9 Views
ਬਠਿੰਡਾ ਭਾਜਪਾ ਦਫਤਰ ਚ ਵਰਕਰ ਮਿਲਣੀ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਮੰਦਰ ਮਾਈਸਰਖਾਨਾ ਵਖੇ ਹੋਏ ਨਤਮਸਤਕ
ਬਠਿੰਡਾ, 13 ਅਪ੍ਰੈਲ: ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ IAS ਅਧਿਕਾਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਮਲੂਕਾ ਨੇ ਸ਼ਨੀਵਾਰ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਭਾਜਪਾ ਵੱਲੋਂ ਰਸਮੀ ਤੌਰ ‘ਤੇ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਪ੍ਰੰਤੂ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਤਿਆਰੀਆਂ ਕਰਨ ਦੇ ਲਈ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਹੈ।
ਇਸੇ ਕੜੀ ਤਹਿਤ ਅੱਜ ਉਹ ਆਪਣੇ ਪਤੀ ਅਤੇ ਸਾਬਕਾ ਚੇਅਰਮੈਨ ਜ਼ਿਲ੍ਹ ਪਰਿਸ਼ਦ ਗੁਰਪ੍ਰੀਤ ਸਿੰਘ ਮਲੂਕਾ ਦੇ ਨਾਲ ਭਾਜਪਾ ਦੇ ਬਠਿੰਡਾ ਸਥਿਤ ਦਫਤਰ ਵਿੱਚ ਪੁੱਜੇ। ਜਿੱਥੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਪਾਲ ਕੌਰ ਮਲੂਕਾ ਨਾਲ ਬਠਿੰਡਾ ਜਿਲਾ ਸ਼ਹਿਰੀ ਦੇ ਅਹੁਦੇਦਾਰਾਂ ਵੱਲੋਂ ਰਸਮੀ ਜਾਣ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਚੋਣ ਮੁਹਿੰਮ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਬਾਅਦ ਇੱਕ ਕਾਫਲੇ ਦੇ ਰੂਪ ਵਿੱਚ ਭਾਜਪਾ ਦੀ ਸੰਭਾਵੀ ਉਮੀਦਵਾਰ ਅਤੇ ਹੋਰ ਅਹੁਦੇਦਾਰ ਗੁਰੂ ਦਾ ਆਸ਼ੀਰਵਾਦ ਲੈਣ ਲਈ ਤਖਤ ਸ੍ ਦਮਦਮਾ ਸਾਹਿਬ ਵੱਲ ਰਵਾਨਾ ਹੋਏ। ਜਿੱਥੇ ਉਹਨਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਇਸ ਤੋਂ ਬਾਅਦ ਇਹ ਕਾਫਲਾ ਮਾਤਾ ਮਾਈਸਰ ਖਾਨਾ ਦੇ ਮੰਦਰ ਵਿਖੇ ਪੁੱਜਿਆ। ਇਸ ਦੌਰਾਨ ਬਠਿੰਡਾ ਦਿਹਾਤੀ ਭਾਜਪਾ ਨਾਲ ਸੰਬੰਧਤ ਅਹੁੱਦੇਦਾਰਾਂ ਵੱਲੋਂ ਵੀ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਪਾਲ ਕੌਰ ਮਲੂਕਾ ਨੇ ਭਰੋਸਾ ਜਤਾਇਆ ਕਿ ਪੰਜਾਬ ਦੇ ਵਿੱਚ ਲੋਕ ਭਾਜਪਾ ਦਾ ਸਾਥ ਦੇਣਗੇ ਅਤੇ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਵੱਡੀ ਡੀਟ ਦੇ ਨਾਲ ਜਿੱਤ ਪ੍ਰਾਪਤ ਕਰਨਗੇ।
ਸੰਭਾਵੀ ਭਾਜਪਾ ਉਮੀਦਵਾਰ ਦੀ ਆਮਦ ਦਾ ਪਤਾ ਲੱਗਦੇ ਕਿਸਾਨ ਵੀ ਪੁੱਜੇ
ਬਠਿੰਡਾ: ਉਧਰ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਬਠਿੰਡਾ ਭਾਜਪਾ ਦਫਤਰ ਵਿੱਚ ਪੁੱਜਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਸਹਿਤ ਦਫਤਰ ਦੇ ਨੇੜੇ ਪੁੱਜ ਗਏ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਭਾਜਪਾ ਦਫਤਰ ਦੇ ਕਾਫੀ ਦੂਰ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਰੋਕ ਲਿਆ। ਇਸ ਮੌਕੇ ਐਸਪੀ ਡੀ ਅਜੇ ਗਾਂਧੀ ਸਹਿਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਮੌਕੇ ਕਿਸਾਨਾਂ ਨੇ ਭਾਜਪਾ ਵਿਰੁੱਧ ਰੋਹ ਭਰਪੂਰ ਨਾਰੇਬਾਜ਼ੀ ਕੀਤੀ। ਦੱਸਣਾ ਬਣਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਅਤੇ ਅਹੁਦੇਦਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ।
ਸੰਭਾਵੀ ਭਾਜਪਾ ਉਮੀਦਵਾਰ ਦੀ ਆਮਦ ਦਾ ਪਤਾ ਲੱਗਦੇ ਕਿਸਾਨ ਵੀ ਪੁੱਜੇ
ਬਠਿੰਡਾ: ਉਧਰ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਬਠਿੰਡਾ ਭਾਜਪਾ ਦਫਤਰ ਵਿੱਚ ਪੁੱਜਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਸਹਿਤ ਦਫਤਰ ਦੇ ਨੇੜੇ ਪੁੱਜ ਗਏ। ਹਾਲਾਂਕਿ ਇਸ ਦੌਰਾਨ ਪੁਲਿਸ ਨੇ ਭਾਜਪਾ ਦਫਤਰ ਦੇ ਕਾਫੀ ਦੂਰ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਰੋਕ ਲਿਆ। ਇਸ ਮੌਕੇ ਐਸਪੀ ਡੀ ਅਜੇ ਗਾਂਧੀ ਸਹਿਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ। ਇਸ ਮੌਕੇ ਕਿਸਾਨਾਂ ਨੇ ਭਾਜਪਾ ਵਿਰੁੱਧ ਰੋਹ ਭਰਪੂਰ ਨਾਰੇਬਾਜ਼ੀ ਕੀਤੀ। ਦੱਸਣਾ ਬਣਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਅਤੇ ਅਹੁਦੇਦਾਰਾਂ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