ਪੰਥ ਤੇ ਪੰਜਾਬੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਣਾ ਬਰਦਾਸ਼ਤ ਨਹੀ,ਲੋਕ ਫ਼ਤਵੇ ਨੂੰ ਕਬੂਲਦੇ ਪਾਰਟੀ ‘ਪੰਥ’ ਹਵਾਲੇ ਕਰੋ-ਰੱਖੜਾ

Date:

spot_img

Punjab News: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਕ ਹਾਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪ੍ਰਮਿੰਦਰ ਸਿੰਘ ਢੀਂਡਸਾ ਨੇ ਡੂੰਘੀ ਚਿੰਤਾ ਜਾਹਿਰ ਕੀਤੀ ਹੈ। ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਦੋਹਾਂ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇਦਾ ਜਮਾਤ, ‘ਜੋ ਹੁਣ ਧੜੇ ਦੇ ਰੂਪ ਵਿੱਚ ਹੈ’ ਦੇ ਉਮਦੀਵਾਰ ਦੀ ਸ਼ਰਮਨਾਕ ਹਾਰ ਅਤੇ ਜਮਾਨਤ ਤੱਕ ਜ਼ਬਤ ਹੋਣਾ ਸਾਫ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਜ਼ਿਆਦਾ ਨਰਾਜ਼ ਹੈ। ਜੋ ਵੋਟ ਪਈ ਉਸ ਵੋਟ ਵਿੱਚ ਵੀ ਉਮੀਦਵਾਰ ਦੇ ਕਿਰਦਾਰ ਤੇ ਕੰਮਾਂ ਦੀ ਵੀ ਵੱਡੇ ਹਿੱਸੇ ਦੀ ਵੋਟ ਸ਼ਾਮਲ ਹੈ, ਕਿਉਂਕਿ ਜਿੱਥੇ ਉਹ ਬਾਰ ਦੇ ਪੰਜ ਵਾਰ ਪ੍ਰਧਾਨ ਰਹੇ ਉੱਥੇ ਓਹਨਾ ਕਈ ਵੱਡੇ ਕੇਸਾਂ ਵਿੱਚ ਵੀ ਮੁਫਤ ਕੇਸ ਲੜਕੇ ਇਨਸਾਫ਼ ਦੁਆਇਆ ਸੀ।

ਇਹ ਵੀ ਪੜ੍ਹੋ  ਬਠਿੰਡਾ ‘ਚ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਤੇ ਕਾਰ ਦੀ ਹੋਈ ਭਿਆਨਕ ਟੱਕਰ, ਕਾਰ ਚਾਲਕ ਦੀ ਹੋਈ ਮੌ+ਤ

ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ,ਪਹਿਲਾਂ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਅਤੇ ਹੁਣ ਇੱਕ ਧੜੇ ਦੀ ਮੁਖੀ ਵਜੋਂ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰਾਂ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲ਼ੀ ਦਲ ਦਾ ਕੋਈ ਵੀ ਨੁਮਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਇਸ ਲਈ ਬਿਨਾ ਦੇਰ ਕੀਤੇ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਹਵਾਲੇ ਕਰਨੀ ਚਾਹੀਦੀ ਹੈ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ, ਵੈਸੇ ਤਾਂ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਬੀਰ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ ਹਟ ਜਾਣਾ ਚਾਹੀਦਾ ਸੀ ਪਰ ਉਹਨਾਂ ਦੀ ਜ਼ਿਦ ਅਤੇ ਵਨ ਮੈਨ ਸ਼ੋਅ ਵਾਲੀ ਰਾਜਨੀਤਿਕ ਭੁਲੇਖਾ ਪਾਲੂ ਸਿਆਸਤ ਦਾ ਇਸ ਸ਼ਰਮਨਾਕ ਹਾਰ ਕਾਰਨ ਅੰਤ ਹੋ ਗਿਆ ਹੈ।

ਇਹ ਵੀ ਪੜ੍ਹੋ ਯੁੱਧ ਨਸ਼ਿਆਂ ਵਿਰੁੱਧ;540 ਗ੍ਰਾਮ ਕੋਕੀਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਵਿਦੇਸ਼ੀ ਨੌਜਵਾਨ ਗ੍ਰਿਫਤਾਰ

ਸ:ਰੱਖੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਦ, ਹੱਠ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਓਹਨਾ ਸਲਾਹ ਦਿੰਦੇ ਕਿਹਾ ਕਿ, ਜੇਕਰ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਫਾਂ ਵਿੱਚ ਆਪਣੇ ਆਪ ਨੂੰ ਬਣਾਏ ਰੱਖਣਾ ਚਾਂਹੁੰਦੇ ਹਨ ਤਾਂ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਕੀਤੀ ਅਵੱਗਿਆ ਲਈ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਆਪਣੀ ਭੁੱਲ ਜਰੂਰ ਬਖਸ਼ਾਉਣ, ਗੁਰੂ ਦਾ ਦਰ ਬਖਸ਼ਿੰਦ ਹੈ। 2007 ਵਿੱਚ ਜਾਰੀ ਹੁਕਮਨਾਮਾ ਸਾਹਿਬ ਦੀ 2015 ਵਿੱਚ ਕੀਤੀ ਅਵੱਗਿਆ ਤੋ ਸ਼ੁਰੂ ਹੋਇਆ ਸਿਆਸੀ ਘਾਣ ਓਨਾਂ ਸਮਾਂ ਰੁਕਣ ਵਾਲਾ ਨਹੀਂ, ਜਦੋਂ ਤੱਕ 2007 ਦੇ ਹੁਕਮਨਾਮਾ ਸਮੇਤ ਦੋ ਦਬੰਸਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਅਵੱਗਿਆ ਲਈ ਸੱਚੇ ਮਨ ਤੋ ਮੁਆਫੀ ਨਹੀਂ ਮੰਗੀ ਜਾਂਦੀ। ਕਿਉਂਕਿ ਤਖ਼ਤ ਤੋਂ ਬਾਗ਼ੀ ਹੋਇਆ ਨੂੰ ਹਮੇਸ਼ਾ ਧੱਕੇ ਮਿਲਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

War on drugs; Bathinda Police ਵੱਲੋਂ 20 ਹੌਟਸਪੌਟ ਖੇਤਰਾਂ ਵਿੱਚ ਵੱਡਾ ਸਰਚ ਅਭਿਆਨ

Bathinda News: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਮਾਨਯੋਗ ਡੀਆਈਜੀ...

ਪੈਟਰੋਲ ਪੰਪ ’ਤੇ ਭੁੱਲ’ਕੇ ਵੀ ਨਾ ਕਰ ਲਿਓ ਇਹ ਗਲਤੀ !

ਜੇਕਰ ਤੁਸੀਂ ਸੋਚਦੇ ਹੋ ਕਿ ਕਿਸੇ ਖਾਸ ਰਕਮ ਦਾ...

ਕਿਸਾਨਾਂ ਦੀ ਅਨੋਖੀ ਮੰਗ, CM ਲੱਭ ਕੇ ਦੇਣ ਲਾੜੀ..!

ਵਿਆਹ ਲਈ ਸਰਕਾਰ ਕੋਲੋਂ ਨੌਕਰੀ, ਪੈਸੇ ਜਾਂ ਘਰ ਦੀ...