Punjabi Khabarsaar
ਹਰਿਆਣਾ

ਹੁਣ ਹਰਿਆਣਾ ਦੀਆਂ ਰੋਡਵੇਜ ਬੱਸਾਂ ਵਿਚ ਯਾਤਰੀਆਂ ਨੂੰ ਪੀਣ ਲਈ ਮਿਲੇਗਾ ਠੰਢਾ ਪਾਣੀ

ਚੰਡੀਗੜ੍ਹ, 18 ਜੂਨ: ਦਿਨੋ-ਦਿਨ ਵਧਦੀ ਗਰਮੀ ਦੇ ਪ੍ਰਕੋਪ ਕਾਰਨ ਹੁਣ ਹਰਿਆਣਾ ਸਰਕਾਰ ਨੇ ਸੂਬੇ ਦੀਆਂ ਰੋਡਵੇਜ਼ ਬੱਸਾਂ ਵਿਚ ਯਾਤਰੀਆਂ ਦੇ ਲਈ ਪੀਣ ਦੇ ਠੰਢੇ ਪਾਣੀ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿਚ ਮੰਗਲਵਾਰ ਨੂੰ ਰਾਜ ਟਰਾਂਸਪੋਰਟ ਹਰਿਆਣਾ ਦੇ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਮਹਾਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਾਜ ਟਰਾਂਸਪੋਰਟ ਹਰਿਆਣਾ ਦੀ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਯਾਤਰੀਆਂ ਨੂੰ ਪਾਣੀ ਦੇ ਅਭਾਵ ਵਿਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਨੇ ਤੀਰਥ ਯਾਤਰਾ ਯੋਜਨਾ ਤਹਿਤ ਰਾਮਲੱਲਾ ਦੇ ਦਰਸ਼ਨ ਲਈ ਬੱਸ ਨੁੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਨਿਰਦੇਸ਼ਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਵਿਚ ਲਗਾਤਾਰ ਵੱਧਦੇ ਤਾਪਮਾਨ ਕਾਰਨ ਗਰਮੀ ਦਾ ਪੱਧਰ ਵੱਧਦਾ ਜਾ ਰਿਹਾ ਹੈ ,ਜਿਸ ਕਾਰਨ ਬੱਸਾਂ ਵਿਚ ਯਾਤਰਾ ਕਰ ਰਹੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਗਰਮੀ ਕਾਰਨ ਲਗਾਤਾਰ ਪਾਣੀ ਦੀ ਜਰੂਰਤ ਵੀ ਪੈਂਦੀ ਹੈ। ਕਈ ਵਾਰ ਅਜਿਹੇ ਸਥਾਨ ਵੀ ਹੁੰਦੇ ਹਨ ਜਿੱਥੇ ਪਾਣੀ ਦੀ ਵਿਵਸਥਾ ਨਹੀਂ ਹੁੰਦੀ। ਇਸ ਲਈ ਟਰਾਂਸਪੋਰਟ ਵਿਭਾਗ ਦੇ ਨਿਦੇਸ਼ਕ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਤੁਰੰਤ ਪ੍ਰਭਾਵ ਨਾਲ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕਰਨਾ ਯਕੀਨੀ ਕਰਨ ਤੇ ਇਸ ਸੰਦਰਭ ਵਿਚ ਸਾਰੇ ਡਰਾਈਵਰ/ਕੰਡਕਟਰ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਯਾਤਰੀਆਂ ਨੂੰ ਵੱਧਦੀ ਗਰਮੀ ਤੋਂ ਪੀਣ ਦੇ ਲਈ ਠੰਢੇ ਪਾਣੀ ਦੀ ਕਮੀ ਨਾਲ ਜੂਝਨਾ ਨਾ ਪਵੇ।

 

Related posts

ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸੱਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ

punjabusernewssite

ਵਿੱਤ ਮੰਤਰੀ ਨੇ ਹਰ ਵਰਗ ਨੂੰ ਧਿਆਨ ਵਿਚ ਰੱਖ ਕੇ ਅਮ੍ਰਿਤ ਬਜਟ ਪੇਸ਼ ਕੀਤਾ – ਮੁੱਖ ਮੰਤਰੀ

punjabusernewssite

ਅੰਬਾਲਾ ਵਿਚ ਡੋਮੇਸਟਿਕ ਏਅਰਪੋਰਟ ਦੇ ਲਈ 40 ਕਰੋੜ ਰੁਪਏ ਮੰਜੂਰ – ਗ੍ਰਹਿ ਮੰਤਰੀ

punjabusernewssite