Parvinder Singh Jhota Murder Case; ਦਿਨ ਚੜ੍ਹਣ ਤੋਂ ਪਹਿਲਾਂ CBI ਦੀ ਟੀਮ Mansa ਪੁੱਜੀ

Date:

spot_img

Mansa News: Parvinder Singh Jhota Murder Case; ਲੰਘੀ 13 ਅਕਤੂਬਰ ਨੂੰ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਮੇਟੀ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਦੀ ਜਾਂਚ ਲਈ CBI ਦੀ ਟੀਮ ਦਿਨ ਚੜ੍ਹਣ ਤੋਂ ਪਹਿਲਾਂ ਹੀ Mansa ਪੁੱਜ ਗਈ ਹੈ। ਬੀਤੇ ਕੱਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਪ੍ਰਵਾਰ ਨਾਲ ਦੁੱਖ ਪ੍ਰਗਟਾਉਣ ਲਈ ਪੁੱਜੇ ਸਨ, ਜਿੰਨ੍ਹਾਂ 24 ਘੰਟਿਆਂ ਅੰਦਰ ਜਾਂਚ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਸੀ ਪ੍ਰੰਤੂ ਅਮਿਤ ਸ਼ਾਹ ਦੇ ਦਿੱਲੀ ਪੁੱਜਦਿਆਂ ਹੀ ਇੱਕ ਦਿੱਲੀ ਨੰਬਰ ਗੱਡੀ ‘ਤੇ CBI ਦੀ ਪੰਜ ਮੈਂਬਰੀ ਟੀਮ ਮਾਨਸਾ ਸ਼ਹਿਰ ਅੰਦਰ ਪੁੱਜ ਗਈ। ਇਸ ਟੀਮ ਵੱਲੋਂ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਤੋਂ ਰਿਕਾਰਡ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ 👉Parvinder singh Jhote ਦੇ ਪ੍ਰਵਾਰ ਨੂੰ ਮਿਲੇ Amit Shah, ਦਿੱਤਾ ਇਨਸਾਫ਼ ਦਾ ਭਰੋੋਸਾ

ਦਸਣਾ ਬਣਦਾ ਹੈ ਕਿ ਬੀਤੇ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਵਾਰ ਦੀ ਮੰਗ ‘ਤੇ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ (CBI) ਨੂੰ ਸੌਂਪਣ ਦਾ ਐਲਾਨ ਕੀਤਾ ਸੀ ਤੇ ਉਸਤੋਂ ਬਾਅਦ ਮਾਨਸਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਵੱਲੋਂ ਪੰਜਾਬ ਸਰਕਾਰ ਦੁਆਰਾ CBI ਜਾਂਚ ਲਈ ਭੇਜੇ ਪੱਤਰ ਦੀ ਕਾਪੀ ਵੀ ਮ੍ਰਿਤਕ ਝੋਟੇ ਦੇ ਪ੍ਰਵਾਰ ਨੂੰ ਸੌਂਪ ਦਿੱਤੀ ਗਈ ਸੀ। ਪ੍ਰਵਾਰ ਤੇ ਝੋਟੇ ਦੇ ਕਤਲ ਮਾਮਲੇ ਵਿਚ ਇਨਸਾਫ਼ ਲੈਣ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਹੋਰਨਾਂ ਮੰਗਾਂ ਦੇ ਨਾਲ ਪ੍ਰਮੁੱਖ ਤੌਰ ‘ਤੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦੀ ਮੰਗ ਕੀਤੀ ਜਾ ਰਹੀ ਸੀ। ਹਾਲੇ ਤੱਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਅੱਠ ਦਿਨ ਬੀਤਣ ਦੇ ਬਾਅਦ ਵੀ ਉਸਦੀ ਲਾਸ਼ ਦਾ ਪੋਸਟਮਾਰਟਮ ਤੇ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ 👉1 ਲੱਖ ਰੁਪਏ ਦੀ ਰਿਸ਼ਵਤ ਲੈਂਦਾ Punjab Police ਦਾ SHO ਆਪਣੇ ਹੀ ਥਾਣੇ ਦੇ ਕੁਆਟਰ ਵਿਚੋਂ ਗ੍ਰਿਫਤਾਰ

ਹਾਲਾਂਕਿ ਘਟਨਾ ਦੇ ਕੁੱਝ ਹੀ ਘੰਟਿਆਂ ਅੰਦਰ ਮਾਨਸਾ ਪੁਲਿਸ ਨੇ ਮ੍ਰਿਤਕ ਝੋਟੇ ਦੇ ਪਿਤਾ ਭੀਮ ਸਿੰਘ ਦੇ ਬਿਆਨਾਂ ਉੱਪਰ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਤੇ ਲਾਡੀ ਨਾਂ ਦੇ ਵਿਅਕਤੀ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ ਤੇ ਬਾਅਦ ਵਿਚ ਉਸਦੀ ਪਤਨੀ ਨੀਲਮ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ। ਇਸਦੇ ਨਾਲ ਹੀ ਪੁਲਿਸ ਨੇ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਅਤੇ ਘਰ ਨੂੰ ਵੀ ਢਾਹ ਦਿੱਤਾ ਸੀ ਪ੍ਰੰਤੂ ਇਸਦੇ ਬਾਵਜੂਦ ਪ੍ਰਵਾਰ ਤੇ ਇਸ ਮਾਮਲੇ ਵਿਚ ਮਾਨਸਾ ‘ਚ ਚੱਲ ਰਹੇ ਧਰਨੇ ਵਿਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਊੰਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਸਨ। ਇਸ ਮਾਮਲੇ ਵਿਚ ਡੀਐਸਪੀ ਮਾਨਸਾ ਨੇ ਅੱਜ ਸਵੇਰੇ ਮੀਡੀਆ ਨੂੰ CBI ਦੀ ਟੀਮ ਦੀ ਆਮਦ ਬਾਰੇ ਪੁਸ਼ਟੀ ਕਰਦਿਆਂ ਦਸਿਆ ਕਿ ਉਸਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਪੁਲਿਸ ਪੂਰਾ ਸਹਿਯੋਗ ਕਰੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਬਿਜਲੀ ਦੇ ਬਕਾਇਆ ਬਿੱਲਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖ਼ਬਰ!

ਨਿਊਜ਼ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ...

ਬੁਢਾਪਾ ਤੇ ਵਿਧਵਾ ਪੈਨਸ਼ਨ ਬਾਰੇ ਜਾਣੋ ਨਵਾਂ ਅਪਡੇਟ, ਦਿਵਿਆਂਗਾਂ ਨੂੰ ਮਿਲੇਗੀ ਵੱਧ ਸਹਾਇਤਾ

ਨਿਊਜ਼ ਡੈਸਕ : ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ...

ਅਮਰੀਕਾ ’ਚ ਵੀਜ਼ਾ ਨਿਯਮ ਸਖ਼ਤ, ਵਰਕ ਪਰਮਿਟ ਆਟੋ-ਰੀਨਿਊਅਲ ਖਤਮ

ਨਿਊਜ਼ ਡੈਸਕ : ਜ਼ਰਾ ਸੋਚੋ, ਤੁਸੀਂ ਅਮਰੀਕਾ ਵਿੱਚ ਨੌਕਰੀ ਕਰ...

रावण दहन के साथ अपने भीतर की बुराइयों को भी समाप्त करने का लें संकल्प:-मुख्यमंत्री नायब सिंह सैनी

👉*रामराज्य की परिकल्पना गरीबों के सम्मान, कमजोरों को न्याय,...