ਝੋਟੇ ਦੀ ਮ੍ਰਿ*ਤ*ਕ ਦੇਹ ਦਾ ਚੰਡੀਗੜ੍ਹ PGI ਵਿਚ ਪੋਸਟਮਾਰਟਮ ਸ਼ੁਰੂ, ਪਿਤਾ SSP ਦੇ ਤਬਾਦਲਾ ਦੀ ਮੰਗ ‘ਤੇ ਅੜੇ

Date:

spot_img

👉ਪੋਸਟਮਾਰਟਮ ਤੋਂ ਬਾਅਦ ਅੱਜ ਸ਼ਾਮ ਨੂੰ ਹੋ ਸਕਦਾ ਹੈ ਝੋਟੇ ਦਾ ਅੰਤਿਮ ਸਸਕਾਰ
Chandigarh News: parvinder singh jhota murder case; ਲੰਘੀ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ PGI ਹਸਪਤਾਲ ਵਿਚ ਸ਼ੁਰੂ ਹੋ ਗਿਆ ਹੈ। SDM ਦੀ ਨਿਗਰਾਨੀ ਹੇਠ 5 ਡਾਕਟਰਾਂ ਦੀ ਟੀਮ ਵੱਲੋਂ ਇਹ ਪੋਸਟਮਾਰਟਮ ਕੀਤਾ ਜਾ ਰਿਹਾ। ਮ੍ਰਿਤਕ ਦੇਹ ਨੂੰ ਅੱਜ ਤੜਕਸਾਰ ਹੀ ਸੁਰੱਖਿਆ ਹੇਠ ਮਾਨਸਾ ਤੋਂ ਚੰਡੀਗੜ੍ਹ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ 👉ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਰਿਕਾਰਡ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਜਿੱਤਿਆ

ਕਤਲ ਤੋਂ ਬਾਅਦ ਲਾਸ਼ ਨੂੰ ਮਾਨਸਾ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਹੋਇਆ ਸੀ ਜਿੱਥੇ ਪ੍ਰਵਾਰ ਨੇ ਪੋਸਟਮਾਰਟਮ ਕਰਵਾਉਣ ਤੇ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਸੀ। ਪ੍ਰੰਤੂ 4 ਨਵੰਬਰ ਦੀ ਸ਼ਾਮ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਪ੍ਰਵਾਰ ਤੇ ਐਕਸ਼ਨ ਕਮੇਟੀ ਦੀ ਹੋਈ ਗੱਲਬਾਤ ਵਿਚ ਦੋਹਾਂ ਧਿਰਾਂ ਵਿਚਕਾਰ ਸਹਿਮਤੀਬਣ ਗਈ ਸੀ, ਜਿਸਦੇ ਤਹਿਤ ਪ੍ਰਵਾਰ ਨੂੰ 2 ਕਰੋੜ ਦਾ ਮੁਆਵਜ਼ਾ ਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣਾ ਵੀ ਸ਼ਾਮਲ ਹੈ। ਇਸਤੋਂ ਇਲਾਵਾ ਇਸ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਵੀ ਰਿਹਾਅ ਕੀਤਾ ਜਾ ਚੁੱਕਿਆ, ਜਿਸਤੋਂ ਬਾਅਦ ਪ੍ਰਵਾਰ ਪੋਸਟਮਾਰਟਮ ਲਈ ਰਾਜ਼ੀ ਹੋਇਆ ਸੀ।

ਇਹ ਵੀ ਪੜ੍ਹੋ 👉Ex CM Channi ਦੇ ਨਜ਼ਦੀਕੀ Ex MLA ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼, ਜਾਣੋਂ ਮਾਮਲਾ…

ਉਧਰ, ਹੁਣ ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਐਸਐਸਪੀ ਨੇ ਨਸ਼ਿਆਂ ਵਿਰੁੱਧ ਕਾਰਵਾਈ ਕੀਤੀ ਹੁੰਦੀ, ਤਾਂ ਉਨ੍ਹਾਂ ਦੇ ਪੁੱਤਰ ਦਾ ਕਤਲ ਨਾ ਹੁੰਦਾ। ਭੀਮ ਸਿੰਘ ਨੇ ਕਿਹਾ ਕਿ ਉਹ ਐਸਐਸਪੀ ਨੂੰ ਹਟਾਏ ਜਾਣ ਤੱਕ ਇੱਕ ਦਾਣਾ ਵੀ ਨਹੀਂ ਖਾਣਗੇ, ਭਾਵੇਂ ਇਸਦਾ ਮਤਲਬ ਉਨ੍ਹਾਂ ਦੀ ਮੌਤ ਹੀ ਕਿਉਂ ਨਾ ਹੋਵੇ। ਹਾਲਾਂਕਿ ਪਿਤਾ ਭੀਮ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਪੋਸਟਮਾਰਟਮ ਅੱਜ ਸਮੇਂ ਸਿਰ ਪੂਰਾ ਹੋਣ ਤੋਂ ਬਾਅਦ ਲਾਸ਼ ਪ੍ਰਵਾਰ ਨੂੰ ਮਿਲ ਜਾਵੇਗੀ ਤਾਂ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ, ਨਹੀਂ ਤਾਂ ਕੱਲ੍ਹ ਕੀਤਾ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Prem Singh Chandumajra ਆਪਣੇ ਪੁੱਤਰ ਤੇ ਸਾਥੀਆਂ ਸਮੇਤ ਅੱਜ ਹੋਣਗੇ ਅਕਾਲੀ ਦਲ ਵਿਚ ਸ਼ਾਮਲ

Patiala News: Prem Singh Chandumajra ; ਸਾਬਕਾ ਸੰਸਦ ਮੈਂਬਰ...