Sports News: ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਖੁਰਾਣਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਤੀਜੇ ਪੜਾਅ ਦੇ ਪਹਿਲੇ ਦਿਨ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਸੇਂਟ ਜੇਵਿਅਰ ਸਕੂਲ ਬਠਿੰਡਾ ਵਿਖੇ ਬਾਸਕਿਟਬਾਲ, ਨੈੱਟਬਾਲ ਅਤੇ ਹੈਂਡਬਾਲ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ ਵਿਖੇ ਸ਼ਤਰੰਜ ਅਤੇ ਤਲਵਾਰਬਾਜ਼ੀ, ਪੁਲਿਸ ਪਬਲਿਕ ਸਕੂਲ ਵਿਖੇ ਯੋਗਾ, ਸਿਲਵਰ ਓਕਸ ਸਕੂਲ ਵਿਖੇ ਕੁਸ਼ਤੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਵਿਖੇ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਦੇ ਮੁਕਾਬਲੇ ਸ਼ੁਰੂ ਹੋਏ।
ਇਹ ਵੀ ਪੜ੍ਹੋ 👉70ਵੀਆਂ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼
ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਿਡਾਰੀਆਂ ਵਿੱਚ ਮੁਕਾਬਲਿਆਂ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਸੇਂਟ ਜੇਵਿਅਰ ਸਕੂਲ ਬਠਿੰਡਾ ਵਿਖੇ ਪਹੁੰਚੇ। ਉਨ੍ਹਾਂ ਨੇ ਹੈਂਡਬਾਲ, ਨੈੱਟਬਾਲ ਅਤੇ ਬਾਸਕਿਟਬਾਲ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਨਾਲ ਜੁੜਨ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ 👉Modi-Shah ਦਾ ਵੱਡਾ ਪਲਾਨ; ਹਰਿਆਣਾ ‘ਚ ਜਿੱਤ ਦਿਵਾਉਣ ਵਾਲੇ ਆਗੂ ਨੂੰ ਸੌਂਪੀ Punjab ਦੀ ਜਿੰਮੇਵਾਰੀ!
ਅੱਜ ਦੇ ਪ੍ਰਮੁੱਖ ਨਤੀਜੇ
ਤਲਵਾਰਬਾਜ਼ੀ — U-19 ਟੀਮ (ਲੜਕੀਆਂ)
ਇਪੀ (Epee):
🥇 ਪਹਿਲਾ ਸਥਾਨ — ਗੋਨਿਆਣਾ
🥈 ਦੂਜਾ ਸਥਾਨ — ਬਠਿੰਡਾ-2
🥉 ਤੀਜਾ ਸਥਾਨ — ਮੌੜ ਮੰਡੀ
ਸੈਬਰ (Sabre):
🥇 ਪਹਿਲਾ ਸਥਾਨ — ਗੋਨਿਆਣਾ
🥈 ਦੂਜਾ ਸਥਾਨ — ਮੌੜ ਮੰਡੀ
🥉 ਤੀਜਾ ਸਥਾਨ — ਬਠਿੰਡਾ-2
ਫੋਇਲ (Foil):
🥇 ਪਹਿਲਾ ਸਥਾਨ — ਗੋਨਿਆਣਾ
🥈 ਦੂਜਾ ਸਥਾਨ — ਮੌੜ ਮੰਡੀ
🥉 ਤੀਜਾ ਸਥਾਨ — ਬਠਿੰਡਾ-2
ਟੇਬਲ ਟੈਨਿਸ — ਅੰਡਰ-17 ਲੜਕੀਆਂ
🥇 ਪਹਿਲਾ ਸਥਾਨ — ਭੁੱਚੋ ਮੰਡੀ
🥈 ਦੂਜਾ ਸਥਾਨ — ਮੌੜ ਮੰਡੀ
🥉 ਤੀਜਾ ਸਥਾਨ — ਬਠਿੰਡਾ-1
ਯੋਗਾ — U-17 ਲੜਕੀਆਂ (ਫਾਈਨਲ ਨਤੀਜਾ)
🥇 ਪਹਿਲਾ ਸਥਾਨ — ਗੀਤਾ ਰਾਣੀ — 175 ਅੰਕ
🥈 ਦੂਜਾ ਸਥਾਨ — ਏਕਮ ਕੌਰ ਸ. — 164 ਅੰਕ
🥉 ਤੀਜਾ ਸਥਾਨ — ਖੁਸਦੀਪ ਕੌਰ — 150.5 ਅੰਕ
ਇਹ ਵੀ ਪੜ੍ਹੋ 👉ਸੰਗਰੂਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ: ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਜਸਵੀਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਮਨਦੀਪ ਕੌਰ ਲੈਕਚਰਾਰ ਫਿਜ਼ੀਕਲ, ਨੋਡਲ ਅਫ਼ਸਰ ਹੈਂਡਬਾਲ, ਕਨਵੀਨਰ ਲੈਕਚਰਾਰ ਫਿਜ਼ੀਕਲ ਹਰਜਿੰਦਰ ਸਿੰਘ, ਸੁਖਜਿੰਦਰਪਾਲ ਸਿੰਘ ਗੋਗੀ ਲੈਕਚਰਾਰ ਫਿਜ਼ੀਕਲ, ਮਨਦੀਪ ਸਿੰਘ ਡੀ.ਪੀ.ਈ., ਕੁਲਵਿੰਦਰ ਸਿੰਘ ਲੈਕਚਰਾਰ ਫਿਜ਼ੀਕਲ, ਦਵਿੰਦਰਪਾਲ ਸਿੰਘ ਡੀ.ਪੀ.ਈ. ਸੇਂਟ ਜੇਵਿਅਰ ਸਕੂਲ, ਪਵਿੱਤਰ ਸਿੰਘ ਡੀ.ਪੀ.ਈ., ਸੁਖਜਿੰਦਰਪਾਲ ਕੌਰ ਸੁੱਖੀ, ਗੁਰਲਾਲ ਸਿੰਘ ਅਤੇ ਸਰਬਜੀਤ ਕੌਰ ਲੈਕਚਰਾਰ ਫਿਜ਼ੀਕਲ ਸੇਂਟ ਜੋਸਫ਼ ਸਕੂਲ ਆਦਿ ਹਾਜ਼ਰ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




