ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬਿੱਗ ਡਾਟਾ ਤੇ ਡਾਟਾ ਸਾਇੰਸ ਬਾਰੇ ਪੰਜ ਰੋਜ਼ਾ ਜਾਗਰੂਕਤਾ ਕੈਂਪ ਦਾ ਆਯੋਜਨ

Date:

spot_img

Talwandi Sabo News:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਵੱਲੋਂ ਭਾਰਤ ਸਰਕਾਰ ਦੀ ਸੰਸਥਾ ਨੈਸ਼ਨਲ ਇੰਸਟੀਚਿਉਟ ਆਫ਼ ਇਲੈਕਟ੍ਰਾਨਿਕ ਅਤੇ ਇੰਨਫਾਰਮੇਸ਼ਨ ਤਕਨਾਲੋਜੀ (ਨਾਈਲਿੱਟ) ਦੇ ਸਹਿਯੋਗ ਨਾਲ ਬਿੱਗ ਡਾਟਾ ਤੇ ਡਾਟਾ ਸਾਇੰਸ ਬਾਰੇ ਪੰਜ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦਾ ਆਗਾਜ਼ ਮੁੱਖ ਮਹਿਮਾਨ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਉਪ ਕੁਲਪਤੀ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਵਰਤਮਾਨ ਸਮਾਂ ਡਾਟਾ ਸਾਇੰਸ ਅਤੇ ਕੰਪਿਊਟਰ ਤਕਨਾਲੋਜੀ ਦਾ ਹੈ।

ਇਹ ਵੀ ਪੜ੍ਹੋ  ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ

ਇਸ ਲਈ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮੁਹਾਰਤ ਹਾਸਿਲ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੀ.ਕੇ.ਯੂ. ਵੱਲੋਂ ਇਸ ਖੇਤਰ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲਈ ਨਵੀਂ ਆਧੁਨਿਕ ਉਪਕਰਨਾਂ ਵਾਲੀ ਲੈਬਾਟਰੀ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਵਿਦਿਆਰਥੀ ਅਤੇ ਖੋਜਾਰਥੀ ਇਸ ਖੇਤਰ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ।ਇਸ ਮੌਕੇ ਡਾ. ਸਵਤੰਤਰ ਸਿੰਘ ਡੀਨ, ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਨੇ ਦੱਸਿਆ ਕਿ ਕੈਂਪ ਵਿੱਚ ਬੀ.ਟੈੱਕ, ਡਿਪਲੋਮਾ ਅਤੇ ਦੂਸਰੇ ਵਿਭਾਗਾਂ ਦੀ ਲਗਭਗ 200 ਵਿਦਿਆਰਥੀਆਂ ਨੂੰ ਨਾਈਲਿੱਟ ਦੇ ਮਾਹਿਰ ਸੀਨੀਅਰ ਸਾਇੰਟਿਸਟ ਡਾ. ਸਰਵਣ ਸਿੰਘ ਵੱਲੋਂ ਥਿਉਰੀ ਅਤੇ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  Breaking News: ਬਠਿੰਡਾ ’ਚ 2500-2500 ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ

ਉਨ੍ਹਾਂ ਕਿਹਾ ਕਿ ਅਜਿਹੀ ਤਕਨੀਕੀ ਸਿੱਖਿਆ ਨਾਲ ਵਿਦਿਆਰਥੀ ਦੀ ਸਖ਼ਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਤੇ ਇਸ ਨਾਲ ਉਹ ਆਪਣੇ ਉਦਯੋਗ ਅਤੇ ਸਟਾਰਟ ਅੱਪ ਸ਼ੁਰੂ ਕਰ ਸਕਦੇ ਹਨ। ਕੈਂਪ ਤੋਂ ਮਿਲੀ ਜਾਣਕਾਰੀ ਤੇ ਤਜ਼ੁਰਬੇ ਤੋਂ ਬਾਅਦ ਉਹ ਆਰਥਿਕ ਪੱਖੋਂ ਸਵੈ-ਨਿਰਭਰ ਹੋਣਗੇ ਤੇ ਦੂਜਿਆਂ ਨੂੰ ਰੁਜ਼ਗਾਰ ਪ੍ਰਦਾਨ ਕਰ ਸਕਣਗੇ। ਵਰਸਿਟੀ ਪ੍ਰਬੰਧਕਾਂ ਵੱਲੋਂ ਆਯੋਜਕਾਂ ਨੂੰ ਸਮੇਂ ਅਤੇ ਬਾਜ਼ਾਰ ਦੀ ਲੋੜ ਅਨੁਸਾਰ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਲਈ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

Sukhbir Singh Badal ਵੱਲੋਂ 55 ਵਿਧਾਨ ਸਭਾ ਹਲਕਿਆਂ ਦੀਆਂ ਇਸਤਰੀ ਅਕਾਲੀ ਦਲ ਦੀਆਂ ਹਲਕਾ ਪ੍ਰਧਾਨ ਨਿਯੁਕਤ

👉ਬਾਕੀ ਵਿੰਗਾਂ ਦੇ ਹਲਕਾਵਾਰ ਪ੍ਰਧਾਨਾਂ ਦਾ ਐਲਾਨ ਵੀ ਜਲਦੀ Punjab...

Bathinda Police ਵੱਲੋਂ 258 ਗਰਾਮ ਹੈਰੋਇਨ ਤੇ ਇੱਕ ਰਿਵਾਲਵਰ ਸਮੇਤ ਤਿੰਨ ਕਾਬੂ, ਕਾਰ ਵੀ ਹੋਈ ਬਰਾਮਦ

Bathinda News: Bathinda Police; ਗੌਰਵ ਯਾਦਵ ਡੀ.ਜੀ.ਪੀ, ਪੰਜਾਬ ਦੇ...

Bathinda ਦੇ ਕੈਮਿਸਟਾਂ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ

👉ਆਨਲਾਈਨ ਫਾਰਮਾਸਿਊਟੀਕਲ ਵਪਾਰ 'ਤੇ ਪਾਬੰਦੀ ਦੀ ਮੰਗ: ਅਸ਼ੋਕ ਬਾਲਿਆਂਵਾਲੀ Bathinda...