ਬੱਸ ਅੱਡਾ ਸੰਘਰਸ਼ ਕਮੇਟੀ ਵੱਲੋਂ ਲੁਧਿਆਣਾ ਪੁੱਜਣ ਦਾ ਪ੍ਰੋਗਰਾਮ ਪੁਲਿਸ ਨੇ ਕੀਤਾ ‘ਅਸਫ਼ਲ’

0
725

👉ਰਵਾਨਾ ਹੋਣ ਤੋਂ ਪਹਿਲਾਂ ਹੀ ਪਾਇਆ ਘੇਰਾ, ਹੁਣ ਬਠਿੰਡਾ ਬੰਦ ਦੀ ਤਿਆਰੀ
Bathinda News: ਬਠਿੰਡਾ ਸ਼ਹਿਰ ਦੇ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਲਿਜਾਣ ਵਿਰੁਧ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਲੁਧਿਆਣਾ ਚੱਲੋਂ ਦੇ ਦਿੱਤੇ ਸੱਦੇ ਨੂੰ ਸੋਮਵਾਰ ਤੜਕਸਾਰ ਬਠਿੰਡਾ ਪੁਲਿਸ ਨੇ ਅਸਫ਼ਲ ਬਣਾ ਦਿੱਤਾ। ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇਂ ਅੰਬੇਦਕਰ ਬੁੱਤ ਕੋਲ ਚੱਲ ਰਹੇ ਧਰਨੇ ਵਾਲੀ ਥਾਂ ਤੋਂ ਬੱਸਾਂ ਲੁਧਿਆਣਾ ਲਈ ਰਵਾਨਾ ਹੋਣੀਆਂ ਸਨ, ਜਿੱਥੇ ਲੋਕਾਂ ਵੱਲੋਂ ਬੱਸ ਅੱਡੇ ਨੂੰ ਬਾਹਰ ਲਿਜਾਣ ਦਾ ਵਿਰੋਧ ਕੀਤਾ ਜਾਣਾ ਸੀ। ਪ੍ਰੰਤੂ ਇਸ ਪ੍ਰੋਗਰਾਮ ਦੀ ਭਿਣਕ ਪਹਿਲਾਂ ਹੀ ਬਠਿੰਡਾ ਪੁਲਿਸ ਨੂੰ ਲੱਗੀ ਹੋਈ ਸੀ, ਜਿਸਦੇ ਚੱਲਦੇ ਐਸ.ਪੀ ਹਿਨਾ ਗੁਪਤਾ ਤੇ ਐਸ.ਪੀ ਜਸਮੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਕਰਮਚਾਰੀਆਂ ਨੇ ਧਰਨੇ ਵਾਲੀ ਥਾਂ ਘੇਰਾ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ  10 ਸਾਲ ਪਹਿਲਾਂ ਫ਼ਰਜੀ ਪੁਲਿਸ ਮੁਕਾਬਲੇ ’ਚ ਅਕਾਲੀ ਆਗੂ ਨੂੰ ਮਾਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜਮ ਬੁਰੇ ਫ਼ਸੇ

