭਾਲੀ ਜਿੰਮੇਵਾਰੀ
Bathinda News: ਦੋ ਦਿਨ ਪਹਿਲਾਂ ਇੰਸਪੈਕਟਰਾਂ ਤੋਂ ਤਰੱਕੀ ਦੇ ਕੇ ਬਣਾਏ ਡੀਐਸਪੀਜ਼ ਨੂੰ ਹੁਣ ਨਵੀਆਂ ਜਿੰਮੇਵਾਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਤਰੱਕੀਆਂ ਤੋਂ ਬਾਅਦ ਇੰਨ੍ਹਾਂ ਨਵੇਂ ਅਫ਼ਸਰਾਂ ਦੀਆਂ ਪੋਸਟਿੰਗਾਂ ਦੇ ਆਦੇਸ਼ ਸਰਕਾਰ ਵੱਲੋਂ ਬਾਅਦ ਵਿਚ ਜਾਰੀ ਕੀਤੇ ਜਾਣੇ ਹਨ ਪ੍ਰੰਤੂ ਜ਼ਿਲ੍ਹਾ ਪੱਧਰ ’ਤੇ ਐਸਐਸਪੀ ਵੱਲੋਂ ਇੰਨ੍ਹਾਂ ਨੂੰ ਖਾਲੀ ਪਈਆਂ ਪੋਸਟਾਂ ਦੀ ਵਾਧੂ (ਟੈਂਮਪ੍ਰੇਰੀ) ਜਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ ਤੜਕਸਾਰ ਜੀਪ ਤੇ ਟਰੱਕ ’ਚ ਭਿਆਨਕ ਟੱਕਰ, ਲਾੜੀ ਸਹਿਤ ਪੰਜ ਬਰਾਤੀਆਂ ਦੀ ਹੋਈ ਮੌ+ਤ
ਇਸੇ ਲੜੀ ਤਹਿਤ ਡੀਐਸਪੀ ਸੰਦੀਪ ਸਿੰਘ ਭਾਟੀ ਨੂੰ ਬਠਿੰਡਾ ਸਿਟੀ ਅਤੇ ਡੀਐਸਪੀ ਹਰਜੀਤ ਸਿੰਘ ਮਾਨ ਨੂੰ ਡੀਐਸਪੀ ਦਿਹਾਤੀ ਦੀ ਜਿੰਮੇਵਾਰੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਡੀਐਸਪੀ ਸਿਟੀ-1 ਹਰਬੰਸ ਸਿੰਘ ਧਾਲੀਵਾਲ ਵਿਰੁਧ ਸਰਕਾਰ ਵੱਲੋਂ ਅਚਨਚੇਤ ਕੀਤੀ ਕਾਰਵਾਈ ਦੇ ਚੱਲਦਿਆਂ ਇਹ ਕੁਰਸੀ ਖ਼ਾਲੀ ਹੋ ਗਈ ਸੀ। ਜਦਕਿ ਦੂਜੇ ਪਾਸੇ ਡੀਐਸਪੀ ਦਿਹਾਤੀ ਤਰੱਕੀ ਮਿਲਣ ਤੋਂ ਬਾਅਦ ਐਸ.ਪੀ ਬਣ ਚੁੱਕੇ ਹਨ, ਜਿੰਨ੍ਹਾਂ ਕੋਲ ਹੁਣ ਐਸ.ਪੀ ਰੂਰਲ ਦਾ ਚਾਰਜ਼ ਹੈ।
ਇਹ ਵੀ ਪੜ੍ਹੋ ਗਰਮੀ ਦਾ ਕਹਿਰ; ਪੰਜਾਬ ’ਚ ਬਿਜਲੀ ਦੀ ਮੰਗ ਨੇ ਰਿਕਾਰਡ ਤੋੜਿਆ
ਉਨ੍ਹਾਂ ਦੀ ਥਾਂ ਡੀਐਸਪੀ ਹਰਜੀਤ ਸਿੰਘ ਮਾਨ ਨੂੰ ਇਹ ਜਿੰਮੇਵਾਰੀ ਦਿੱਤੀ ਗਈ ਹੈ। ਗੌਰਤਲਬ ਹੈ ਕਿ ਉਕਤ ਦੋਨਾਂ ਅਫ਼ਸਰਾਂ ਤੋਂ ਇਲਾਵਾ ਬਠਿੰਡਾ ਨਾਲ ਸਬੰਧਤ ਮਾਨਸਾ ਵਿਖੇ ਤੈਨਾਤ ਇੰਸਪੈਕਟਰ ਜਸਕਰਨ ਸਿੰਘ ਅਤੇ ਫ਼ਰੀਦਕੋਟ ਵਿਖੇ ਤੈਨਾਤ ਇੰਸਪੈਕਟਰ ਮਨੋਜ ਕੁਮਾਰ ਤੋਂ ਇਲਾਵਾ ਬਠਿੰਡਾ ਦੇ ਸੁਵਿਧਾ ਕੇਂਦਰ ’ਚ ਤੈਨਾਤ ਇੰਸਪੈਕਟਰ ਹਰਪ੍ਰੀਤ ਸਿੰਘ ਨੂੰ ਵੀ ਤਰੱਕੀ ਦੇ ਡੀਐਸਪੀ ਬਣਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।