Punjab News: Punjab Govt ਦੇ ਵਿਚ ਜਲਦੀ ਹੀ ਦੋ ਨਵੇਂ ਉੱਪ ਮੁੱਖ ਬਣਾਏ ਜਾਣ ਦੀਆਂ ਤਿਆਰੀਆਂ ਹਨ। ਇਸਦੇ ਲਈ ਸਿਆਸੀ ਹਲਕਿਆਂ ਵਿਚ ਚਰਚਾਵਾਂ ਜੋਰਾਂ ‘ਤੇ ਚੱਲ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋਂ ਪੰਜਾਬ ਦੇ ਵਿਚ ਇੱਕ ਦਲਿਤ ਆਗੂ ਨੂੰ ਉੱਪ ਮੁੱਖ ਮੰਤਰੀ ਬਣਾਏ ਜਾਣ ਦਾ ਵਾਅਦਾ ਕੀਤਾ ਸੀ। ਹੁਣ ਚੋਣਾਂ ਵਿਚ ਘੱਟ ਸਮਾਂ ਰਹਿ ਜਾਣ ਕਾਰਨ ਇਹ ਵਾਅਦਾ ਪੂਰਾ ਕਰਨ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਕਿਸੇ ਹਿੰਦੂ ਆਗੂ ਨੂੰ ਵੀ ਇਹ ਅਹੁੱਦਾ ਦੇਣ ਬਾਰੇ ਕਿਹਾ ਜਾ ਰਿਹਾ।
ਹਾਲਾਂਕਿ ਕਿਸ-ਕਿਸ ਨੂੰ ਇਹ ਅਹੁੱਦਾ ਦਿੱਤਾ ਜਾਣਾ ਹੈ, ਇਸਦੇ ਬਾਰੇ ਕੋਈ ਅਧਿਕਾਰਤ ਗੱਲ ਸਾਹਮਣੇ ਨਹੀਂ ਆਈ ਪ੍ਰੰਤੂ ਰਾਜਨੀਤਿਕ ਗਲਿਆਰਿਆਂ ਤੇ ਚੰਡੀਗੜ੍ਹ ਦੇ ਸਕੱਤਰੇਤ ਵਿਚ ਜਿੰਨ੍ਹਾਂ ਨਾਵਾਂ ਦੀ ਚਰਚਾ ਚੱਲ ਰਹੀ ਹੈ, ਉਸਦੇ ਵਿਚ ਦੋ ਹਿੰਦੂ ਮੰਤਰੀਆਂ ਤੇ ਦੋ ਦਲਿਤ ਮੰਤਰੀਆਂ ਦੇ ਨਾਮ ਲਏ ਜਾ ਰਹੇ ਹਨ ਦਲਿਤ ਆਗੂਆਂ ਵਿਚੋਂ ਜਿੱਥੇ ਸਭ ਤੋਂ ਪ੍ਰਬਲ ਦਾਅਵੇਦਾਰ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਨਿਆ ਜਾ ਰਿਹਾ, ਉਥੇ ਹੁਣ ਇਸਦੇ ਵਿੱਚ ਇੱਕ ਮਹਿਲਾ ਦਲਿਤ ਮੰਤਰੀ ਬਲਜੀਤ ਕੌਰ ਦਾ ਨਾਮ ਵੀ ਜੁੜ ਗਿਆ ਹੈ। ਮਲੋਟ ਹਲਕੇ ਤੋਂ ਵਿਧਾਇਕ ਤੇ ਫ਼ਰੀਦਕੋਟ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰੋ ਸਾਧੂ ਸਿੰਘ ਦੀ ਪੁੱਤਰੀ ਬਲਜੀਤ ਕੌਰ ਪੇਸ਼ੇ ਵਜੋਂ ਅੱਖਾਂ ਦੇ ਡਾਕਟਰ ਸਨ ਪ੍ਰੰਤੂ ਪਾਰਟੀ ਵੱਲੋਂ 2022 ਵਿਚ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਤੇ ਬਾਅਦ ਵਿਚ ਮੰਤਰੀ ਦੇ ਅਹੁੱਦੇ ਨਾਲ ਨਿਵਾਜ਼ਿਆਂ ਗਿਆ।
ਇਹ ਵੀ ਪੜ੍ਹੋ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਨਾਲ ਹਿਤਾਂ ਦੇ ਟਕਰਾਅ ‘ਤੇ ਕੀਤਾ ਸਵਾਲ
ਜਦਕਿ ਹਰਪਾਲ ਸਿੰਘ ਚੀਮਾ ਪਾਰਟੀ ਦੇ ਫ਼ਾਉਂਡਰ ਮੈਂਬਰਾਂ ਵਿਚੋਂ ਇੱਕ ਹਨ ਤੇ ਦਿੱਲੀ ਦੀ ਟੀਮ ਦੇ ਕਾਫ਼ੀ ਨੇੜੇ ਮੰਨੇ ਜਾਂਦੇ ਹਨ। ਇਸੇ ਤਰ੍ਹਾਂ ਹਿੰਦੂ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਪਹਿਲਾਂ ਅਮਨ ਅਰੋੜਾ ਦਾ ਨਾਮ ਪੂਰੀ ਚਰਚਾ ਵਿਚ ਸੀ ਪ੍ਰੰਤੂ ਉਨ੍ਹਾਂ ਨੂੰ ਪੰਜਾਬ ਆਪ ਦਾ ਪ੍ਰਧਾਨ ਬਣਾਏ ਜਾਣ ਅਤੇ ਹੁਣ ਲੁਧਿਆਣਾ ਉੱਪ ਚੋਣ ਜਿੱਤਣ ਤੋਂ ਬਾਅਦ ਪ੍ਰਭਾਵਸ਼ਾਲੀ ਵਿਭਾਗਾਂ ਦੇ ਮੰਤਰੀ ਬਣੇ ਸੰਜੀਵ ਅਰੋੜਾ ਦਾ ਨਾਮ ਅੱਗੇ ਦਸਿਆ ਜਾ ਰਿਹਾ। ਸ਼੍ਰੀ ਅਰੋੜਾ ਵੀ ਦਿੱਲੀ ਟੀਮ ਦੀ ਪਸੰਦ ਦੱਸੇ ਜਾ ਰਹੇ ਹਨ। ਬਹਰਹਾਲ, ਆਮ ਆਦਮੀ ਪਾਰਟੀ ਦੀ ਹਾਈਕਮਾਂਡ ਕਦ ਇਸ ਸਬੰਧੀ ਫੈਸਲਾ ਲੈਂਦੀ ਹੈ, ਇਹ ਤਾਂ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਜਲਦੀ ਹੀ ਪੰਜਾਬ ਨੁੰ ਦੋ ਉੱਪ ਮੁੱਖ ਮੰਤਰੀ ਮਿਲਣ ਦੀਆਂ ਚਰਚਾਵਾਂ ਦਾ ਬਜ਼ਾਰ ਪੂਰੀ ਤਰ੍ਹਾਂ ਗਰਮ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





