ਬਿਜਲੀ ਕਾਮਿਆਂ ਦੀ ਜੱਥੇਬੰਦੀਆਂ ਵਲੋਂ ਹੜਤਾਲ ਸ਼ੁਰੂ

Date:

spot_img

7 ਦੰਸਬਰ ਨੂੰ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਧਰਲੇ ਦੀਆਂ ਤਿਆਰੀਆਂ ਜੋਰਾਂ ’ਤੇ
ਬਠਿੰਡਾ, 4 ਦਸੰਬਰ: ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ, ਸਰਕਲ ਸੱਕਤਰ ਸਤਵਿੰਦਰ ਸਿੰਘ,ਸਰਕਲ ਮੀਤ ਪ੍ਰਧਾਨ ਹੇਮਰਾਜ, ਸ਼ਮਸ਼ੇਰ ਸਿੰਘ ਡਵੀਜਨ ਮੌੜ ਪ੍ਰਧਾਨ ਜਸਪਾਲ ਭੀਖੀ,ਰਮਨ ਬੁਢਲਾਡਾ ਤੇ ਪਰਵਿੰਦਰ ਬਿੱਟੂ ਰਾਮਪੁਰਾ ਨੇ ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਰਾਤ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ।

Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ

ਜਥੇਬੰਦੀ ਆਗੂਆਂ ਨੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿਤਾਂ ਦੇ ਅਦਾਰੇ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ ਇਸ ਲਈ ਮੁਲਾਜ਼ਮਾਂ ਕੋਲ ਸੰਘਰਸ਼ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਵਲੋਂ ਜੱਥੇਬੰਦੀ ਨਾਲ ਮੀਟਿੰਗ ਕਰਕੇ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦੇ 7 ਦਸੰਬਰ ਨੂੰ ਜਥੇਬੰਦੀ ਵੱਲੋਂ ਪਟਿਆਲਾ ਵਿਖੇ ਦਿੱਤੇ ਜਾ ਰਹੇ ਸੂਬਾਈ ਧਰਨੇ ਚ ਵੱਡੀ ਗਿਣਤੀ ਪਰਿਵਾਰਾਂ ਨਾਲ ਸਮੂਲੀਅਤ ਕੀਤੀ ਜਾਵੇਗੀ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 3-4 ਦੰਸਬਰ ਨੂੰ ਜੱਥੇਬੰਦੀ ਦੇ ਸਰਕਲ, ਡਵੀਜ਼ਨ ਤੇ ਸਬ ਡਵੀਜ਼ਨ ਆਗੂਆਂ ਦੀ ਅਗਵਾਈ ਹੇਠ ਲਾਮਬੰਦ ਕੀਤੀ ਗਈ ਹੈ।

 

spot_img
spot_img

Share post:

Popular

More like this
Related