ਬਠਿੰਡਾ, 30 ਅਗਸਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਥੱਲੇ ਡਾ ਅਵਤਾਰ ਸਿੰਘ ਦੀ ਅਗਵਾਈ ਹੇਠ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਸਾਇੰਸਦਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਨਿਰਧਾਰਿਤ ਤਨਖਾਹ ਸਕੇਲਾਂ ਦਾ 1 ਜਨਵਰੀ 2016 ਤੋਂ ਬਕਾਇਆ ਦੇਣ, ਨਵੇਂ ਭਰਤੀ ਹੋ ਰਹੇ ਵਿਗਿਆਨੀਆਂ ਲਈ ਸਿਰਫ ਮੁੱਢਲੀ ਤਨਖਾਹ ਵਾਲਾ ਨੋਟੀਫਿਕੇਸ਼ਨ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੋਂ ਇਲਾਵਾ ਯੂਨੀਵਰਸਿਟੀ ਅਧਿਆਪਕਾਂ ਨੂੰ ਮਿਲਣ ਵਾਲੇ ਭੱਤੇ ਅਤੇ ਗਰੈਚੁਟੀ,
ਆਪਣੀ ਮਾਸੂਮ ਧੀ ਨਾਲ ਬਲਾਤਕਾਰ ਕਰਨ ਵਾਲੇ ਕਲਯੁਗੀ ‘ਪਿਊ’ ਨੂੰ ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
1 ਜਨਵਰੀ 2016 ਤੋਂ ਸੋਧੀਆਂ ਪੈਨਸ਼ਨਾਂ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਵਿੱਚ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦੀ ਨੀਤੀ ਦੇ ਖਿਲਾਫ ਦਿੱਤਾ ਗਿਆ। ਇਸ ਧਰਨੇ ਉਪਰੰਤ ਡਾ ਅਵਤਾਰ ਸਿੰਘ, ਡਾ ਜੀ.ਐਸ. ਰੋਮਾਣਾ, ਡਾ ਅਮਰਜੀਤ ਸਿੰਘ ਸੰਧੂ, ਡਾ ਜਸਵਿੰਦਰ ਕੌਰ ਬਰਾੜ ਅਤੇ ਡਾ ਏ.ਪੀ.ਐਸ. ਧਾਲੀਵਾਲ ਨੇ ਸਾਂਝੇ ਰੂਪ ਵਿੱਚ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਵਲੋਂ ਇਹਨਾਂ ਮੰਗਾਂ ਉੱਪਰ ਕੋਈ ਹਾਂ ਪੱਖੀ ਫੈਸਲਾ ਨਹੀ ਲਿਆ ਜਾਂਦਾ ਤਾਂ ਅਗਲੇ ਦਿਨਾਂ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਬਠਿੰਡਾ ਵਿੱਚ ਵੱਡੇ ਪੱਧਰ ਦਾ ਰੋਸ ਪ੍ਰਦਰਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਬਲਵਿੰਦਰ ਸਿੰਘ ਭੂੰਦੜ ਦੀ ਨਿਯੁਕਤੀ ਨੂੰ ਮੁੱਢੋਂ ਰੱਦ ਕੀਤਾ
ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਨਵੀ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ।ਜਿਕਰਯੋਗ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਰੇ ਖੇਤਰੀ ਕੇਂਦਰਾਂ ਅਤੇ ਸਮੂਹ ਜਿਲਾ ਪੱਧਰ ਦੇ ਅਧਿਆਪਕ ਅਤੇ ਵਿਗਿਆਨੀ ਆਪਣੇ ਖੋਜ ਅਤੇ ਅਧਿਆਪਨ ਕਾਰਜਾਂ ਨੂੰ ਠੱਪ ਕਰਕੇ ਇਨਾਂ ਮੁੱਢਲੀਆਂ ਮੰਗਾਂ ਦੀ ਪੂਰਤੀ ਹਿੱਤ ਰੋਸ ਪ੍ਰਦਰਸ਼ਨ ਦੀ ਪੁਰਜ਼ੋਰ ਹਮਾਇਤ ਕਰ ਰਹੇ ਹਨ।ਇਸ ਧਰਨੇ ਨੂੰ ਡਾ.ਪ੍ਰਿਤਪਾਲ ਸਿੰਘ, ਡਾ ਸਵਰਪ੍ਰਿਅ, ਡਾ ਚੇਤਕ ਬਿਸ਼ਨੋਈ ਅਤੇ ਡਾ ਅਨੁਰੀਤ ਕੌਰ ਨੇ ਸੰਬੋਧਨ ਕੀਤਾ।
Share the post "PAU ਕੈਂਪਸ ਬਠਿੰਡਾ ਦੇ ਸਾਇੰਸਦਾਨਾਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ"