ਲੁਧਿਆਣਾ ਪੱਛਮੀ ਚੋਣ ’ਚ ਹਾਰ ਦੀ ਜਿੰਮੇਵਾਰ ਰਵਨੀਤ ਬਿੱਟੂ ਨੇ ਆਪਣੇ ਸਿਰ ਲਈ,ਦਸਿਆ ਇਹ ਕਾਰਨ!

Date:

spot_img

Ludhiana News: ਲੰਘੀ 19 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਲਈ ਹੋਈ ਉਪ ਚੋਣ ਦੇ ਅੱਜ ਸੋਮਵਾਰ ਨੂੰ ਸਾਹਮਣੇ ਆਏ ਨਤੀਜਿਆਂ ਦੇ ਵਿਚ ਭਾਜਪਾ ਨੂੰ ਮਿਲੀ ਕਰਾਰੀ ਹਾਰ ਦੀ ਜਿੰਮੇਵਾਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚੂੱਕੀ ਹੈ। ਚੋਣ ਨਤੀਜਿਆਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਿੱਟੂ ਨੇ ਕਿਹਾ ਕਿ ਉਹ ਇਸ ਹਲਕੇ ਤੋਂ ਬਤੌਰ ਐਮ.ਪੀ ਨੁਮਾਇੰਦਗੀ ਕਰਦੇ ਰਹੇ ਹਨ ਤੇ ਹੁਣ ਕੇਂਦਰੀ ਮੰਤਰੀ ਵੀ ਹਨ, ਜਿਸਦੇ ਚੱਲਦੇ ਉਹ ਇਸ ਹਾਰ ਨੂੰ ਆਪਣੇ ਸਿਰ ਲੈਂਦੇ ਹਨ। ਹਾਲਾਂਕਿ ਇਸਦੇ ਹਾਰ ਦੇ ਲਈ ਉਨ੍ਹਾਂ ਟਿਕਟ ਦੀ ਵੰਡ ’ਚ ਹੋਈ ਦੇਰੀ ਨੂੰ ਜਿੰਮੇਵਾਰ ਠਹਿਰਾਇਆ ਹੈ।

ਇਹ ਵੀ ਪੜ੍ਹੋ  ਬਠਿੰਡਾ ‘ਚ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਤੇ ਕਾਰ ਦੀ ਹੋਈ ਭਿਆਨਕ ਟੱਕਰ, ਕਾਰ ਚਾਲਕ ਦੀ ਹੋਈ ਮੌ+ਤ

ਉਹਨਾਂ ਕਿਹਾ ਕਿ ਪਾਰਟੀ ਉਮੀਦਵਾਰ ਜੀਵਨ ਗੁਪਤਾ ਨੂੰ ਸਿਰਫ 14 ਦਿਨ ਹੀ ਚੋਣ ਪ੍ਰਚਾਰ ਲਈ ਮਿਲੇ ਤੇ ਇਸ ਹਲਕੇ ਵਿਚ ਕਰੀਬ 18 ਵਾਰਡ ਪੈਂਦੇ ਹਨ ਤੇ ਚੋਣ ਪ੍ਰਚਾਰ ਲਈ ਇੱਕ ਵਾਰਡ ਵਾਸਤੇ ਉਨ੍ਹਾਂ ਕੋਲ ਇੱਕ ਦਿਨ ਵੀ ਨਹੀਂ ਸੀ। ਦੂਜੇ ਪਾਸੇ ਆਪ ਦੇ ਸੰਜੀਵ ਅਰੋੜਾ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੇ ਦੋ ਮਹੀਨੇ ਪਹਿਲਾਂ ਹੀ ਚੋਣ ਮੁਹਿੰਮ ਵਿੱਢ ਦਿੱਤੀ ਸੀ। ਟਿਕਟ ’ਚ ਦੇਰੀ ਦੀ ਗੱਲ ਲੋਕਾਂ ਵਿਚ ਵੀ ਚੱਲੀ ਤੇ ਸਾਨੂੰ ਆਸ ਮੁਤਾਬਕ ਸਫ਼ਲਤਾ ਨਹੀਂ ਮਿਲੀ। ਇਸ ਦੌਰਾਨ ਉਹਨਾਂ ਨੇ ਟਿਕਟਾਂ ਦੇ ਫੈਸਲੇ ਕਰਨ ਪਿਛੇ ਕਾਰਨ ਦਸਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਚੱਲਣ ਕਾਰਨ ਅਜਿਹਾ ਹੋਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...