ਉਧਰ, ਪੁਲਿਸ ਦੇ ਇਰਾਦਿਆਂ ਨੂੰ ਭਾਂਪਦਿਆਂ ਸੰਘਰਸ਼ ਕਮੇਟੀ ਨੇ ਵੀ ਮੌਕੇ ’ਤੇ ਪੈਂਤੜਾ ਬਦਲ ਲਿਆ ਤੇ ਬਠਿੰਡਾ ਦੇ ਫਾਈਰ ਬ੍ਰਿਗੇਡ ਚੌਕ ਕੋਲ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਇਸਦੀ ਜਾਣਕਾਰੀ ਵੀ ਪੁਲਿਸ ਨੂੰ ਲੱਗ ਗਈ, ਜਿਸਤੋਂ ਬਾਅਦ ਪੁਲਿਸ ਨੇ ਉਥੇ ਜਾ ਘੇਰਾ ਪਾਇਆ। ਜਿਸਤੋਂ ਬਾਅਦ ਸੰਘਰਸ਼ ਕਮੇਟੀ ਦੇ ਸੱਦੇ ਹੇਠ ਇਕੱਠੇ ਹੋਏ ਵੱਡੀ ਗਿਣਤੀ ਵਿਚ ਲੋਕਾਂ ਨੇ ਇੱਥੇ ਹੀ ਧਰਨਾ ਸ਼ੁਰੂ ਕਰਦਿਆਂ ਨਾਅਰੇਬਾਜ਼ੀ ਕਰ ਦਿੱਤੀ। ਕਰੀਬ ਸਾਢੇ 10 ਵਜਂੇ ਤੱਕ ਪੁਲਿਸ ਅਧਿਕਾਰੀਆਂ ਤੇ ਸੰਘਰਸ਼ ਕਮੇਟੀ ਵਿਚਕਾਰ ਤਨਾ-ਤਨੀ ਚੱਲਦੀ ਰਹੀ, ਜਿਸਤੋਂ ਬਾਅਦ ਮੁੜ ਧਰਨਾਕਾਰੀ ਅੰਬੇਦਕਰ ਬੁੱਤ ਕੋਲ ਆ ਡਟੇ। ਇਸਦੀ ਪੁਸ਼ਟੀ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ, ‘‘ ਇੱਕ ਪਾਸੇ ਪ੍ਰਸ਼ਾਸਨ ਗੱਲਬਾਤ ਅਤੇ ਲੋਕ ਰਾਏ ਦਾ ਸੱਦਾ ਦੇ ਰਿਹਾ ਤੇ ਦੂਜੇ ਪਾਸੇ ਸ਼ਾਂਤਮਈ ਤਰੀਕੇ ਨਾਲ ਕੀਤੇ ਜਾਣ ਵਾਲੇ ਸੰਘਰਸ਼ਾਂ ਨੂੰ ਵੀ ਪੁਲਿਸ ਦੀ ਤਾਕਤ ਨਾਲ ਦਬਾਇਆ ਜਾ ਰਿਹਾ। ’’

ਇਹ ਵੀ ਪੜ੍ਹੋ  ਬਠਿੰਡਾ ’ਚ ਤੜਕਸਾਰ ਸ਼ੈਰ ਕਰਨ ਆਏ ਵਪਾਰੀ ’ਤੇ ਚੱਲੀਆਂ ਗੋ.ਲੀ+ਆਂ, ਹੋਇਆ ਗੰਭੀਰ ਜਖ਼ਮੀ

ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲਿਸ ਨੇ ਵੱਧ ਗਿਣਤੀ ਵਿਚ ਹੋਣ ਕਾਰਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਬਠਿੰਡਾ ਦੇ ਲੋਕਾਂ ਨੂੰ ਲੁਧਿਆਣਾ ਜਾਣ ਤੋਂ ਰੋਕ ਲਿਆ ਪ੍ਰੰਤੂ ਉਹ ਜਲਦੀ ਹੀ ਰਣਨੀਤੀ ਬਣਾ ਕੇ ਨਵਾਂ ਪ੍ਰੋਗਰਾਮ ਉਲੀਕਣਗੇ। ਉਧਰ, ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਬਠਿੰਡਾ ਨੇ ਵੀ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ’ਚ ਲੁਧਿਆਣੇ ਜਾਣਾ ਚਾਹੁੰਦੇ ਵਰਕਰਾਂ ਨੂੰ ਪੁਲਿਸ ਵੱਲੋਂ ਜਬਰੀ ਰੋਕੇ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਨੇ ਪੁਲਿਸ ਦੀ ਇਸ ਧੱਕੇਸ਼ਾਹੀ ਨੂੰ ਸੰਘਰਸ਼ ਕਰਨ ਦੇ ਹੱਕ ਤੇ ਵੱਡਾ ਹਮਲਾ ਕਰਾਰ ਦਿੱਤਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here