Bathinda News; ਸਾਲ 2024 ਦੀਆਂ ਲੋਕ ਸਭਾ ਚੋਣਾਂ ‘ਚ ਪਹਿਲੀ ਵਾਰ ਬਠਿੰਡਾ ਸ਼ਹਿਰੀ ਹਲਕੇ ਤੋਂ ਨੰਬਰ 1 ‘ਤੇ ਰਹੀ ਭਾਰਤੀ ਜਨਤਾ ਪਾਰਟੀ ਦੀ ਟਿਕਟ ਨੂੰ ਲੈ ਕੇ ਸਿਆਸੀ ਆਗੂਆਂ ਵਿਚਕਾਰ ਦੋੜ ਲੱਗੀ ਹੋਈ ਹੈ। ਗੈਰ-ਭਾਜਪਾਈ ਪਿਛੋਕੜ ਵਾਲੇ ਆਗੂਆਂ ਦੀ ਟਿਕਟ ਨੂੰ ਲੈ ਕੇ ਹੋ ਰਹੀ ਭੱਜਦੋੜ ਨੂੰ ਦੇਖਦਿਆਂ ਜਨਸੰਘ ਤੋਂ ਭਾਜਪਾ ਨਾਲ ਜੁੜੇ ਟਕਸਾਲੀ ਵੀ ਅੰਦਰਖਾਤੇ ‘ਗਤੀਸ਼ੀਲ’ ਹੁੰਦੇ ਦਿਖਾਈ ਦੇ ਰਹੇ ਹਨ। ਅੱਤਵਾਦ ਦੇ ਕਾਲੇ ਦੌਰ ‘ਚ ਇੰਨ੍ਹਾਂ ਟਕਸਾਲੀਆਂ ਨੇ ਬਠਿੰਡਾ ਸ਼ਹਿਰ ‘ਚ ਭਾਜਪਾ ਦਾ ‘ਦੀਵਾ’ ਜਗਦਾ ਰੱਖਿਆ ਹੈ। ਪ੍ਰੰਤੂ ਨਵੇਂ ਸਿਆਸੀ ਮਾਹੌਲ ਵਿਚਕਾਰ ਹੁਣ ਭਾਜਪਾ ਲਈ ‘ਜਿੱਤਣ’ ਦੀ ਸਮਰੱਥਾ ਰੱਖਣ ਵਾਲਾ ‘ਮੰਤਰ’ ਪ੍ਰਮੁੱਖ ਬਣਿਆ ਹੋਇਆ। ਸਿਆਸੀ ਮਾਹਰਾਂ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸਾਬਕਾ ਮੰਤਰੀ ਮਨਪ੍ਰੀਤ ਬਾਦਲ ਤੇ ਹਰਮਿੰਦਰ ਜੱਸੀ ਅੰਦਰੋਂ-ਅੰਦਰੀ ਪੂਰਾ ਜੋਰ-ਤਾਣ ਲਗਾ ਰਹੇ ਹਨ।
ਇਹ ਵੀ ਪੜ੍ਹੋ 👉ਪੰਜਾਬ ਦਾ ਨਾਮੀਂ ਗੈਂਗਸਟਰ ਵਿਦੇਸ਼ ‘ਚ ਗ੍ਰਿਫਤਾਰ; ਜਲਦੀ ਲਿਆਂਦਾ ਜਾਵੇਗਾ ਭਾਰਤ !
ਬਾਓ ਸਰੁਪ ਚੰਦ ਸਿੰਗਲਾ ਨੇ ਆਪਣੀ ਸਿਆਸਤ ਦੀ ਪਾਰੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤੀ ਸੀ ਤੇ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਦਾ ਸਵਾਦ ਵੀ ਚੱਖ ਚੁੱਕੇ ਹਨ। ਜਦੋਂਕਿ ਹਰਮਿੰਦਰ ਜੱਸੀ ਵੀ ਕਾਂਗਰਸ ਦੇ ‘ਟਕਸਾਲੀ’ ਰਹੇ ਹਨ। ਬਠਿੰਡਾ ਸ਼ਹਿਰੀ ਸੀਟ ਹੋਣ ਕਾਰਨ ਅਕਾਲੀਆਂ ਦੇ ਨਾਲ ਗਠਜੋੜ ਸਮੇਂ ਤੋਂ ਹੀ ਭਾਜਪਾ ਇੱਥੋਂ ਦਾਅਵਾ ਜਤਾਉਂਦੀ ਆ ਰਹੀ ਹੈ। ਭਾਜਪਾ ਦੇ ਇਸ ਦਾਅਵੇ ਮੁਤਾਬਕ ਉਸਦੇ ਵੱਲੋਂ ਕਿਸੇ ਹਿੰਦੂ ਚਿਹਰੇ ਨੂੰ ਇੱਥੋਂ ਟਿਕਟ ਦਿੱਤੀ ਜਾਣੀ ਬਣਦੀ ਹੈ ਪ੍ਰੰਤੂ ਮਨਪ੍ਰੀਤ ਦੀ ਭਾਜਪਾ ਹਾਈਕਮਾਂਡ ਨਾਲ ‘ਨੇੜਤਾ’ ਅਤੇ ਹਰਮਿੰਦਰ ਜੱਸੀ ਦੀ ਚਰਚਿਤ ਡੇਰੇ ਨਾਲ ‘ਰਿਸ਼ਤੇਦਾਰੀ’ ਨਵੇਂ ਸਿਆਸੀ ਗਣਿਤ ਨੂੰ ਜਨਮ ਦੇ ਰਹੀ ਹੈ। ਵੱਡੀ ਤੇ ਅਹਿਮ ਗੱਲ ਇਹ ਹੈ ਕਿ ਭਾਜਪਾ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਉਕਤ ਤਿੰਨੋਂ ਆਗੂਆਂ ਵਿਚਕਾਰ ਸਿਆਸੀ ਤੇ ਨਿੱਜੀ ‘ਰਿਸ਼ਤੇ’ ਕੁੜੱਤਣ ਭਰੇ ਰਹੇ ਹਨ।
ਇਹ ਵੀ ਪੜ੍ਹੋ 👉Bathinda ‘ਚ ਨਾਮੀ ਮਸਾਲਿਆਂ ਦੀ ਦੁਕਾਨ ਦੇ ਮਾਲਕ ਤੋਂ ਲੁਟੇਰਿਆਂ ਨੇ ਨਗਦੀ ਲੁੱਟੀ
ਹਰਮਿੰਦਰ ਜੱਸੀ ਤੇ ਸਰੂਪ ਸਿੰਗਲਾ ਦੋ ਵਾਰ ਆਹਮੋ-ਸਾਹਮਣੇ ਬਠਿੰਡਾ ਹਲਕੇ ਤੋਂ ਚੋਣ ਲੜ ਚੁੱਕੇ ਹਨ, ਜਿਸਦੇ ਵਿਚ ਇੱਕ-ਇੱਕ ਵਾਰ ਦੋਨਾਂ ਨੇ ਇੱਕ-ਦੂਜੇ ਨੁੰ ਹਰਾਇਆ ਵੀ ਹੈ। ਇਸੇ ਤਰ੍ਹਾਂ ਮਨਪ੍ਰੀਤ ਤੇ ਸਰੂਪ ਵੀ ਦੋ ਵਾਰ ਸਿਆਸੀ ਮੈਦਾਨ ਵਿਚ ਇੱਕ ਦੂਜੇ ਦੇ ਮੁਕਾਬਲੇ ਚੋਣ ਲੜੇ ਹਨ। ਦੂਜੇ ਪਾਸੇ ਹਰਮਿੰਦਰ ਜੱਸੀ ਧੜਾ ਅੱਜ ਵੀ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਕਟਵਾਉਣ ਵਿਚ ਮਨਪ੍ਰੀਤ ਧੜੇ ਦੇ ਵੱਲੋਂ ਪਾਏ ਵੱਡੇ ਯੋਗਦਾਨ ਨੂੰ ਯਾਦ ਰੱਖੀ ਬੈਠਾ ਹੈ। ਅਜਿਹੇ ਮਾਹੌਲ ਦੇ ਵਿਚ ਭਾਜਪਾ ਦੇ ਕੁੱਝ ਟਕਸਾਲੀ ਆਗੂਆਂ ਨੇ ਆਪਸੀ ਵਿਰੋਧਤਾ ਨੂੰ ਇੱਕ ਪਾਸੇ ਰੱਖ ਕੇ ਇੱਕਜੁਟ ਹੋਣ ਲਈ ਇੱਕ-ਦੂਜੇ ਨੂੰ ਟੋਹਣਾ ਸ਼ੁਰੂ ਕਰ ਦਿੱਤਾ। ਸੂਤਰਾਂ ਮੁਤਾਬਕ ਭਾਜਪਾ ਦੇ ਕੱਟੜ ਟਕਸਾਲੀਆਂ ਵਿਚੋਂ ਅੱਧੀ ਦਰਜ਼ਨ ਪ੍ਰਮੁੱਖ ਆਗੂਆਂ ਦਾ ਨਾਮ ਸਾਹਮਣੈ ਆ ਰਿਹਾ, ਜਿਸਦੇ ਵਿਚ ਅਸ਼ੋਕ ਭਾਰਤੀ, ਮੋਹਨ ਲਾਲ ਗਰਗ, ਨਰਿੰਦਰ ਮਿੱਤਲ, ਤਰਸੇਮ ਗੋਇਲ, ਪਰਮਿੰਦਰ ਗੋਇਲ, ਸ਼ਾਮ ਲਾਲ ਬਾਂਸਲ ਅਤੇ ਸੁਖਪਾਲ ਸਰਾਂ ਆਦਿ ਸ਼ਾਮਲ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





