ਹਲਕਾ ਜਲਾਲਾਬਾਦ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ; ਕਈ ਆਗੂਆਂ ਨੇ ਕਾਂਗਰਸ ਨਾਲ ਮਿਲਾਇਆ ‘ਹੱਥ’

Date:

spot_img

Chandigarh News: ਮੰਗਲਵਾਰ ਨੂੰ ਪੰਜਾਬ ਕਾਂਗਰਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਚੁਣਾਵੀਂ ਹਲਕੇ ਰਹੇ ਜਲਾਲਾਬਾਦ ਨਾਲ ਸਬੰਧਤ ਕਈ ਆਗੂਆਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇੰਨ੍ਹਾਂ ਵਿਚ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਚੁੱਕੇ ਡਾ. ਰਾਜ ਸਿੰਘ ਡਿੱਬੀਪੁਰਾ ਵੀ ਸ਼ਾਮਲ ਹਨ, ਜਿਹੜੇ ਮੌਜੂਦਾ ਸਮੇਂ ਉੱਪ ਪ੍ਰਧਾਨ ਵੀ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਇੰਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਜੀ ਆਇਆ ਕਿਹਾ।

ਇਹ ਵੀ ਪੜ੍ਹੋ 👉Bathinda ‘ਚ ਨਾਮੀਂ ਸਵੀਟ ਸ਼ਾਪ ਦਾ 60 ਸਾਲਾਂ ‘ਮਾਲਕ’ 12 ਸਾਲਾਂ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ

ਡਾ. ਰਾਜ ਸਿੰਘ ਡਿੱਬੀਪੁਰਾ (ਮੀਤ ਪ੍ਰਧਾਨ, ਹਲਕਾ ਜਲਾਲਾਬਾਦ – ਸ਼੍ਰੋਮਣੀ ਅਕਾਲੀ ਦਲ) ਤੋਂ ਇਲਾਵਾ ਇਸ ਹਲਕੇ ਨਾਲ ਸਬੰਧਤ ਸੁਨੀਲ ਜੋਸ਼ਨ ਰਿੰਕੂ (ਉੱਘੇ ਉਦਯੋਗਪਤੀ), ਡਾ. ਜੰਗੀਰ ਸਿੰਘ (ਮੌਜੂਦਾ ਸਰਕਲ ਪ੍ਰਧਾਨ, SAD), ਰਣਜੀਤ ਸਿੰਘ ਲਾਡੀ ਖਹਿਰਾ (ਸਾਬਕਾ ਯੂਥ ਪ੍ਰਧਾਨ, ਬਲਾਕ ਸ਼ਹਿਰੀ SAD), ਸੋਨਾ ਸਿੰਘ (ਸਾਬਕਾ ਸਰਪੰਚ ਤੇ ਸਰਕਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ), ⁠ਸੁਖਵਿੰਦਰ ਸਿੰਘ ਤੇ ਜਸਵੰਤ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਸਬੰਧਤ ਸੁਖਦੇਵ ਸਿੰਘ ਸਵਨਾ ਘੁਬਾਇਆ ਵੀ ਕਾਂਗਰਸ ਵਿਚ ਸ਼ਾਮਲ ਹੋਏ। ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਰੇ ਆਗੂਆਂ ਦਾ ਕਾਂਗਰਸ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਲੀਡਰਸ਼ਿਪ ਨੇ ਕਿਹਾ ਕਿ ਇਹਨਾਂ ਆਗੂਆਂ ਦੇ ਆਉਣ ਨਾਲ ਹਲਕਾ ਜਲਾਲਾਬਾਦ ਅੰਦਰ ਕਾਂਗਰਸ ਪਾਰਟੀ ਨੂੰ ਹੋਰ ਵੀ ਵੱਡਾ ਬਲ ਮਿਲਿਆ ਹੈ। ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ 👉Punjab ਵਿਚ ਮੁੜ ਵੱਜੇਗਾ ‘ਜੰਗੀ’ ਸਾਇਰਨ ; ਹੋਵੇਗਾ ਬਲੈਕ-ਆਉਟ

ਬਠਿੰਡਾ ਹਲਕੇ ਨਾਲ ਸਬੰਧਤ ਦੀਪਕ ਬਾਂਸਲ ਹੋਏ ਕਾਂਗਰਸ ਵਿਚ ਸ਼ਾਮਲ
ਉਧਰ, ਬਠਿੰਡਾ ਸ਼ਹਿਰੀ ਹਲਕੇ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜ ਕੇ ਤਤਕਾਲੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੁੰ ਕਰੜੀ ਟੱਕਰ ਦੇਣ ਵਾਲੇ ਦੀਪਕ ਬਾਂਸਲ ਨੇ ਵੀ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਕੁੱਝ ਸਮਾਂ ਪਹਿਲਾਂ ਹੀ ‘ਆਪ’ ਛੱਡ ਚੁੱਕੇ ਸ਼੍ਰੀ ਬਾਂਸਲ ਬਾਅਦ ਵਿਚ ਸੁਖਪਾਲ ਸਿੰਘ ਖਹਿਰਾ ਨਾਲ ਚਲੇ ਗਏ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related