NHM ਇਮਪਲਾਈਜ ਯੂਨੀਅਨ ਨੇ ਮੰਗਾਂ ਪੂਰੀਆਂ ਨਾਂ ਹੋਣ ‘ਤੇ ਵਧਾਈ ਕਲਮ ਛੋੜ ਹੜਤਾਲ

Date:

spot_img

Bathinda News: NHM ਇਮਪਲਾਈਜ ਯੂਨੀਅਨ ਪੰਜਾਬ ਨੇ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨਣ ਦੇ ਚੱਲਦਿਆਂ 13 ਅਗੱਸਤ ਤੋਂ ਚੱਲ ਰਹੀ ਆਪਣੀ ਕਲਮ ਛੋੜ ਹੜਤਾਲ ਨੂੰ ਹੁਣ 2 ਸਤੰਬਰ 2026 ਤੱਕ ਵਧਾ ਦਿੱਤਾ ਹੈ। ਜਥੇਬੰਦੀਆਂ ਦੇ ਆਗੂਆਂ ਮੁਤਾਬਕ ਪਹਿਲਾਂ ਇਹ ਹੜਤਾਲ 28 ਅਗੱਸਤ ਤੱਕ ਸੀ ਪ੍ਰੰਤੂ ਸਿਹਤ ਮੰਤਰੀ ਵੱਲੋਂ ਇਸ ਦਿਨ ਹੋਣ ਵਾਲੀ ਮੀਟਿੰਗ ਨੁੰ ਵਧਾ ਕੇ 02-09-26 ਨੂੰ ਕਰ ਦਿੱਤਾ ਹੈ।

ਇਹ ਵੀ ਪੜ੍ਹੋ 👉Finance Minister Harpal Singh Cheema ਵੱਲੋਂ ਸਿਹਤ ਵਿਭਾਗ ਨੂੰ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪ੍ਰਤੀ ਟੀਕਾਕਰਨ ਸੈਸ਼ਨ 525 ਰੁਪਏ ਦਾ ਪ੍ਰੋਤਸਾਹਨ ਭੱਤਾ ਦੇਣ ਦੇ ਨਿਰਦੇਸ਼

ਇਸਤੋਂ ਇਲਾਵਾ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਮੁੜ ਆਪਣੀਆਂ ਹੱਕੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਐਸ.ਡੀ.ਐਮ ਬਠਿੰਡਾ ਰਾਹੀਂ ਸਰਕਾਰ ਭੇਜਿਆ ਹੈ। ਜਿਕਰਯੋਗ ਹੈ ਕਿ ਐਨ.ਐਚ ਐਮ ਪੰਜਾਬ ਦੇ ਸਾਰੇ ਹੀ ਕਰਮਚਾਰੀ ਆਪਣਾ ਕੰਮ ਬੰਦ ਕਰਕੇ ਹੜਤਾਲ ‘ਤੇ ਚੱਲ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕੱਲ ਮਿਤੀ 26-08 2026 ਨੂੰ ਯੂਨੀਅਨ ਵੱਲੋਂ ਦਫਤਰ ਸਿਵਲ ਸਰਜਨ ਤੋਂ ਬੱਸ ਸਟੈਂਡ ਬਠਿੰਡਾ ਤੱਕ ਰੋਸ ਮਾਰਚ ਕੀਤਾ ਜਾਵੇਗਾ ।

ਇਹ ਵੀ ਪੜ੍ਹੋ 👉ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ‘ਚ ‘ਭੰਬਲਭੂਸਾ’ ਬਰਕਰਾਰ !

ਫਿਰ ਵੀ ਜੇਕਰ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਹੜਤਾਲ ਅਣ-ਮਿਥੇ ਸਮੇਂ ਲਈ ਅੱਗੇ ਵਧਾਇਆ ਜਾਵੇਗਾ ਤੇ ਮਿਤੀ 27-08-26 ਨੂੰ ਪੰਜਾਬ ਵਿੱਚ ਮਹਾਂ ਬੰਦ ਵਿਚ ਭਾਗ ਲੈਣਗੇ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਧੀਰਜ ਜਿੰਦਰ, ਅਵਨੀਸ਼ ਕੁਮਾਰ ਕ੍ਰਿਸ਼ਨ ਕੁਮਾਰ ,ਚਮਕੌਰ ਸਿੰਘ, ਬਲਜਿੰਦਰਜੀਤ ਸਿੰਘ, ਹਰਦੀਪ ਚੰਦ, ਅਨੀਤਾ ਰਾਣੀ, ਕੈਲਾਸ਼ ਬਾਬੂ ਅਤੇ ਦੀਪ ਗਰਗ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...