ਪਰਗਟ ਸਿੰਘ ਦੀ ਤਾਜ਼ਪੋਸ਼ੀ ; Hockey ਦੀ ਕਪਤਾਨੀ ਤੋਂ Punjab Congress ਦੀ ਪ੍ਰਧਾਨਗੀ ਤੱਕ ਦਾ ਸਫ਼ਰ

Date:

spot_img

👉ਕੇ.ਸੀ ਵੈਨੁਗੋਪਾਲ ਤੇ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਰਹੇਗੀ ਮੌਜੂਦ
Chandigarh News: ਪਿਛਲੇ ਦਿਨੀਂ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਿਯੁਕਤ ਕੀਤੇ ਗਏ ਪ੍ਰਗਟ ਸਿੰਘ ਦੀ ਤਾਜ਼ਪੋਸ਼ੀ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਹੋ ਰਹੀ ਹੈ। ਇਸ ਪ੍ਰੋਗਰਾਮ ਦੀ ਪਿਛਲੇ ਦਿਨਾਂ ਤੋਂ ਵੱਡੀ ਪੱਧਰ ‘ਤੇ ਤਿਆਰੀ ਹੋ ਰਹੀ ਹੈ ਅਤੇ ਇਸ ਸਮਾਗਮ ਵਿਚ ਕੌਮੀ ਆਗੂ ਕੇ.ਸੀ ਵੈਨੁਗੋਪਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਦੇ ਮੌਜੂਦ ਰਹਿਣ ਦੀ ਪੂਰੀ ਉਮੀਦ ਹੈ। ਪੰਜਾਬ ਕਾਂਗਰਸ ਦੇ ਪਿਛਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਬੀਤੀ ਸ਼ਾਮ ਦਿੱਲੀ ਤੋਂ ਪੰਜਾਬ ਪੁੱਜ ਗਏ ਹਨ।

ਇਹ ਵੀ ਪੜ੍ਹੋ 👉ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਨਵਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਸਭ ਨੂੰ ਨਾਲ ਲੈ ਕੇ ਚੱਲਣ ਦਾ ਦਾਅਵਾ ਕੀਤਾ ਹੈ। ਦਸਣਾ ਬਣਦਾ ਹੈ ਕਿ ਹਮੇਸ਼ਾ ਵਿਵਾਦਾਂ ਤੋਂ ਦੂਰ ਤੇ ਹਾਂ-ਪੱਖੀ ਗੱਲ ਕਰਨ ਲਈ ਜਾਣੇ ਜਾਂਦੇ ਪ੍ਰਗਟ ਸਿੰਘ ਹਾਕੀ ਦੇ ਨਾਮਵਰ ਖਿਡਾਰੀ ਰਹੇ ਹਨ। ਪ੍ਰਗਟ ਸਿੰਘ ਖੇਡ ਮੈਦਾਨ ਵਿਚ ਵੀ ਫੁੱਲ-ਬੇਕ ਤੋਂ ਇਲਾਵਾ ਡਿਫ਼ੈਡਟਰ ਦੇ ਤੌਰ ‘ਤੇ ਖੇਡਦੇ ਰਹੇ ਹਨ। ਕਰੀਬ 313 ਕੌਮਾਤਰੀ ਮੈਚਾਂ ਵਿਚ ਖੇਡਣ ਦਾ ਸੁਭਾਗ ਹਾਸਲ ਕਰਨ ਵਾਲੇ ਪ੍ਰਗਟ ਸਿੰਘ ਦੀ ਪ੍ਰਧਾਨਗੀ ਵਿਚ ਭਾਰਤ ਨੇ 168 ਮੈਚ ਖੇਡੇ ਹਨ, ਜਿੰਨ੍ਹਾਂ ਵਿਚੋਂ ਜਿਆਦਾਤਰ ਵਿਚ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ 👉80 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ Faridkot Police ਦਾ ‘ਛੋਟਾ’ ਥਾਣੇਦਾਰ ਵਿਜੀਲੈਂਸ ਨੇ ਢਾਬੇ ਤੋਂ ਚੁੱਕਿਆ

ਇਸ ਦੌਰਾਨ ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਦੇ ਖੇਡ ਮੈਦਾਨ ਵਿਚ ਪਾਏ ਯੋਗਦਾਨ ਲਈ 1989 ਵਿਚ ਅਰੁਜਨ ਅਵਾਰਡ ਅਤੇ 1998 ਵਿਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪਣੀ ਖੇਡ ਕਾਬਲੀਅਤ ਸਦਕਾ ਹੀ ਉਨ੍ਹਾਂ ਨੁੰ ਪੰਜਾਬ ਪੁਲਿਸ ਵਿਚ ਡੀਐਸਪੀ ਅਤੇ ਬਤੌਰ ਐਸਪੀ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਡਾਇਰੈਕਟਰ ਸਪੋਰਟਸ ਦੀ ਵੀ ਜਿੰਮੇਦਾਰੀ ਦਿੱਤੀ।

ਇਹ ਵੀ ਪੜ੍ਹੋ 👉ਪੰਜਾਬ ਵਿਧਾਨ ਸਭਾ ਦਾ ਸ਼ੈਸਨ ਮੁੜ ਸੱਦਿਆ; 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਖੇਡ ਖੇਤਰ ਤੋਂ ਅਚਾਨਕ ਉਹ 2012 ਵਿਚ ਸਿਆਸੀ ਖੇਤਰ ਵਿਚ ਆ ਗਏ, ਜਿੱਥੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਕੈਂਟ ਹਲਕੇ ਤੋਂ ਜਿੱਤ ਹਾਸਲ ਕੀਤੀ। ਇਸਤੋਂ ਬਾਅਦ ਕਾਂਗਰਸ ਵਿਚ ਆਏ ਤੇ 2017 ਤੋਂਂ 2022 ਤੱਕ ਇਸੇ ਹਲਕੇ ਦੇ ਵਿਧਾਇਕ ਰਹੇ। ਕਾਂਗਰਸ ਪਾਰਟੀ ਨੇ ਵੀ ਉਨ੍ਹਾਂ ਦੀ ਕਾਬਲੀਅਤ ਨੁੰ ਦੇਖਦਿਆਂ ਖੇਡ ਮੰਤਰੀ ਦੇ ਅਹੁੱਦੇ ਨਾਲ ਨਿਵਾਜ਼ਿਆ ਤੇ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੀ ਅਹਿਮ ਜਿੰਮੇਵਾਰੀ ਦਿੱਤੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਗੁੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਪੁਲਿਸ ਦੇ ਦਾਖਲ ਹੋਣ ਦੀ CM Mann ਸਮੇਤ AAP ਨੇ ਕੀਤੀ ਸਖ਼ਤ ਨਿੰਦਾ

👉ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ...

Haryana Cabinet का बड़ा फैसला; दीन दयाल लाडो लक्ष्मी योजना के आय पात्रता मानदंडों में बदलाव

👉हरियाणा सरकार ने परिवार की सालाना आय की सीमा...

पीएम मोदी के जनसेवा के 25 वर्ष पूर्ण होने पर हरियाणा मंत्रीमण्डल में किया प्रस्ताव पारित

👉पीएम की विजनरी सोच और कल्याणकारी नीतियों की बदौलत...