Bathinda News: ਬਠਿੰਡਾ ਪੁਲਿਸ ਨੇ ਕਮਿਊਨਿਟੀ ਪੁਲਸਿੰਗ ਦਾ ਇਜ਼ਹਾਰ ਕਰਦੇ ਹੋਏ ਪਬਲਿਕ ਦੇ ਗੁੰਮ ਹੋਏ 107 ਮੋਬਾਈਲ ਫੋਨਾਂ ਨੂੰ CEIR (Central Equipment Identity Register)ਪੋਰਟਲ ਦੀ ਮੱਦਦ ਨਾਲ ਬਰਾਮਦ ਕਰਵਾਇਆ ਹੈ। ਅੱਜ ਇੰਨ੍ਹਾਂ ਫ਼ੋਨਾਂ ਨੂੰ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਿਆ। ਇਸ ਸਬੰਧ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਐੱਸ.ਐੱਸ.ਪੀ ਅਮਨੀਤ ਕੋਂਡਲ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ 359R ਪੋਰਟਲ ਦੀ ਮੱਦਦ ਨਾਲ ਜਿਲ੍ਹਾ ਬਠਿੰਡਾ ਦੀ ਸਮੁੱਚੀ ਸਾਂਝ ਸਟਾਫ ਦੀ ਪੁਲਿਸ ਟੀਮ ਦੇ ਤਜ਼ਰਬੇਕਾਰ ਕਰਮਚਾਰੀਆਂ ਦੀ ਇੱਕ ਸਾਂਝੀ ਟੀਮ ਹੈ, ਜਿਸਦੇ ਵੱਲੋਂ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੇ ਸੁਮੇਲ ਦੀ ਵਰਤੋਂ ਕਰਦੇ ਹੋਏ ਇਸ ਮੁਹਿੰਮ ਦੌਰਾਨ ਅੱਜ 107 ਗੁੰਮ ਹੋਏ ਮੋਬਾਇਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ।
ਇਹ ਵੀ ਪੜ੍ਹੋ ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ
ਉਨ੍ਹਾਂ ਦਸਿਆ ਇੰਨ੍ਹਾਂ ਬਰਾਮਦੇ ਹੋਏ 107 ਮੋਬਾਇਲ ਫ਼ੋਨਾਂ ਦੀ ਕੁੱਲ ਕੀਮਤ ਕਰੀਬ 13,12,000/- ਰੁਪਏ ਬਣਦੀ ਹੈ। ਐਸਐਸਪੀ ਸ਼੍ਰੀਮਤੀ ਕੌਡਲ ਨੇ ਦਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ 246 ਮੋਬਾਈਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਹਵਾਲੇ ਕੀਤੇ ਗਏ ਸਨ, ਜਿਹਨਾਂ ਦੀ ਕੁੱਲ ਕੀਮਤ 36 ਲੱਖ ਰੁਪਏ ਦੇ ਕਰੀਬ ਬਣਦੀ ਸੀ। ਐਸਐਸਪੀ ਨੇ ਅੱਗੇ ਦਸਿਆ ਕਿ ਇਹ ਪੋਰਟਲ ਅਪ੍ਰੈਲ ਸਾਲ 2023 ਤੋ ਚਾਲੂ ਹੋਇਆ ਹੈ। ਜਿਸ ਰਾਹੀ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਕੁੱਲ 695 ਮੋਬਾਈਲ ਫੋਨ ਰਿਕਵਰ ਕਰਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ Breaking News: ਬਠਿੰਡਾ ’ਚ 2500-2500 ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ
ਇਸ ਤੋਂ ਇਲਾਵਾ ਬਠਿੰਡਾ ਪੁਲਿਸ ਲਗਾਤਾਰ 24 ਘੰਟੇ ਆਪਣੇ ਕੰਮ ਵਿੱਚ ਮੁਸਤੈਦ ਹੈ, ਜਿਸਦੇ ਸਿੱਟੇ ਵਜੋ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁਮਸ਼ੁਦਾ ਮੋਬਾਈਲ ਫੋਨ ਬਰਾਮਦ ਹੋਣ ਦੀ ਵੱਡੀ ਉਮੀਦ ਹੈ। ਉਨ੍ਹਾਂ CEIR ਪੋਰਟਲ ਸਬੰਧੀ ਜਾਣੂ ਕਰਾਉਦੇ ਹੋਏ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਦਾ ਹੈ ਤਾਂ ਉਹ ਤੁਰੰਤ CEIR ਪੋਰਟਲ ਉਪਰ ਆਨਲਾਇਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ। ਪਬਲਿਕ ਦੇ ਗੁੰਮਸੁਦਾ ਮੋਬਾਇਲ ਫੋਨਾਂ ਦੀ ਬਰਾਮਦਗੀ ਸਬੰਧੀ ਬਠਿੰਡਾ ਪੁਲਿਸ ਵੱਲੋੋਂ ਆਰੰਭੀ ਮੁਹਿੰਮ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






