ਬਠਿੰਡਾ, 4 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ 27 ਦਿਨਾਂ ਤੋਂ ਸੰਘਰਸ਼ ਕਰਦੇ ਆ ਰਹੇ ਦਫ਼ਤਰੀ ਬਾਬੂਆਂ ਵਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਝੰਡੇ ਹੇਠ ਲਗਾਤਾਰ ਕਲਮਛੋੜ ਹੜਤਾਲ ਜਾਰੀ ਹੈ। ਬੇਸ਼ੱਕ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਚੁੱਪ ਬੈਠੀ ਹੋਈ ਹੈ ਪ੍ਰੰਤੂ ਇਸ ਕਲਮਛੋੜ ਕਾਰਨ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਸੰਘਰਸ਼ ਦੇ 27ਵੇਂ ਦਿਨ ਸੋਮਵਾਰ ਨੂੰ ਜਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਖਿੱਪਲ ਦੀ ਅਗਵਾਈ ਹੇਠ ਕਲਮ ਛੋੜ ਹੜਤਾਲ ਜਾਰੀ ਰੱਖਦਿਆਂ ਸਰਕਾਰ ਦੇ ਵਿਰੁਧ ਘੜੇ ਭੰਨ ਕੇ ਰੋਸ਼ ਮੁਜ਼ਾਹਾਰਾ ਵੀ ਕੀਤਾ ਗਿਆ।
Big News: ਜਨਤਕ ਥਾਵਾਂ ‘ਤੇ ‘ਖ਼ਾਲਿਸਤਾਨ’ ਦੇ ਨਾਅਰੇ ਲਿਖਣ ਵਾਲੇ ਬਠਿੰਡਾ ਦੇ ਦੋ ਨੌਜਵਾਨ ਗ੍ਰਿਫਤਾਰ
ਇਸ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਸਾਲ 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ, ਡੀਏ ਦਾ ਬਕਾਇਆ ਦੇਣ, ਏਸੀਪੀ ਸਕੀਮ ਲਾਗੂ ਕਰਨ ਅਤੇ 200 ਰੁਪਏ ਵਿਕਾਸ ਟੈਕਸ ਵਾਪਸ ਲੈਣ ਆਦਿ ਦੀ ਮੰਗ ਕੀਤੀ ਗਈ। ਅੱਜ ਦੇ ਰੋਸ ਧਰਨੇ ਤੇ ਮੁਜਾਹਰੇ ਵਿੱਚ ਇੰਜ: ਜਤਿੰਦਰ ਕ੍ਰਿਸ਼ਨ ਤੇ ਸੁਖਚੈਨ ਸਿੰਘ ਪੈਨਸ਼ਨਰਜ਼ ਐਸੋਸੀਏਸ਼ਨ, ਐਸਐਸ ਯਾਦਵ ਪੀਐਸਐਸਐਫ, ਗੁਰਦਰਸ਼ਨ ਸਿੰਘ ਬੀਐਡ ਫਰੰਟ, ਅਮਰਜੀਤ ਸਿੰਘ ਮੰਗਲੀ ਤੇ ਗੁਰਮੇਲ ਸਿੰਘ ਸਕੱਤਰ ਥਰਮਲ ਲਹਿਰਾ ਮੁਹੱਬਤ, ਬਲਦੇਵ ਸਿੰਘ ਜਰਨਲ ਸਕੱਤਰ ਪੀਐਸਐਮਐਸਯੁੂ ,
Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ
ਵੀਰਭਾਨ ਮੰਡਲ ਪ੍ਰਧਾਨ, ਕੁਲਵਿੰਦਰ ਨਥੇਹਾ ਤੇ ਸੁਦਰਸ਼ਨ ਸਿੰਘ ਸੀਪੀਐਫ ਯੁੂਨੀਅਨ,ਸਿਕੰਦਰ ਸਿੰਘ ਧਾਲੀਵਾਲ ਪ੍ਰਧਾਨ ਸਾਂਝਾ ਮੁਲਜਮ ਫਰੰਟ, ਜਸਕਰਨ ਸਿੰਘ ਗਹਿਰੀ ਬੁੱਟਰ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ, ਮਨਜੀਤ ਸਿੰਘ ਧੰਜਲ ਪੈਨਸ਼ਨਰਜ਼ ਐਸੋਸੀਏਸ਼ਨ, ਮਨਜੀਤ ਸਿੰਘ ਦਰਜਾ ਚਾਰ ਪ੍ਰਧਾਨ ਯੁੂਨੀਅਨ ਬਠਿੰਡਾ ਤੇ ਆਈਡੀ ਕਟਾਰੀਆ ਦੇ ਨਾਲ ਨਾਲ ਸਾਰੇ ਵਿਭਾਗਾਂ ਦੇ ਪ੍ਰਧਾਨ ਤੇ ਜਰਨਲ ਸਕੱਤਰ ਤੇ ਸਮੁੱਚਾ ਮਨਿਸਟਰੀਅਲ ਸਟਾਫ ਹਾਜਿਰ ਸੀ।ਅੰਤ ਵਿੱਚ ਜਿਲ੍ਹਾ ਖਜਾਨਚੀ ਗੁਰਸੇਵਕ ਸਿੰਘ ਵੱਲੋ ਭਰਾਤਰੀ ਜੱਥੇਬੰਦੀਆ ਅਤੇ ਸਮੂਹ ਮਨਿਸਟਰੀਅਲ ਸਟਾਫ ਦਾ ਧੰਨਵਾਦ ਕੀਤਾ ਗਿਆ।
Share the post "ਦਫ਼ਤਰੀ ਬਾਬੂਆਂ ਨੇ ਮੰਗਾਂ ਦੀ ਪੂਰਤੀ ਲਈ ਬਠਿੰਡਾ ’ਚ ਘੜੇ ਭੰਨ ਕੇ ਕੀਤਾ ਰੋਸ ਮੁਜਾਹਰਾ"