Tarn Taran News: ਬੀਐਸਐਫ਼ ਅਤੇ ਐਨਸੀਬੀ (BSF & NCB) ਵੱਲੋਂ ਬੁੱਧਵਾਰ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿਖੇ ਕੀਤੀ ਇੱਕ ਵੱਡੀ ਕਾਰਵਾਈ ਦੇ ਵਿਚ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੂੰ 100 ਕਰੋੜ ਮੁੱਲ ਦੀ ਕਰੀਬ 15 ਕਿਲੋਂ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਕਾਂਸਟੇਬਲ ਦੀ ਪਹਿਚਾਣ ਕਰਨਬੀਰ ਸਿੰਘ (ਨੰਬਰ 729) ਤਰਨਤਾਰਨ ਦੇ ਵਜੋਂ ਹੋਈ ਹੈ, ਜੋਕਿ ਘਟਨਾ ਸਮੇਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਇਸ ਖੇਪ ਨੂੰ ਆਪਣੀ ਕਾਰ ‘ਤੇ ਰੱਖ ਕੇ ਲਿਜਾ ਰਿਹਾ ਸੀ। ਕਾਬੂ ਕੀਤੇ ਜਾਣ ਸਮੇਂ ਉਸਦਾ ਇੱਕ ਚਚੇਰਾ ਭਰਾ ਵੀ ਉਸਦੇ ਨਾਲ ਦਸਿਆ ਜਾ ਰਿਹਾ।
ਇਹ ਵੀ ਪੜ੍ਹੋ 👉Mad Sandhu murder case; ਮੁੱਖ ਮੁਲਜ਼ਮ ਜੋਬਨਪ੍ਰੀਤ ਸਿੰਘ ਮੁੰਬਈ ਤੋਂ ਕਾਬੂ; 3 ਪਿਸਤੌਲ ਬਰਾਮਦ
ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਪਿਛਲੇ ਸਾਲ ਸਰਹੱਦਾਂ ‘ਤੇ ਅਰਬਾਂ ਰੁਪਏ ਖਰਚ ਕਰਕੇ ਤੈਨਾਤ ਕੀਤੇ ਐਂਟੀ ਡਰੋਨ ਸਿਸਟਮ ਉੱਪਰ ਹੀ ਕਾਂਸਟੇਬਲ ਕਰਨਬੀਰ ਸਿੰਘ ਤੈਨਾਤ ਸੀ। ਜਿਸਦੇ ਚੱਲਦੇ ਉਸਨੂੰ ਸਾਰਾ ਭੇਤ ਸੀ ਤੇ ਉਹ ਡਰੋਨ ਰੋਕਣ ਦੀ ਬਜਾਏ ਖੁਦ ਹੀ ਹੈਰੋਇਨ ਦੀ ਖੇਪ ਮੰਗਵਾ ਰਿਹਾ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਵੀ ਘਟਨਾ ਦੀ ਪੁਸ਼ਟੀ ਕਰਦਿਆਂ ਮੀਡੀਆ ਨੁੰ ਦਸਿਆ ਕਿ ਮੁਲਜ਼ਮ ਕਾਂਸਟੇਬਲ ਕਰਨਬੀਰ ਸਿੰਘ ਥਾਣਾ ਖਾਲੜਾ ਵਿਖੇ ਐਂਟੀ ਡਰੋਨ ਸਿਸਟਮ ਵਿਖੇ ਤੈਨਾਤ ਸੀ ਤੇ ਅੱਜ ਘਟਨਾ ਸਮੇਂ ਉਸਨੂੰ ਪਿੰਡ ਲਹੀਆ ਵਿਖੇ ਕਾਬੂ ਕੀਤਾ ਗਿਆ। ਪੁਲਿਸ ਤੇ ਕੇਂਦਰੀ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਾਂਸਟੇਬਲ ਹੁਣ ਤੱਕ ਕਿੰਨੀਆਂ ਨਸ਼ੇ ਦੀਆਂ ਖੇਪਾਂ ਮੰਗਵਾ ਚੁੱਕਿਆ ਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



