PPCC ਪ੍ਰਧਾਨ ਪ੍ਰਗਟ ਸਿੰਘ ਤੇ Ex CM ਚੰਨੀ ਨੇ ਮਰਹੂਮ ਜਟਾਣਾ ਦੇ ਪ੍ਰਵਾਰ ਨੂੰ ਹਲਕਾ ਤਲਵੰਡੀ ਸਾਬੋ ਤੋਂ ਦਿੱਤੀ ਸਿਆਸੀ ਥਾਪੀ

Date:

spot_img

👉ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ ਦੋਨਾਂ ਆਗੂਆਂ ਨੇ ਖੁਸਬਾਜ਼ ਜਟਾਣਾ ਦੇ ਘਰ ਪ੍ਰਵਾਰ ਨਾਲ ਕੀਤੀ ਮੁਲਾਕਾਤ
Bathinda News: ਮਾਲਵਾ ਪੱਟੀ ਦੀ ਸਿਆਸਤ ਦਾ ‘ਚਮਕਦਾ ਸਿਤਾਰਾ’ ਮੰਨਿਆਂ ਜਾਂਦਾ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਦੀ ਬੇਸ਼ੱਕ ਕੁੱਝ ਮਹੀਨੇ ਪਹਿਲਾਂ ਇੱਕ ਸ਼ੱਕੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ ਪ੍ਰੰਤੂ ਅੱਜ ਵੀ ਉਸਦੀ ਹਰਮਨਪਿਆਰਤਾ ਤੇ ਕਾਂਗਰਸ ਪਾਰਟੀ ਵਿਚ ਸਤਿਕਾਰ ਬਰਕਰਾਰ ਹੈ। ਇਸੇ ਦੇ ਚੱਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਅਹੁੱਦੇ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜ ਕੇ ਮਰਹੂਮ ਜਟਾਣਾ ਦੇ ਪ੍ਰਵਾਰ ਨਾਲ ਮੁਲਾਕਾਤ ਕਰਦਿਆਂ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਦੋਨਾਂ ਆਗੂਆਂ ਨੇ ਜਟਾਣਾ ਦੇ ਪ੍ਰਵਾਰ ਨੁੰ ਸਿਆਸੀ ਥਾਪੜਾ ਦਿੰਦਿਆਂ ਐਲਾਨ ਕੀਤਾ ਕਿ, ‘‘ ਪਾਰਟੀ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦੇ ਨਾਲ ਖੜੀ ਹੈ ਤੇ ਹਲਕੇ ਦੇ ਲੋਕ ਵੀ ਪ੍ਰਵਾਰ ਦੇ ਵੱਲ ਵੇਖ ਰਹੇ ਹਨ, ਜਿਸਦੇ ਚੱਲਦੇ ਹੁਣ ਸਮਾਂ ਆ ਗਿਆ ਹੈ ਕਿ ਜਟਾਣਾ ਦੇ ਅਧੂਰੇ ਸੁਪਨਿਆਂ ਨੁੰ ਪੂਰਾ ਕਰਨ ਲਈ ਪ੍ਰਵਾਰ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਦੀ ਬਾਂਹ ਫ਼ੜੇ। ”

ਇਹ ਵੀ ਪੜ੍ਹੋ 👉..ਜਦ ਖੇਤ ਹੀ ਵਾੜ੍ਹ ਨੂੰ ਖਾਣ ਲੱਗੇ; ਨਸ਼ਾ ਰੋਕਣ ਲਈ ਲਗਾਏ ਐਂਟੀ ਡਰੋਨ ਸਿਸਟਮ ‘ਤੇ ਤੈਨਾਤ ਪੰਜਾਬ ਪੁਲਿਸ ਦਾ ਕਾਂਸਟੇਬਲ 100 ਕਰੋੜ ਦੀ ਹੈਰੋਇਨ ਸਮੇਤ ਕਾਬੂ

ਖੁਸਬਾਜ਼ ਸਿੰਘ ਜਟਾਣਾ ਦੇ ਪਿਤਾ ਬਲਜਿੰਦਰ ਸਿੰਘ ਜਟਾਣਾ ਅਤੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਸ: ਚੰਨੀ ਅਤੇ ਪ੍ਰਗਟ ਸਿੰਘ ਨੇ ਕਿਹਾ ਕਿ, ‘‘ ਬੇਸ਼ੱਕ ਸਰਦਾਰ ਜਟਾਣਾ ਇਸ ਸਮੇਂ ਦੁਨੀਆਂ ਵਿਚ ਨਹੀਂ ਰਹੇ ਪ੍ਰੰਤੂ ਪਹਿਲਾਂ ਦੀ ਤਰ੍ਹਾਂ ਉਹ ਉਨ੍ਹਾਂ ਦੇ ਦਿਲਾਂ ਵਿਚ ਵਸਦਾ ਹੈ, ਜਿਸਦੇ ਚੱਲਦੇ ਉਹ ਪ੍ਰਵਾਰ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਨ ਆਏ ਹਨ। ” ਸਾਬਕਾ ਮੁੱਖ ਮੰਤਰੀ ਚੰਨੀ ਨੇ ਜਟਾਣਾ ਦੇ ਸਮਰਥਕਾਂ ਅਤੇ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ, ‘‘ ਸ: ਜਟਾਣਾ ਨੇ ਉਨ੍ਹਾਂ ਸਾਰਿਆਂ ਦੇ ਲਈ ਬਹੁਤ ਕੰਮ ਕੀਤਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਤਿਆਰੀ ਕਰਨ ਤੇ 2027 ਵਿਚ ਪ੍ਰਵਾਰ ਦੇ ਕਿਸੇ ਮੈਂਬਰ ਨੂੰ ਚੋਣ ਲੜਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇ। ” ਇਸ ਮੌਕੇ ਇੰਨ੍ਹਾਂ ਦੇ ਨਾਲ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਭਾਰਤ ਭੂਸ਼ਣ ਆਸੂ, ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸਾਬਕਾ ਪ੍ਰਧਾਨ ਯੂਥ ਕਾਂਗਰਸ ਬਰਿੰਦਰ ਸਿੰਘ ਢਿੱਲੋਂ, ਐਮ ਪੀ ਸੇਰ ਸਿੰਘ ਘੁਬਾਇਆ, ਕਾਲਾ ਢਿੱਲੋਂ ਐਮਐਲਏ, ਬਿਕਰਮ ਮੋਫ਼ਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਰਾਜਨ ਗਰਗ, ਯੁਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ,ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਕੀ, ਦਿਲਪ੍ਰੀਤ ਜਟਾਣਾ, ਦਰਸ਼ਨ ਸੰਧੂ ਸਮੇਤ ਤਲਵੰਡੀ ਸਾਬੋ ਹਲਕੇ ਤੋਂ ਸੈਕੜਿਆਂ ਦੀ ਤਾਦਾਦ ਵਿਚ ਆਗੂ ਤੇ ਵਰਕਰ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Gurmeet Singh Khudiyan ਨੇ ਡੇਅਰੀ ਵਿਕਾਸ ਵਿਭਾਗ ਵਿੱਚ ਨਵ-ਨਿਯੁਕਤ 23 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

👉ਸਾਲ 2022 ਤੋਂ ਹੁਣ ਤੱਕ ਡੇਅਰੀ ਵਿਕਾਸ ਵਿਭਾਗ ਵਿੱਚ...