👉ਨਿਹੰਗ ਸਿੰਘ ਜਥੇਬੰਦੀਆਂ ਭੜਕੀਆਂ; ਚੰਡੀਗੜ੍ਹ ਦੇ PGI ਹਸਪਤਾਲ ‘ਚ ਹੋ ਸਕਦਾ ਪੋਸਟਮਾਰਟਮ
Mansa News: Parvinder Singh Jhota Murder Case; ਪਿਛਲੀ 13 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀ (CBI) ਦੀ ਮੰਗ ਪੂਰੀ ਹੋਣ ਤੋਂ ਬਾਅਦ ਹੁਣ ਪ੍ਰਵਾਰ ਮ੍ਰਿਤਕ ਦੀ ਦੇਹ ਦੇ ਪੋਸਟਮਾਰਟਮ ਲਈ ਰਾਜ਼ੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਸ ਮਾਮਲੇ ‘ਤੇ ਪ੍ਰਵਾਰ ਹਾਲੇ ਤੱਕ ਸਾਹਮਣੇ ਨਹੀਂ ਆਇਆ ਪ੍ਰੰਤੂ ਸਿਵਲ ਹਸਪਤਾਲ (ਜਿੱਥੇ ਮ੍ਰਿਤਕ ਦੇਹ ਰੱਖੀ ਹੋਈ ਹੈ) ਵਿਚ ਅਚਾਨਕ ਹਲਚਲ ਵਧ ਗਈ ਹੈ।
ਇਹ ਵੀ ਪੜ੍ਹੋ 👉BJP ਤੇ AAP ਇੱਕੋ ਸਿੱਕੇ ਦੇ ਪਹਿਲੂ, ਪੰਜਾਬ ਨੂੰ ਬਚਾਉਣ ਲਈ ਪੰਜਾਬੀ ਹੁਣ ਚੰਗੇ ‘ਬੰਦਿਆਂ’ ਦੀ ਚੋਣ ਕਰਨ : ਪ੍ਰਤਾਪ ਸਿੰਘ ਬਾਜ਼ਵਾ
ਜੇਕਰ ਪੋਸਟਮਾਰਟਮ ਹੋ ਜਾਂਦਾ ਤਾਂ ਇਸਤੋਂ ਬਾਅਦ ਜਲਦ ਅੰਤਿਮ ਸੰਸਕਾਰ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ। ਜਾਣਕਾਰੀ ਮੁਤਾਬਕ ਥੋੜੇ ਸਮੇਂ ਬਾਅਦ ਝੋਟੇ ਦੀ ਮ੍ਰਿਤਕ ਦੇਹ ਨੁੰ ਹੁਣ ਚੰਡੀਗੜ੍ਹ ਦੇ PGI ਹਸਪਤਾਲ ਵਿਚ ਲਿਜਾਇਆ ਜਾਵੇਗਾ, ਜਿੱਥੇ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਮਾਨਸਾ ਦੇ ਤਿੰਨਕੋਣੀ ਵਿਖੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ। ਜਿਕਰਯੋਗ ਹੈ ਕਿ ਬੀਤੇ ਕੱਲ ਹੀ ਪੰਜਾਬ ਸਰਕਾਰ ਨੇ ਪ੍ਰਵਾਰ ਦੀ ਮੰਗ ‘ਤੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ 👉Parvinder Singh Jhota Murder Case; ਦਿਨ ਚੜ੍ਹਣ ਤੋਂ ਪਹਿਲਾਂ CBI ਦੀ ਟੀਮ Mansa ਪੁੱਜੀ
ਇਸ ਦੌਰਾਨ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਝੋਟੇ ਦੇ ਘਰ ਪੁੱਜੇ ਸਨ, ਜਿੱਥੇ ਉਨ੍ਹਾਂ ਤੁਰੰਤ ਜਾਂਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ। ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਾਅਦ ਅੱਜ ਤੜਕਸਾਰ CBI ਦੀ ਟੀਮ ਮਾਨਸਾ ਪੁੱਜ ਗਈ ਸੀ ਤੇ ਉਸਤੋਂ ਬਾਅਦ ਤੁਰੰਤ ਥਾਣਾ ਸਿਟੀ-2 ਤੋਂ ਪੁਲਿਸ ਫ਼ਾਈਲ ਹਾਸਲ ਕਰਕੇ ਆਪਣੇ ਪੱਧਰ ‘ਤੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਦੇ ਬਿਆਨ ਲਏ ਗਏ ਅਤੇ ਨਵੇਂ ਸਿਰਿਓ CBI ਵੱਲੋਂ FIR ਦਰਜ਼ ਕੀਤੀ ਗਈ। ਜਿਸਤੋਂ ਬਾਅਦ ਹੀ ਪੋਸਟਮਾਰਟਮ ਦੀ ਗੱਲ ਤੁਰੀ ਹੈ। CBI ਵੱਲੋਂ ਦਰਜ਼ FIR ਵਿਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਹੀ ਬਣਾਇਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



